ਕਿਸਾਨਾਂ ਨੇ ਮੰਤਰੀਆਂ ਤੇ ਵਿਧਾਇਕਾਂ ਦੇ ਘਰ ਘੇਰੇ

 ਮੋਗਾ, 6 ਫਰਵਰੀ ( ਜਗਰਾਜ ਸਿੰਘ ਸੰਘਾ ) ਕਿਸਾਨ ਮਜ਼ਦੂਰ ਮੋਰਚੇ ਦੇ ਦਿਸਾ ਨਿਰਦੇਸ਼ਾਂ ਅਨੁਸਾਰ ਭਾਰਤੀ ਕਿਸਾਨ ਯੂਨੀਅਨ ਬਹਿਰਾਮਕੇ, ਕਿਸਾਨ ਮਜ਼ਦੂਰ ਸਘੰਰਸ਼ ਕਮੇਟੀ ਪੰਜਾਬ, ਭਾਰਤੀ ਕਿਸਾਨ ਯੂਨੀਅਨ ਏਕਤਾ ਅਜ਼ਾਦ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਸੂਬਾ ਪ੍ਰਧਾਨ ਬਲਵੰਤ ਸਿੰਘ ਬਹਿਰਾਮਕੇ, ਰਣਬੀਰ ਸਿੰਘ ਰਾਣਾ ਸੂਬਾ ਜਨਰਲ ਸਕੱਤਰ, ਲਖਵੀਰ ਸਿੰਘ ਦੋਧਰ ਸੂਬਾ ਆਗੂ, ਜਗਮੋਹਣ ਸਿੰਘ ਜਿਲਾ ਜਗਰਾਜ ਸਿੰਘ ਦੌਧਰ ਰਾਜੂ ਪੱਤੋ ਦੀ ਅਗਵਾਈ ਹੇਠ ਮੋਗਾ ਹਲਕੇ ਦੇ ਐਮ ਐਲ ਏ ਡਾਕਟਰ ਅਮਨਦੀਪ ਕੌਰ ਅਰੋੜਾ ਨੂੰ ਉਹਨਾਂ ਦੇ ਦਰਵਾਜ਼ੇ ਅੱਗੇ 4 ਘੰਟੇ ਲਗਾਤਾਰ ਧਰਨਾ ਲਾਕੇ ਯਾਦ ਪੱਤਰ ਤੇ ਚੇਤਾਵਨੀ ਪੱਤਰ ਸੌਪਿਆ ਗਿਆ। ਜਿਸ ਵਿਚ ਪੰਜਾਬ ਤੇ ਦੇਸ਼ ਦੇ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਹੱਕੀ ਮੰਗਾ ਬਾਰੇ ਯਾਦ ਦਵਾਉਦਿਆ ਆਗੂਆਂ ਨੇ ਕਿਹਾ ਕਿ 19  ਦਸੰਬਰ 2025 ਨੂੰ ਪੰਜਾਬ ਸਰਕਾਰ ਨਾਲ ਕੇ ਐਮ ਐਮ ਦੇ ਆਗੂਆਂ ਨਾਲ ਮੀਟਿੰਗ ਵਿੱਚ ਇਹ ਮੰਗਾ ਤੇ ਸਹਿਮਤੀ ਪ੍ਰਗਟਾਈ ਸੀ ਤੇ ਬਾਕੀ ਰਹਿੰਦੀਆਂ ਮੰਗਾ ਨੂੰ ਗਲਬਾਤ ਰਾਹੀਂ ਹਲ ਕਰਨ ਲਈ ਮੀਟਿੰਗ ਕਰਨ ਦਾ ਭਰੋਸਾ ਦਿੱਤਾ ਗਿਆ ਸੀ ਜਿਵੇਂ ਬਿਜਲੀ ਸੋਧ ਐਕਟ 2025, ਭਾਰਤ/ਅਮਰੀਕਾ ਜਿਵੇ ਸੋਇਆਬੀਨ, ਕਪਾਹ, ਮੱਕਾ, ਦੁੱਧ ਉਤਪਾਦ ਫਰੀ ਟਰੇਡ ਐਗਰੀਮੈਂਟ ਰੱਦ ਕੀਤਾ ਜਾਵੇ, ਮਨਰੇਗਾ ਸਕੀਮ ਦਾ ਨਾਮ ਜੀਰਾਮਜੀ ਨੂੰ ਬਦਲ ਕੇ ਮਨਰੇਗਾ ਹੀ ਬਹਾਲ ਕੀਤਾ ਜਾਵੇ। ਸੰਭੂ,  ਖਨੋਰੀ ਬਾਰਡਰ ਤੇ ਕਿਸਾਨ ਅੰਦੋਲਨ ਦਿਲੀ/2 ਤੇ ਇਕ ਪਾਸੇ 19 ਮਾਰਚ 2025 ਨੂੰ ਕੇਂਦਰ ਸਰਕਾਰ ਤੇ ਪੰਜਾਬ ਦੇ ਮੰਤਰੀਆਂ ਨਾਲ ਕਿਸਾਨ ਆਗੂਆਂ ਨਾਲ ਮੀਟਿੰਗ ਸੱਦ ਕੇ ਪਿੱਠ ਚ ਛੁਰਾ ਮਾਰ ਕੇ ਸੰਭੂ ਖਨੋਰੀ ਬਾਰਡਰ ਤੇ ਕਿਸਾਨਾਂ ਦਾ ਸਾਰਾ ਸਾਜੋ ਸਮਾਨ ਸਮੇਤ ਟਰੇਕਟਰ ਟਰਾਲੀਆਂ ਖੁਰਦ ਬੁਰਦ ਕੀਤੀਆਂ ਜੋ ਸਾਰੇ ਸਮਾਨ ਦੀ ਕੀਮਤ ਤਿੰਨ ਕਰੋੜ ਸਤੱਤਰ ਲੱਖ ਰੁਪਏ ਦੀ ਪੰਜਾਬ ਸਰਕਾਰ ਭਰਪਾਈ ਕਰੇ। 2025 ਚ ਹੜਾਂ ਦੋਰਾਨ ਕਿਸਾਨਾਂ ਦੀਆ ਫਸਲਾਂ ਤਬਾਹ ਹੋ ਗਈਆਂ,ਜੋ ਅਜੇ ਤੱਕ ਵੀ ਹੜ ਪੀੜਤ ਕਿਸਾਨਾਂ ਦਾ ਮੁਆਵਜ਼ਾ ਬਾਕੀ ਹੈ ਉਹ ਜਲਦੀ ਦਿੱਤਾ ਜਾਵੇ, ਭੂਮੀ ਅਧਿਗ੍ਰਹਿਣ ਕਾਨੂੰਨ 2013 ਚ ਕੀਤੀਆਂ ਸੋਧਾਂ ਤੁਰੰਤ ਵਾਪਸ ਲਈਆਂ ਜਾਣ, ਐਮ ਐਸ ਪੀ ਗਰੰਟੀ ਕਾਨੂੰਨ ਬਣਾਇਆਂ ਜਾਵੇ, ਤੇ ਕਿਸਾਨਾਂ ਮਜ਼ਦੂਰਾਂ ਦਾ ਕਰਜਾ ਮੁਕਤ ਕੀਤਾ ਜਾਵੇ, ਮਨਰੇਗਾ ਅਧੀਨ ਛੋਟੇ ਕਿਸਾਨਾਂ, ਮਜ਼ਦੂਰਾਂ ਨੂੰ 200 ਦਿਨ ਕੰਮ ਤੇ 700 ਰੁਪਏ ਪ੍ਰਤੀ ਦਿਨ ਦਿਹਾੜੀ ਦਿਤੀ ਜਾਵੇ। ਕੇਂਦਰ ਸਰਕਾਰ ਵਲੋਂ ਪਾਸ ਕੀਤੇ ਚਾਰ ਲੇਬਰ ਕੋਡ ਵਾਪਸ ਲਵੋ। ਪੰਜਾਬ ਸਰਕਾਰ ਅਵਾਰਾ ਪਸ਼ੂਆਂ ਦੀ ਪ੍ਰਬੰਧ ਕਰਕੇ ਸੜਕਾਂ ਤੋਂ ਹਟਾਵੇ,ਅਵਾਰਾ ਪਸ਼ੂਆਂ ਕਾਰਨ ਦਿਨ ਦਿਹਾੜੇ ਐਕਸੀਡੈਂਟ ਹੋ ਕੇ ਕੀਮਤੀ ਜਾਨਾਂ ਜਾ ਰਹੀਆਂ ਹਨ।  ਅਖੀਰ ਤੇ ਆਗੂਆਂ ਨੇ ਕਿਹਾ ਕਿ ਜੇਕਰ ਦਿੱਤੇ ਹੋਏ ਅੱਜ ਯਾਦ ਪੱਤਰ ਚ ਲਿਖੀਆਂ ਮੰਗਾ ਦਾ ਹੱਲ ਨਾ ਹੋਇਆ ਤਾ ਕਿਸਾਨ ਮਜ਼ਦੂਰ ਮੋਰਚਾ ਚੇਪਟਰ ਪੰਜਾਬ ਜਲਦੀ ਵੱਡੀ ਮੀਟਿੰਗ ਕਰਕੇ ਤਿੱਖਾ ਐਕਸ਼ਨ ਕਰੇਗਾ। ਇਸ ਮੋਕੇ ਤੋਤਾ ਸਿੰਘ ਐਗਜੇਕਟਿਵ ਮੇਂਬਰ ਪੰਜਾਬ, ਬਾਜ ਸਿੰਘ ਸੰਘਲਾ ਕੋਰ ਕਮੇਟੀ ਮੈਂਬਰ, ਜਗਰੂਪ ਸਿੰਘ ਰੰਡਿਆਲਾ ਜਿਲਾ ਪ੍ਰਧਾਨ ਮੋਗਾ, ਰਣਜੀਤ ਸਿੰਘ ਬੁੱਟਰ, ਨਛੱਤਰ ਸਿੰਘ ਹੇਅਰ,  ਜਰਨੈਲ ਸਿੰਘ, ਦਰਸ਼ਨ ਸਿੰਘ ਮੋਗਾ, ਗੁਰਮੀਤ ਸਿੰਘ, ਹਰਪ੍ਰੀਤ ਸਿੰਘ ਲਲਿਹਾਦੀਂ ਜਿਲਾ ਸਕੱਤਰ, ਜਗਰਾਜ ਸਿੰਘ ਦੱਦਾਹੂਰ, ਰਾਜੂ ਪੱਤੋ,ਅਜਮੇਰ ਸਿੰਘ ਕਿਸ਼ਨਪੁਰਾ, ਕਰਮਜੀਤ ਸਿੰਘ ਦੋਧਰ, ਗੁਰਜੀਤ ਸਿੰਘ, ਜਗਿੰਦਰ ਸਿੰਘ, ਸਵਰਨ ਸਿੰਘ, ਜਗਤਾਰ ਸਿੰਘ ਆਦਿ ਕਿਸਾਨ ਤੇ ਵਰਕਰ ਵੱਡੀ ਗਿਣਤੀ ਵਿਚ ਹਾਜ਼ਰ ਸਨ।