ਪ੍ਰੈਸ ਕਲੱਬ ਧਰਮਕੋਟ ਹਰ ਮਹੀਨੇ ਵਿਧਵਾ ਔਰਤਾਂ ਨੂੰ ਰਾਸ਼ਨ ਭੇਟ ਕਰਿਆ ਕਰੇਗਾ

ਧਰਮਕੋਟ,7 ਫਰਵਰੀ (ਦਵਿੰਦਰ ਸਿੰਘ ਬਿੱਟੂ )
ਪ੍ਰੈਸ ਕਲੱਬ ਧਰਮਕੋਟ ਦੀ ਮੀਟਿੰਗ ਪ੍ਰਧਾਨ ਦਵਿੰਦਰ ਬਿੱਟੂ ਦੀ ਪ੍ਰਧਾਨਗੀ ਹੇਠ ਯਸ਼ ਨੋਹਰੀਆ ਦੇ ਦਫਤਰ ਵਿਖੇ ਹੋਈ ਇਸ ਮੀਟਿੰਗ ਦੌਰਾਨ ਪ੍ਰੈਸ ਕਲੱਬ ਧਰਮਕੋਟ ਦੇ ਪੱਤਰਕਾਰ ਹਾਜ਼ਰ ਹੋਏ ਅਤੇ ਇਸ ਮੀਟਿੰਗ ਦੌਰਾਨ ਹਾਜ਼ਰ ਸਮੂਹ ਪੱਤਰਕਾਰਾਂ ਵੱਲੋਂ ਸਰਬ ਸੰਮਤੀ ਨਾਲ ਇਹ ਫੈਸਲਾ ਕੀਤਾ ਗਿਆ ਕਿ ਪ੍ਰੈੱਸ ਕਲੱਬ ਵੱਲੋਂ ਆਪਣੇ ਲੋਕ ਭਲਾਈ ਅਤੇ ਸਮਾਜ ਭਲਾਈ ਦੇ ਕਾਰਜਾਂ ਨੂੰ ਅੱਗੇ ਤੋਰਦੇ ਹੋਏ ਹਰ ਮਹੀਨੇ ਦੋ ਵਿਧਵਾ ਔਰਤਾਂ ਨੂੰ ਮੁਫਤ ਰਾਸ਼ਨ ਭੇਟ ਕੀਤਾ ਜਾਇਆ ਕਰੇਗਾ ਜਿਸ ਤੇ ਪ੍ਰੈਸ ਕਲੱਬ ਦੇ ਸਮੂਹ ਮੈਂਬਰਾਂ ਨੇ ਸਹਿਮਤੀ ਪ੍ਰਗਟਾਈ।  ਇਸ ਮੌਕੇ ਤੇ ਹਾਜ਼ਰ ਸਮੂਹ ਪੱਤਰਕਾਰਾਂ ਵੱਲੋਂ ਪ੍ਰੈਸ ਕਲੱਬ ਵਿੱਚ ਨਵੇਂ ਸ਼ਾਮਿਲ ਹੋਏ ਪੱਤਰਕਾਰਾਂ ਦਾ ਸਵਾਗਤ ਕੀਤਾ ਗਿਆ। ਇਸ ਮੀਟਿੰਗ ਵਿੱਚ ਕਲੱਬ ਦੇ ਪ੍ਰਧਾਨ ਦਵਿੰਦਰ ਬਿੱਟੂ ਚੇਅਰਮੈਨ, ਸਤੀਸ਼ ਕੁਮਾਰ ਸਰਪ੍ਰਸਤ, ਹੰਸ ਕੁਮਾਰ ਪਬੀ ਸੀਨੀਅਰ ਪੱਤਰਕਾਰ, ਸੋਨਾ ਰਾਏ,  ਯਸ਼ ਨੌਹਰੀਆ, ਆਸ਼ੂ ਮੋਲੜੀ, ਰਵਿੰਦਰ ਵਰਮਾ, ਕੁਲਜੀਤ ਮਨਚੰਦਾ, ਆਸੂ ਵਰਮਾ ਤੋਂ ਇਲਾਵਾ ਹੋਰ ਪੱਤਰਕਾਰ ਹਾਜ਼ਰ ਹੋਏ।  ਇਸ ਦੌਰਾਨ ਸਮੂਹ ਪੱਤਰਕਾਰਾਂ ਨੇ ਪ੍ਰਧਾਨ ਦਵਿੰਦਰ ਬਿੱਟੂ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਪ੍ਰਧਾਨ ਵੱਲੋਂ ਲਏ ਗਏ ਇਸ ਫੈਸਲੇ ਦੀ ਅਸੀਂ ਸ਼ਲਾਘਾ  ਕਰਦੇ ਹਾਂ।