ਜੈ ਮਹਾਕਾਲੀ ਮੰਦਿਰ ਚੈਰੀਟੇਬਲ ਟਰੱਸਟ ਵੱਲੋਂ 19 ਵਾਂ ਮੂਰਤੀ ਸਥਾਪਨਾ 7 ਫਰਵਰੀ ਨੂੰ : ਜਸਵੰਤ ਆਨੰਦ ਦਾਵੜਾ

ਮੋਗਾ ,4 ਫਰਵਰੀ (ਲਛਮਣ ਜੀਤ ਸਿੰਘ ਪੁਰਬਾ ) :ਮੋਗਾ ਦੇ ਕੋਟਕਪੂਰਾ ਰੋਡ ਸਥਿਤ ਜੈ ਮਹਾਂਕਾਲੀ ਮੰਦਿਰ ਚੈਰੀਟੇਬਲ ਟਰੱਸਟ ਵੱਲੋਂ ਹਰ ਸਾਲ ਦੀ ਤਰਾਂ ਇਸ ਸਾਲ ਵੀ ਸਲਾਨਾ ਮੂਰਤੀ ਸਥਾਪਨਾ ਦਿਵਸ ਆਯੋਜਿਤ ਕੀਤਾ ਜਾ ਰਿਹਾ ਹੈ।ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਜਸਵੰਤ ਆਨੰਦ ਦਾਵੜਾ ਨੇ ਦਸਿਆ ਕਿ ਹਰ ਸਾਲ ਦੀ ਤਰਾਂ ਇਸ ਸਾਲ ਵੀ 19 ਵਾਂ ਸਲਾਨਾ ਮੂਰਤੀ ਸਥਾਪਨਾ ਦਿਵਸ 7 ਫਰਵਰੀ ਨੂੰ ਆਯੋਜਿਤ ਕੀਤਾ ਜਾ ਰਿਹਾ ਹੈ। ਮੂਰਤੀ ਸਥਾਪਨਾ ਦਿਵਸ ਦੇ ਮੌਕੇ ਭਜਨ ਗਾਇਕਾ ਵੱਲੋ ਮਹਾਮਾਈ ਦਾ ਗੁਣਗਾਨ ਕੀਤਾ ਜਾਏਗਾ। ਜਗਰਾਤੇ ਦੌਰਾਨ ਭਗਤਾਂ ਲਈ ਲੰਗਰ ਦਾ ਵੀ ਪ੍ਰਬੰਧ ਕੀਤਾ ਜਾਏਗਾ। ਸਮਾਗਮ ਸਥਾਨ ਨੂੰ ਵਧੀਆ ਅਤੇ ਸੁੰਦਰ ਢੰਗ ਨਾਲ ਸਜਾਇਆ ਜਾਏਗਾ । ਮਹਾਮਾਈ ਦੇ ਦਰਬਾਰ ਦੀ ਸ਼ੋਭਾ ਵੇਖਣ ਯੁੱਗ ਹੋਵੇਗੀ।