ਥਾਪਰ ਨਰਸਿੰਗ ਕਾਲਜ ਵਿਖੇ ਆਫਤ ਪ੍ਰਬੰਧਨ ਦੀ ਵਰਕਸ਼ਾਪ

ਮੋਗਾ 15 ਅਪ੍ਰੈਲ ( ਜਸ਼ਨ ) :ਡਾ ਸ਼ਾਮ ਲਾਲ ਥਾਪਰ ਕਾਲਜ ਆੱਫ ਨਰਸਿੰਗ ਦੇ ਬੀ ਐੱਸ ਸੀ 7ਵੇ ਸਮੈੱਸਟਰ ਦੇ ਵਿਦਿਆਰਥੀਆਂ ਵੱਲੋ - “Disaster Management” ਵਿਸ਼ੇ ਦੇ ਇੱਕ ਵਰਕਸ਼ਾਪ ਕੀਤੀ ਗਈ । ਜਿਸ ਦੀ ਅਸਿੱਸਟੈਂਟ ਪ੍ਰੋਫੈੱਸਰ ਮੈਡਮ ਸੁਖਦੀਪ ਕੋਰ – ਮੈਡਮ ਸੁਨੇਹਾ ਸ਼ਰਮਾ ਅਤੇ ਕਾਲਜ ਦੇ ਪ੍ਰਿੰਸੀਪਲ ਮੈਡਮ ਸੁਨੀਤਾ ਜੋਸਫ ਜੀ ਨਿਗਰਾਨੀ ਅਤੇ ਸੇਧ ਹੇਠ ਕੀਤਾ ਗਿਆ ।
ਇਸ ਵਰਕਸ਼ਾਪ ਵਿੱਚ ਕਾਲਜ ਦੇ ਚੈੱਅਰਪਰਸਨ ਡਾ ਮਾਲਤੀ ਥਾਪਰ ਅਤੇ ਕਾਲਜ ਦੇ ਡਾਇਰੈੱਕਟਰ ਡਾ ਪਵਨ ਥਾਪਰ ਜੀ ਨੇ ਮੁੱਖ ਮਹਿਮਾਨ ਵਜੋ ਭੂਮਿਕਾ ਨਿਭਾਈ ਅਤੇ ਇਸ ਵਿਸ਼ੇ ਤੇ ਆਪਣੇ ਵਿਚਾਰ ਸਭ ਵਿਦਿਆਰਥੀਆਂ ਨਾਲ ਸਾਂਝੇ ਵੀ ਕੀਤੇ ।
ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਇਹੀ ਸੀ ਕਿ ਆਫਤ ਦੇ ਉੱਤੇ ਇੱਕ ਪ੍ਰਭਾਵਸ਼ਾਲੀ ਅਸਰ ਛੱਡਣਾ ਅਤੇ ਸਭ ਨੂੰ ਇਹ ਦੱਸਣਾ ਕਿ ਸਮਾਜ ਅਤੇ ਖਾਸ ਕਰਕੇ ਨਰਸਿੰਗ ਕਿੱਤੇ ਉੱਪਰ ਕੁਦਰਤੀ ਆਫਤਾਂ ਦੇ ਕਾਰਨ ਲੋਗਾਂ ਦੀਆਂ ਕੀਮਤੀ ਜਾਨਾਂ ਬਚਾਉਣ ਦਾ ਪ੍ਰਬੰਧਨ ਕਰਨਾ ਤਾਂ ਕਿ ਘੱਟ ਤੋਂ ਘੱਟ ਜਾਨੀ ਨੁਕਸਾਨ ਹੋਵੇ । ਇਹ ਵਰਕਸ਼ਾਪ ਇੱਕ ਪ੍ਰਭਾਵਸ਼ਾਲੀ ਅਤੇ ਸਿੱਖਣਯੋਗ ਸਾਬਿਤ ਹੋਈ । ਜਿਸ ਨੇ ਸਿਹਤ ਸੇਵਾ ਪ੍ਰਦਾਤਾਵਾਂ ਦੀ ਆਫਤ ਪ੍ਰਬੰਧਨ ਦੇ ਅੰਦਰ ਮਹੱਤਵਪੂਰਨ ਭੂਮਿਕਾ ਨਿਭਾਈ ।
ਇਸ ਮੋਕੇ ਤੇ ਡਾ ਪਵਨ ਥਾਪਰ ਨੇ ਇਨਾਮ ਵੰਡਣ ਤੋਂ ਪਹਿਲਾ ਵਿਦਿਆਰਥੀਆਂ ਅਤੇ ਸਾਰੇ ਸਟਾਫ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਆਫਤਾਂ ਕੁਦਰਤ ਦੀ ਮਾਰ ਕਰਕੇ ਵੀ ਪੈਦੀਆਂ ਹਨ ਅਤੇ ਇਨਸਾਨਾਂ ਦੀਆਂ ਗਲਤੀਆਂ ਕਰਕੇ ਵੀ ਪੈਦੀਆਂ ਹਨ । ਹਰ ਛੋਟੀ ਵੱਡੀ ਲੜਾਈ ਇਨਸਾਨੀਅਤ ਲਈ ਬਹੁਤ ਖਤਰਨਾਕ ਸਾਬਿਤ ਹੁੰਦੀ ਹੈ ਜਿੱਥੇ ਬੇਕਸੂਰ ਲੋਕ ਆਪਣੀਆਂ ਜਾਨਾਂ ਬੇਮਤਲਬ ਤੋਂ ਗਵਾ ਦਿੰਦੇ ਹਨ । ਉਹਨਾ ਨੇ ਕਿਹਾ ਕਿ ਅੱਜ ਦੇ ਸਮੇ ਦੇ ਅੰਦਰ ਜਦੋ ਕਿ ਦੁਨਿਆਂ ਦਾ ਬਹੁਤ ਵੱਡਾ ਹਿੱਸਾ ਜੰਗਾਂ ਨਾਲ ਪ੍ਰਭਾਵਿਤ ਹੈ ਅਤੇ ਹਰ ਜਗ੍ਹਾ ਤੇ ਹਰ ਸਮਾਜ ਦੇ ਅੰਦਰ ਇਨਸਾਨੀ ਜਾਨਾਂ ਨੂੰ ਬਚਾਉਣਾ ਇੱਕ ਬਹੁਤ ਵੱਡੀ ਚੁਨੌਤੀ ਹੈ । ਸੋ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਾਡੇ ਕਾਲਜ ਦੇ ਸਟਾਫ ਅਤੇ ਵਿਦਿਆਰਥੀਆਂ ਨੇ ਆਪਣੇ ਤੋਰ ਤੇ ਇਹ ਬਹੁਤ ਸ਼ਲਾਘਾਯੋਗ ਕਦਮ ਚੁੱਕਿਆ ਹੈ । ਇਸ ਲਈ ਸਾਰੇ ਮੁਬਾਰਕਬਾਦ ਦੇ ਹੱਕਦਾਰ ਹਨ ।
ਇਸ ਮੌਕੇ ਤੇ ਬੋਲਦੇ ਹੋਏ ਚੈੱਅਰਪਰਸਨ ਡਾ ਮਾਲਤੀ ਥਾਪਰ ਸਾਬਕਾ ਮੰਤਰੀ ਪੰਜਾਬ ਨੇ ਇਸ ਵਰਕਸ਼ਾਪ ਦੇ ਸਬੰਧੀ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਅਤੇ ਸਟਾਫ ਨੂੰ ਅਹੁਦੇ ਦੇ ਕੇ ਸਨਮਾਨਿਤ ਕੀਤਾ ।


