ਬੂਟਾ ਸਿੰਘ ਦੌਲਤਪੁਰਾ ਨੇ ਸਮੂਹ ਪੰਜਾਬੀ ਭਾਈਚਾਰੇ ਨੂੰ ਵਿਸਾਖੀ ਦੀਆਂ ਮੁਬਾਰਕਾਂ ਦਿੱਤੀਆਂ

ਮੋਗਾ, 12 ਅਪ੍ਰੈਲ (ਜਸ਼ਨ ) : ਸਾਬਕਾ ਜ਼ਿਲਾ ਪ੍ਰੀਸ਼ਦ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬੂਟਾ ਸਿੰਘ ਦੌਲਤਪੁਰਾ ਨੇ ਸਮੂਹ ਪੰਜਾਬੀ ਭਾਈਚਾਰੇ ਨੂੰ ਦਿਲੋਂ ਮੁਬਾਰਕਾਂ ਦਿੰਦਿਆਂ ਕਿਹਾ ਕਿ ਵਿਸਾਖੀ ਦਾ ਇਹ ਪਵਿੱਤਰ ਤਿਉਹਾਰ ਤੁਹਾਡੇ ਜੀਵਨ ਵਿੱਚ ਖੁਸ਼ਹਾਲੀ, ਚੜ੍ਹਦੀ ਕਲਾ ਅਤੇ ਨਵੀਆਂ ਕਾਮਯਾਬੀਆਂ ਲਿਆਵੇ।ਉਹਨਾਂ ਕਿਹਾ ਕਿ ਪ੍ਰਮਾਤਮਾ ਸਭ 'ਤੇ ਆਪਣੀ ਮੇਹਰ ਬਣਾਈ ਰੱਖਣ।
ਉਹਨਾਂ ਕਿਹਾ ਕਿ ਵਿਸਾਖੀ ਖੇਤੀਬਾੜੀ ਨਾਲ ਜੁੜਿਆ ਹੋਇਆ ਇੱਕ ਮਹੱਤਵਪੂਰਨ ਤਿਉਹਾਰ ਹੈ, ਜੋ ਕਿਸਾਨਾਂ ਦੀ ਸਾਲ ਭਰ ਦੀ ਮਿਹਨਤ ਦਾ ਫਲ ਮਨਾਉਣ ਦਾ ਦਿਨ ਹੁੰਦਾ ਹੈ। ਇਸ ਸਮੇਂ ਕਣਕ ਦੀ ਫਸਲ ਪੱਕ ਕੇ ਤਿਆਰ ਹੁੰਦੀ ਹੈ ਅਤੇ ਖੇਤ ਸੋਨੇ ਵਰਗੇ ਲਹਿਰਾਉਂਦੇ ਦਿਖਾਈ ਦਿੰਦੇ ਹਨ ਜਿਸ ਕਰਕੇ ਕਿਸਾਨ ਇਸ ਦਿਨ ਆਪਣੇ ਖੇਤਾਂ ਵਿੱਚ ਖੁਸ਼ੀ ਮਨਾਉਂਦੇ ਹਨ, ਰੱਬ ਦਾ ਸ਼ੁਕਰਾਨਾ ਕਰਦੇ ਹਨ ਅਤੇ ਨਵੀਂ ਫਸਲ ਦੀ ਕਟਾਈ ਦੀ ਸ਼ੁਰੂਆਤ ਕਰਦੇ ਹਨ ਪਰ ਪਿਛਲੇ ਦਿਨਾਂ ਵਿਚ ਮੌਸਮ ਦੇ ਕਹਿਰਵਾਨ ਹੋਣ ਨਾਲ ਕਿਸਾਨ ਸੰਕਟ ਵਿਚ ਨੇ।
ਉਹਨਾਂ ਕਿਹਾ ਕਿ ਲੋਕ ਹਿਤਾਂ ਲਈ ਗੁਰੂ ਗੋਬਿੰਦ ਸਿੰਘ ਜੀ ਵਲੋਂ ਕੀਤੀ ਖਾਲਸੇ ਦੀ ਸਾਜਨਾਂ ,ਗੁਰਦੁਆਰਿਆਂ ਵਿੱਚ ਕੀਰਤਨ ਅਤੇ ਲੰਗਰ ਸੇਵਾ ਸਾਨੂੰ ਸਰਬਤ ਦੇ ਭਲੇ ਦੇ ਫਲਸਫੇ ਤੇ ਚਾਲਾਂ ਦੀ ਪ੍ਰੇਰਨਾ ਦਿੰਦੀ ਹੈ ।
ਇਸ ਮੌਕੇ ‘ਤੇ ਅਸੀਂ ਸਭ ਨੂੰ ਮਿਲ ਕੇ ਪੰਜਾਬ ਦੀ ਤਰੱਕੀ, ਕਿਸਾਨਾਂ ਦੀ ਖੁਸ਼ਹਾਲੀ ਅਤੇ ਨੌਜਵਾਨਾਂ ਦੇ ਚੰਗੇ ਭਵਿੱਖ ਲਈ ਕੰਮ ਕਰਨ ਦਾ ਸੰਕਲਪ ਲੈਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਆਓ ਅਸੀਂ ਇਕੱਠੇ ਹੋ ਕੇ ਇੱਕ ਮਜ਼ਬੂਤ, ਖੁਸ਼ਹਾਲ ਅਤੇ ਇਕਜੁੱਟ ਸਮਾਜ ਦੇ ਨਿਰਮਾਣ ਵੱਲ ਕਦਮ ਵਧਾਈਏ ਅਤੇ 2027 ਵਿਚ, ਸੂਬੇ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੂੰ ਸੱਤਾ ਵਿਚ ਲਿਆ ਕੇ, ਸੂਬੇ ਨੂੰ ਦੇਸ਼ ਦਾ ਅੱਵਲ ਸੂਬਾ ਬਣਾਉਣ ਦਾ ਮੁਕਾਮ ਹਾਸਿਲ ਕਰੀਏ।


