ਦਸ਼ਹਿਰਾ ਗ੍ਰਾਉਂਡ ਕ੍ਰਿਕਟ ਕਲੱਬ ਨੇ ਸ਼ਰਮਾ ਬ੍ਰਦਰਜ਼ ਨੂੰ ਹਰਾ ਕੇ 2-1 ਨਾਲ ਤਿੰਨ ਮੈਚਾਂ ਦੀ ਕ੍ਰਿਕਟ ਸੀਰੀਜ਼ ਜਿੱਤੀ

Tags: 

***ਸ਼ਿਵ ਟੰਡਨ ਦੇ ਸ਼ਤਕ ਅਤੇ ਅੱਧਸ਼ਤਕ ਨਾਲ ਜਿੱਤ ਦਿਲਾਈ***

ਮੋਗਾ ,4 ਫਰਵਰੀ (ਲਛਮਣ ਜੀਤ ਸਿੰਘ ਪੁਰਬਾ ) :ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਸਰਕਾਰੀ ਆਪਣਾ ਪਾਰਕ ਵਿੱਚ ਦਸ਼ਹਿਰਾ ਗ੍ਰਾਉਂਡ ਕ੍ਰਿਕਟ ਕਲੱਬ ਅਤੇ ਸ਼ਰਮਾ ਬ੍ਰਦਰਜ਼ ਵਿਚਕਾਰ ਤਿੰਨ ਮੈਚਾਂ ਦੀ ਸੀਰੀਜ਼ ਦਾ ਰੋਮਾਂਚਕ ਆਯੋਜਨ ਕੀਤਾ ਗਿਆ। ਇਸ ਸੀਰੀਜ਼ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਦਸ਼ਹਿਰਾ ਗ੍ਰਾਉਂਡ ਕ੍ਰਿਕਟ ਕਲੱਬ ਨੇ ਸ਼ਰਮਾ ਬ੍ਰਦਰਜ਼ ਨੂੰ 2-1 ਨਾਲ ਹਰਾ ਕੇ ਜਿੱਤ ਹਾਸਲ ਕੀਤੀ। ਜੇਤੂ ਟੀਮ ਨੂੰ ਪ੍ਰਮੁੱਖ ਸਮਾਜ ਸੇਵੀ ਸੁਮਿਤ ਪੁਜਾਨਾ, ਸਮਾਜ ਸੇਵੀ ਗਗਨਦੀਪ ਸ਼ਿਲਪੀ, ਕੁਲਦੀਪ ਪੋਪਲੀ ਅਤੇ ਭਾਜਪਾ ਜਿਲਾ ਮਹਾਮੰਤਰੀ ਵਿੱਕੀ ਸਿਤਾਰਾ ਵੱਲੋਂ ਨਕਦ ਰਕਮ ਅਤੇ ਟਰਾਫੀ ਦੇ ਕੇ ਸਨਮਾਨਤ ਕੀਤਾ ਗਿਆ। ਫਾਈਨਲ ਅਤੇ ਨਿਰਣਾਇਕ ਮੈਚ ਵਿੱਚ ਸ਼ਰਮਾ ਬ੍ਰਦਰਜ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ। ਨਿਰਧਾਰਤ ਪੰਜ ਓਵਰਾਂ ਦੇ ਖੇਡ ਵਿੱਚ ਦਸ਼ਹਿਰਾ ਗ੍ਰਾਉਂਡ ਨੇ ਬੱਲੇਬਾਜ਼ੀ ਕਰਦਿਆਂ 92 ਦੌੜਾਂ ਦਾ ਚੁਣੌਤੀਪੂਰਨ ਸਕੋਰ ਖੜ੍ਹਾ ਕੀਤਾ। ਜਵਾਬੀ ਪਾਰੀ ਵਿੱਚ ਉਤਰਿਆ ਸ਼ਰਮਾ ਬ੍ਰਦਰਜ਼ ਦੀ ਟੀਮ ਸਕੋਰ ਨਹੀਂ ਬਣਾ ਸਕੀ। ਮੈਚ ਵਿੱਚ ਸ਼ਿਵ ਟੰਡਨ ਨੇ ਸ਼ਤਕ ਅਤੇ ਅੱਧਸ਼ਤਕ ਬਣਾ ਕੇ ਸ਼ਾਨਦਾਰ ਬੱਲੇਬਾਜ਼ੀ ਦਾ ਪ੍ਰਦਰਸ਼ਨ ਕੀਤਾ। ਖਿਡਾਰੀਆਂ ਦਾ ਹੌਸਲਾ ਵਧਾਉਂਦੇ ਹੋਏ ਸਮਾਜ ਸੇਵੀ ਸੁਮਿਤ ਪੁਜਾਨਾ ਨੇ ਕਿਹਾ ਕਿ ਖੇਡਾਂ ਨਾ ਸਿਰਫ ਸ਼ਾਰੀਰੀਕ ਸਿਹਤ ਲਈ ਜ਼ਰੂਰੀ ਹਨ, ਸਗੋਂ ਇਹ ਨੌਜਵਾਨਾਂ ਵਿੱਚ ਅਨੁਸ਼ਾਸਨ ਅਤੇ ਟੀਮ ਭਾਵਨਾ ਵੀ ਪੈਦਾ ਕਰਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਜਦੋਂ ਨੌਜਵਾਨ ਪੀੜ੍ਹੀ ਨਸ਼ਿਆਂ ਵਰਗੀਆਂ ਬੁਰਾਈਆਂ ਵੱਲ ਭਟਕ ਰਹੀ ਹੈ, ਇਹੋ ਜਿਹੇ ਖੇਡ ਆਯੋਜਨ ਉਨ੍ਹਾਂ ਨੂੰ ਠੀਕ ਦਿਸ਼ਾ ਵਿਖਾਉਂਦੇ ਹਨ। ਸਾਡਾ ਉਦੇਸ਼ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਹੈ, ਤਾਂ ਜੋ ਉਹ ਮਾਨਸਿਕ ਅਤੇ ਸ਼ਾਰੀਰੀਕ ਤੌਰ 'ਤੇ ਮਜ਼ਬੂਤ ਬਣ ਸਕਣ। ਉਨ੍ਹਾਂ ਨੇ ਕਿਹਾ ਕਿ ਮੋਗਾ ਦੇ ਨੌਜਵਾਨਾਂ ਵਿੱਚ ਪ੍ਰਤਿਭਾ ਦੀ ਕੋਈ ਘਾਟ ਨਹੀਂ, ਸਿਰਫ ਉਹਨਾਂ ਨੂੰ ਠੀਕ ਮੰਚ ਅਤੇ ਉਤਸ਼ਾਹ ਦੀ ਲੋੜ ਹੈ। ਵਿੱਕੀ ਸਿਤਾਰਾ ਵੱਲੋਂ ਖੇਡ ਪ੍ਹੇਮੀਆਂ ਲਈ ਦਸ਼ਹਿਰਾ ਗ੍ਰਾਉਂਡ ਨੂੰ ਨਵਾ ਖੇਡ ਮੈਦਾਨ, ਸੈਰਗਾਹ ਅਤੇ ਜਿਮ ਬਣਵਾਉਣਾ ਪ੍ਰਮੁੱਖ ਕੰਮ ਹਨ । ਮੈਚ ਦੀ ਸੀਰੀਜ਼ ਦੌਰਾਨ ਵਿਕਾਸ ਗੁਪਤਾ ਵੱਲੋਂ ਵਧੀਆ ਢੰਗ ਨਾਲ ਕਮੈਂਟੇਟਰ ਦੀ ਭੂਮਿਕਾ ਨਿਭਾਈ ਗਈ ਅਤੇ ਮੈਚ ਦੇ ਟਾਸ ਵੀ ਕਰਵਾਏ ਗਏ।ਇਸ ਮੌਕੇ ਤੇ ਵਿੱਕੀ ਸਿਤਾਰਾ, ਸ਼ੁਭਮ ਗੁਪਤਾ, ਵਿਕਾਸ ਗੁਪਤਾ, ਅਮਨ ਮਦਨ,  ਨੀਤਿਨ ਗੁਪਤਾ, ਮਨੁ ਸੂਦ, ਦੀਪਕ ਕੌੜਾ, ਯੋਗੀ, ਕੁਲਦੀਪ ਪੋਪਲੀ, ਨਰੇਸ਼ ਸਿਤਾਰਾ, ਵਿਨੈ ਪੋਪਟ, ਸੰਯਮ ਗੁਪਤਾ, ਅਭਿਨਵ ਮਲਹੋਤਰਾ, ਨਰੇਸ਼ ਨਿੱਕਾ, ਸੌਰਭ ਢੀਂਗਰਾ, ਵਿਕਾਸ ਗੁਪਤਾ, ਮਾਧਵ ਗਰੋਵਰ, ਸਮੇਤ ਖੇਡ ਪ੍ਹੇਮੀ ਅਤੇ ਸਥਾਨਕ ਨਿਵਾਸੀ ਮੌਜੂਦ ਰਹੇ।