ਆਸ਼ੂ ਸੂਦ ਦੀ ਯਾਦ 'ਚ ਕਾਸਕੋ ਟੂਰਨਾਮੈਂਟ ਲਈ ਤਿਆਰੀਆਂ ਜੰਗੀ ਪੱਧਰ 'ਤੇ

Tags: 

ਮੋਗਾ, 12 ਅਪ੍ਰੈਲ (ਲਛਮਣਜੀਤ ਸਿੰਘ ਪੁਰਬਾ) : ਗੁਰੂ ਨਾਨਕ ਕ੍ਰਿਕੇਟ ਸਪੋਰਟਸ ਕਲੱਬ ਮੋਗਾ ਵਲੋਂ ਸਵਰਗੀ ਆਸ਼ੂ ਸੂਦ ਦੀ ਯਾਦ ਵਿਚ ਪੰਜਵਾਂ ਕਾਸਕੋ ਟੂਰਨਾਮੈਂਟ 18 ਅਪ੍ਰੈਲ ਤੋਂ 19 ਅਪ੍ਰੈਲ ਤੱਕ ਗੁਰੂ ਨਾਨਕ ਕਾਲੇਜ ਮੋਗਾ ਵਿਖੇ ਕਰਵਾਇਆ ਜਾ ਰਿਹਾ ਹੈ।ਕਲੱਬ ਦੇ ਪ੍ਰਧਾਨ  ਸ਼ਿਵ ਸੂਦ ਅਤੇ ਡਾਕਟਰ ਸਾਹਿਲ ਸੂਦ ਨੇ ਦੱਸਿਆ ਕਿ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਜੇਤੂ ਟਰਾਫੀਆਂ ਦੇ ਨਾਲ ਨਾਲ ਬੈਸਟ ਬਾਲਰ,ਬੈਸਟ ਬੈਟ੍ਸਮੈਨ ਅਤੇ ਮੈਨ ਆਫ ਦੀ ਸੀਰੀਜ਼ ਖਿਤਾਬਾਂ ਲਈ ਨਕਦ ਇਨਾਮ ਦਿੱਤੇ ਜਾਣਗੇ । ਇਸ ਮੌਕੇ ਡਾਕਟਰ  ਸ਼ਮਸ਼ੇਰ ਸਿੰਘ ਜੌਹਲ, ਨੀਤੀਸ਼ ਸ਼ਰਮਾ, ਮਾਵੀ ਗਿੱਲ ,ਰਾਜੂ ਅਤੇ ਗੈਰੀ ਨੇ ਸਮੂੰਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਖਿਡਾਰੀਆਂ ਦਾ ਹੌਸਲਾ ਵਧਾਉਣ ਲਈ ਦੋਨੋਂ ਦਿਨ ਹੁੰਮ ਹੁਮਾ  ਕੇ ਕ੍ਰਿਕੇਟ ਟੂਰਨਾਮੈਂਟ ਵਿਚ ਆਉਣ। ਜ਼ਿਕਰਯੋਗ ਹੈ ਕਿ ਕ੍ਰਿਕੇਟ ਖੇਤਰ ਦੀਆਂ ਪ੍ਰਭਾਵਸ਼ਾਲੀ ਟੀਮਾਂ ਵਿਚ ਇਹ ਟੂਰਨਾਮੈਂਟ ਜਿੱਤਣ ਲਈ ਹੁਣੇ ਤੋਂ ਉਤਸ਼ਾਹ ਦੇਖਿਆ ਜਾ ਰਿਹਾ ਹੈ।