ਹੇਮਕੁੰਟ ਸਕੂਲ ਵਿਖੇ ਵਿਸਾਖੀ ਦਾ ਤਿਉਹਾਰ ਮਨਾਇਆ ਗਿਆ

ਮੋਗਾ , 13 ਅਪ੍ਰੈਲ( ਜਸ਼ਨ ) 

ਹੇਮਕੁੰਟ ਸਕੂਲ,ਜੋ ਕਿ ਉੱਚ ਗੁਣਵੱਤਾ ਵਾਲੀ ਸਿੱਖਿਆ ਅਤੇ ਵਿਦਿਆਰਥੀਆਂ ਦੇ ਸਰਵ-ਉੱਚ
ਵਿਕਾਸ ਲਈ ਪ੍ਰਸਿੱਧ ਹੈ,ਹਮੇਸ਼ਾ ਹੀ ਸੱਭਿਆਚਾਰਕ ਅਤੇ ਧਾਰਮਿਕ ਪ੍ਰੋਗਰਾਮਾ ਨੂੰ  ਵੱਡੀ ਮਹੱਤਤਾ
ਦਿੰਦਾ ਹੈ।ਇਸ ਤਹਿਤ ਹੇਮਕੁੰਟ ਸਕੂਲ ਵਿੱਚ ਵਿਸਾਖੀ ਦਾ ਤਿਉਹਾਰ ਬੜੇ ਉਤਸ਼ਾਹ ਅਤੇ ਰੌਣਕ
ਨਾਲ ਮਨਾਇਆ ਗਿਆ।ਸਵੇਰ ਦੀ ਪ੍ਰਾਰਥਨਾ ਸਭਾ ਵਿੱਚ ਵਿਸ਼ੇਸ਼ ਤੌਰ ਤੇ ਵੈਸਾਖੀ ਦੇ ਤਿਉਹਾਰ ਨੂੰ
ਸਮਰਪਿਤ ਪ੍ਰੋਗਰਾਮ ਕਰਵਾਇਆਂ ਗਿਆ ਜਿਸ ਵਿੱਚ ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ
ਵੈਸਾਖੀ ਦੇ ਇਤਿਹਾਸ ਅਤੇ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ।ਬੱਚਿਆਂ ਨੇ ਕਵਿਤਾਵਾਂ,ਭਾਸ਼ਣ
ਅਤੇ ਗੀਤਾਂ ਰਾਹੂ ਇਸ ਤਿਉਹਾਰ ਦੀ ਖੁਸ਼ੀ ਸਾਂਝੀ ਕੀਤੀ।ਵਿਦਿਆਰਥੀ ਜਿਹੜੇ ਕਿ ਪੰਜਾਬੀ
ਪਹਿਰਾਵੇ ਵਿੱਚ ਬੇਹੱਦ ਖੂਬਸੁੂਰਤ ਲੱਗ ਰਹੇ ਸਨ। ਮੁੰਡਿਆਂ ਨੇ ਢੋਲ ਦੀ ਤਾਲ ਤੇ ਭੰਗੜਾ ਅਤੇ
ਕੁੜੀਆਂ ਨੇ ਗਿ ੱਧਾ ਪਾਇਆ । ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਜੀ ਨ ੇ
ਕਿਸਾਨਾਂ ਦੀ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਬੱਚਿਆਂ ਨੂੰ ਦੱਸਿਆ ਕਿ ਕਿਵੇ ਕਿਸਾਨ ਆਪਣੀ ਪੱਕੀ
ਫ਼ਸਲ ਨੂੰ ਦੇਖ ਕੇ ਖੁਸ਼ ਹੁੰਦੇ ਹਨ ਤੇ ਇਸ ਦਿਨ ਵਢੀ ਦਾ ਸ਼ਗਨ ਕਰਦੇ ਹਨ। ਉਹਨਾਂ ਤੋਂ ਆਪਣੀ
ਖੁਸ਼ੀ ਸੰਭਾਲੀ ਨਹੀਂ ਜਾਂਦੀ ਤੇ ਆਪਣੀਆਂ “ਕਣਕਾਂ ਦੇ ਖੇਤ ਲਹਿਰਾਉਂਦੇ ਵੇਖ ਸਭ ਨੱਚ-ਟੱਪ
ਵਿਸਾਖੀ ਮਨਾਉਂਦੇ ਹਨ।”ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਨੇ ਇਸ ਦਿਨ ਦੀ
ਇਤਿਹਾਸਿਕ,ਸੱਭਿਆਚਾਰਕ ਅਤੇ ਧਾਰਮਿਕ ਮਹੱਤਤਾ ਦਰਸਾਉਂਦੇ ਹੋਏ ਕਿਹਾ ਕਿ ਗੁਰੁੂ ਗੋਬਿੰਦ
ਸਿੰਘ ਜੀ ਨੇ ਅੱਜ ਦੇ ਦਿਨ ਹੀ ਅਨੰਦਪੁਰ ਵਿਖੇ ਭਾਰੀ ਦੀਵਾਨ ਲਗਾਇਆ ਤੇ ਗੁਰੁੂ ਜੀ ਨੇ ਪੰਜਾਂ
ਸਿੱਖਾਂ ਨੂੰ ਅੰਮ੍ਰਿਤ ਛਕਾ ਕੇ ਪੰਜ ਪਿਆਰਿਆਂ ਦਾ ਨਾਂ ਦਿੱਤਾ ਅਤੇ ਖੁਦ ਉਹਨਾਂ ਕੋਲੋ ਅੰਮ੍ਰਿਤ
ਛਕਿਆ ਅਤੇ ਖਾਲਸਾ ਪੰਥ ਦੀ ਸਥਾਪਨਾ ਕੀਤੀ ।ਇਸ ਦਿਨ ਬ੍ਰਿਟਿਸ਼ ਫੋਜ਼ਾਂ ਨੇ ਪੰਜਾਬ ਦੇ 
ਅੰਮ੍ਰਿਤਸਰ ਦੇ ਜਲ੍ਹਿਆ ਵਾਲੇ ਬਾਗ ਵਿਖੇ ਨਿਹੱਥੇ ਭਾਰਤੀਆਂ ਦੇ ਇੱਕ ਵੱਡੇ ਇੱਕਠ ਤੇ ਅੰਨ੍ਹੇਵਾਹ
ਗੋਲੀਆਂ ਚਲਾਈਆਂ ਹਜ਼ਾਰਾ ਲੋਕਾਂ ਦੀ ਹੱਤਿਆਂ ਕੀਤੀ । ਇਸ ਮੌਕੇ ਸ਼ਹੀਦ ਹੋਏ ਸ਼ਹੀਦਾਂ ਨੂੰ  ਯਾਦ
ਕੀਤਾ ਗਿਆ ।ਪ੍ਰਿੰਸੀਪਲ ਮੈਡਮ ਰਮਨਜੀਤ ਕੌਰ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਹੋਏ ਕਿ
ਵੈਸਾਖੀ ਮਿਹਨਤ,ਖੁਸ਼ਹਾਲੀ ਅਤੇ ਏਕਤਾ ਦਾ ਸ਼ੰਦੇਸ਼ ਦਿੰਦੀ ਹੈ।ਉਨ੍ਹਾਂ ਨੇ ਵਿਦਿਆਰਥੀਆਂ ਨੂੰ
ਆਪਣੀ ਸੰਸਕ੍ਰਿਤੀ ਨਾਲ ਜੁੜੇ ਰਹਿਣ ਅਤੇ ਜੀਵਨ ਵਿੱਚ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ।ਇਸ
ਵਿਸਾਖੀ ਦੇ ਦਿਹਾੜੇ ਤੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਵਧਾਈ ਦਿੱਤੀ ਗਈ।