ਗੋਲੀ ਨਾਲ ਮਾਰੇ ਗਏ ਨੌਜਵਾਨ ਦੀ ਮੌਤ ਦਾ ਸੱਚ ਆਇਆ ਸਾਹਮਣੇ

ਮੋਗਾ,15 ਅਪ੍ਰੈਲ (ਦੇਵਿੰਦਰ ਸਿੰਘ ) : ਮੋਗਾ ਦੇ ਬਲਾਕ ਧਰਮਕੋਟ ਵਿਖੇ ਨਾਮੀ ਰੈਡੀਮੈਡ ਸਟੋਰ (ਗੈਰੀ ਕੁਲੈਕਸ਼ਨ) ਦੇ ਮਾਲਕ ਦੀ ਸਿਖਰ ਦੁਪਹਿਰੇ ਵੇਲੇ ਗੋਲੀ ਮਾਰਕੇ ਹੱਤਿਆ ਦੀ ਖ਼ਬਰ ਬਾਰੇ ਕਿੱਸੇ ਲਗਾਏ ਜਾ ਰਹੇ ਸਨ । ਪਹਿਲਾਂ ਮਿਲੀ ਜਾਣਕਾਰੀ ਮੁਤਾਬਕ ਉਕਤ ਸਟੋਰ ਮਾਲਕ ਨੂੰ ਲੰਬੇ ਸਮੇਂ ਤੋਂ ਗੈਂਗਸਟਰ ਨਰੂਆਣਾ ਗਰੁੱਪ ਵਲੋਂ ਧਮਕੀਆਂ ਮਿਲ ਰਹੀਆਂ ਸਨ ਅਤੇ ਉਸ ਤੋਂ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਸੀ।
ਧਮਕੀਆਂ ਦੇ ਮੱਦੇਨਜ਼ਰ ਪੁਲੀਸ ਵਲੋਂ ਉਸ ਨੂੰ ਸੁਰੱਖਿਆ ਵੀ ਮੁੱਹਈਆ ਕਰਵਾਈ ਗਈ ਸੀ ਪਰ ਉਸ ਦਾ ਸੁਰੱਖਿਆ ਕਰਮੀ ਛੁੱਟੀ ਉੱਤੇ ਸੀ। ਮ੍ਰਿਤਕ ਨੌਜਵਾਨ ਰਜਿੰਦਰਾ ਰੋਡ ਉੱਤੇ ਗੈਰੀ ਕੁਲੈਕਸ਼ਨ ਨਾਮੀ ਰੈਡੀਮੈਂਡ ਸਟੋਰ ਚਲਾਉਂਦਾ ਸੀ।
ਮਿਲੀ ਜਾਣਕਾਰੀ ਮੁਤਾਬਕ ਗੁਰਪ੍ਰੀਤ ਸਿੰਘ ਗੈਰੀ ਨਾਮੀ ਨੌਜਵਾਨ ਉਪਰ ਹਮਲਾਵਰਾਂ ਨੇ ਪੰਡੋਰੀ ਪਿੰਡ ਨੂੰ ਜਾਣ ਵਾਲੇ ਪੁਲ ਨਜ਼ਦੀਕ ਹਮਲਾ ਕੀਤਾ ਜਿਸ ਦੌਰਾਨ ਉਸ ਦੇ ਸਿਰ ਉੱਤੇ ਗੋਲੀ ਲੱਗੀ। ਇਸ ਤੋਂ ਬਾਅਦ ਹਮਲਾ ਕਰਨ ਵਾਲੇ ਫਰਾਰ ਹੋ ਗਏ। ਪਰਿਵਾਰ ਨੇ ਉਸ ਨੂੰ ਗੰਭੀਰ ਜ਼ਖ਼ਮੀ ਹਾਲਤ ਵਿੱਚ ਮੋਗਾ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਦੀ ਸੂਚਨਾ ਮਿਲਦਿਆਂ ਜ਼ਿਲ੍ਹਾ ਪੁਲੀਸ ਦੇ ਉੱਚ ਅਧਿਕਾਰੀ ਘਟਨਾ ਸਥਾਨ ਉੱਤੇ ਪੁੱਜੇ ਹੋਏ ਸਨ।
ਪੁਲੀਸ ਹਮਲਾਵਰਾਂ ਦੀ ਗਿਣਤੀ ਅਤੇ ਉਨ੍ਹਾਂ ਦੀ ਮੌਜੂਦਾ ਲੋਕੇਸ਼ਨ ਦਾ ਪਤਾ ਲਗਾਉਣ ਵਿੱਚ ਰੁੱਝੀ ਹੋਈ ਸੀ । ਇਸ ਵਾਰਦਾਤ ਤੋਂ ਬਾਅਦ ਧਰਮਕੋਟ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਸੀ । ਇਸ ਮਾਮਲੇ ਨੂੰ ਲੈਕੇ ਪੁਲੀਸ ਦਾ ਕੋਈ ਵੀ ਅਧਿਕਾਰੀ ਅਜੇ ਗੱਲ ਕਰਨ ਨੂੰ ਤਿਆਰ ਨਹੀਂ ਹੈ।
ਮ੍ਰਿਤਕ ਦੇ ਪਿਤਾ ਕੁਲਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਦੁਪਹਿਰ ਵੇਲੇ ਜਲੰਧਰ ਰੋਡ ਸਥਿਤ ਇੱਕ ਵਾਸ਼ਿੰਗ ਸਟੇਸ਼ਨ 'ਤੇ ਗੱਡੀ ਧਵਾਉਣ ਲਈ ਘਰੋਂ ਨਿਕਲਿਆ ਸੀ। ਕੁਝ ਸਮੇਂ ਬਾਅਦ ਗੱਡੀ ਵਿੱਚ ਲੱਗੇ ਜੀਪੀਐੱਸ ਸਿਸਟਮ ਤੋਂ ਘਰ ਵਾਲਿਆਂ ਨੂੰ ਉਸ ਦੀ ਲੋਕੇਸ਼ਨ ਦਾ ਪਤਾ ਚੱਲਿਆ। ਜਦੋਂ ਕੁਝ ਮਿੰਟ ਗੱਡੀ ਦੀ ਉੱਥੋਂ ਹਿਲਜੁਲ ਨਾ ਹੋਈ ਤਾਂ ਉਸ ਦੇ ਦੁਕਾਨ ਵਾਲੇ ਮੁਲਾਜ਼ਮ ਨੇ ਲੋਕੇਸ਼ਨ ਵਾਲੀ ਜਗ੍ਹਾ ਉੱਤੇ ਜਾ ਕੇ ਦੇਖਿਆ ਤਾਂ ਉਸ ਦੇ ਗੋਲੀ ਲੱਗੀ ਹੋਈ ਸੀ।
ਇਸ ਖ਼ਬਰ ਸਬੰਧੀ ਸੋਸ਼ਲ ਮੀਡਿਆ ਤੇ ਸਰਕਾਰ ਦੇ ਵਿਰੋਧੀਆਂ ਅਤੇ ਕੋਮਲ ਮਨ ਦੇ ਲੋਕਾਂ ਨੇ ਪੰਜਾਬ ਦੇ ਹਾਲਤ ਨੂੰ ਲੈ ਕੇ ਪੋਸਟਾਂ ਪਾਈਆਂ ਪਰ ਹੁਣ ਪੁਲਿਸ ਵਲੋਂ ਮੁਢਲੀ ਜਾਂਚ ਉਪਰੰਤ ਇਸ ਮਾਮਲੇ ਨੂੰ ਖੁਦਕਸ਼ੀ ਕਰਾਰ ਦਿੱਤਾ ਹੈ । ਧਰਮਕੋਟ ਤੋਂ ਪੱਤਰਕਾਰ ਦਵਿੰਦਰ ਸਿੰਘ ਬਿੱਟੂ ਮੁਤਾਬਿਕ ਅੱਜ ਦਿਨ ਦਿਹਾੜੇ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਹੈ ਦੀ ਖਬਰ ਵਾਇਰਲ ਹੋ ਰਹੀ ਸੀ ਪ੍ਰਾਪਤ ਜਾਣਕਾਰੀ ਅਨੁਸਾਰ ਪਤਾ ਲੱਗਾ ਹੈ ਕਿ ਗੁਰਪ੍ਰੀਤ ਸਿੰਘ ਜੋ ਕਿ ਗੈਰੀ ਕਲੈਕਸ਼ਨ ਦਾ ਮਾਲਕ ਸੀ ਜਿਸ ਦੀ ਉਮਰ ਤਕਰੀਬਨ 29 ਸਾਲ ਦੀ ਸੀ ਅਤੇ ਵਧੀਆ ਕਾਰੋਬਾਰ ਸੀ ,ਆਪਣੀ ਸਕੋਰਪੀਓ ਗੱਡੀ ਧਵਾਉਣ ਲਈ ਗਿਆ ਅਤੇ ਜਦੋਂ ਕਾਫੀ ਸਮਾਂ ਬੀਤ ਗਿਆ ਤੇ ਉਹ ਘਰ ਵਾਪਸ ਨਾ ਆਇਆ ਤਾਂ ਘਰਦਿਆਂ ਨੂੰ ਫਿਕਰ ਹੋਣ ਲੱਗਾ ਅਤੇ ਉਹਨਾਂ ਦੁਕਾਨ ਤੇ ਲੱਗੇ ਮੁੰਡਿਆਂ ਨੂੰ ਜਦੋਂ ਉਥੇ ਭੇਜਿਆ ਤਾਂ ਦੇਖਿਆ ਕਿ ਉਹ ਗੱਡੀ ਵਿੱਚ ਗੋਲੀ ਲੱਗਣ ਕਾਰਨ ਲਹੂ ਲੁਹਾਣ ਹੋਇਆ ਪਿਆ ਸੀ ਤੇ ਉਸ ਨੂੰ ਤੁਰੰਤ ਹਸਪਤਾਲ ਲਿਆਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ ਇਸ ਘਟਨਾ ਨਾਲ ਪੂਰੇ ਹਲਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਇਸ ਸਬੰਧੀ ਜਦੋਂ ਪੁਲਿਸ ਪ੍ਰਸ਼ਾਸਨ ਨੂੰ ਪੁੱਛਿਆ ਗਿਆ ਤਾਂ ਐਸਐਚ ਓ ਲਸਮਣ ਸਿੰਘ ਨੇ ਪ੍ਰੈਸ ਮੀਟਿੰਗ ਰਾਹੀਂ ਦੱਸਿਆ ਕਿ ਇਸ ਦਾ ਕਿਸੇ ਨੇ ਕਤਲ ਨਹੀਂ ਕੀਤਾ ਸਗੋਂ ਇਸ ਨੇ ਖੁਦ ਹੀ ਆਪਣੇ ਆਪ ਨੂੰ ਗੋਲੀ ਮਾਰੀ ਹੈ ਉਹਨਾਂ ਕਿਹਾ ਕਿ ਗੁਰਪ੍ਰੀਤ ਸਿੰਘ ਦੇ ਭਰਾ ਦੇ ਬਿਆਨ ਹਨ ਕਿ ਗੁਰਪ੍ਰੀਤ ਸਿੰਘ ਪਿਛਲੇ ਕਾਫੀ ਦਿਨਾਂ ਤੋਂ ਪਰੇਸ਼ਾਨ ਰਹਿੰਦਾ ਸੀ ਅਤੇ ਸਾਨੂੰ ਕੁਝ ਵੀ ਨਹੀਂ ਦੱਸਦਾ ਸੀ । ਐਚ ਓ ਲਛਮਣ ਸਿੰਘ ਨੇ ਕਿਹਾ ਕਿ ਇਸ ਦੇ ਕੋਲ ਪਿਸਟਲ ਬਰਾਮਦ ਕੀਤਾ ਗਿਆ ਹੈ ਜਿਸ ਵਿੱਚੋਂ ਗੋਲੀ ਚੱਲੀ ਹੈ ਅਤੇ ਇਸ ਗੋਲੀ ਨਾਲ ਹੀ ਇਸ ਦੀ ਮੌਤ ਹੋਈ ਅਤੇ ਅਸੀਂ ਇਸ ਸਬੰਧੀ ਬਰੀਕੀ ਨਾਲ ਜਾਂਚ ਪੜਤਾਲ ਕਰ ਰਹੇ ਹਾਂ।


