ਗਾਇਕ ਫਿਰੋਜ਼ ਖਾਨ ਮੋਗਾ ਵਿਖੇ ਕਰੇਗਾ ਜਾਗਰਨ ਵਿੱਚ ਗੁਣਗਾਨ

ਮੋਗਾ ,4 ਫਰਵਰੀ (ਲਛਮਣ ਜੀਤ ਸਿੰਘ ਪੁਰਬਾ ) :ਮੋਗਾ ਦੀ ਪ੍ਰਸਿੱਧ ਧਾਰਮਿਕ ਸੰਸਥਾ ਸੀ.ਐੱਮ. ਜਾਗਰਨ ਸੋਸਾਇਟੀ ਦੀ ਵਿਸ਼ੇਸ਼ ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ ਕਿ ਹਰ ਸਾਲ ਕਰਵਾਏ ਜਾਣ ਵਾਲਾ ਜਾਗਰਨ ਸਤੰਬਰ ਮਹੀਨੇ ਵਿੱਚ ਆਯੋਜਿਤ ਕੀਤਾ ਜਾਵੇਗਾ। ਇਸ ਸੰਬੰਧ ਵਿੱਚ ਸੋਸਾਇਟੀ ਦੇ ਮੈਂਬਰਾਂ ਨੇ ਭਾਰਤ ਦੇ ਪ੍ਰਸਿੱਧ ਭਜਨ ਗਾਇਕ ਫਿਰੋਜ਼ ਖਾਨ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਜਾਗਰਨ ਵਿੱਚ ਗੁਣਗਾਨ ਕਰਨ ਦਾ ਸੱਦਾ ਦਿੱਤਾ। ਇਸ ਮੌਕੇ 'ਤੇ ਪ੍ਰਧਾਨ ਨਰੇਸ਼ ਸ਼ਰਮਾ, ਪਿਊਸ਼ ਸਿੰਗਲਾ, ਬਲਜੀਤ ਕੁਮਾਰ, ਮਨਦੀਪ ਸ਼ਰਮਾ, ਅਮਰਿੰਦਰ ਸਿੱਧੂ, ਧੀਰਜ ਦੁਬੇ, ਪੁਨੀਤ ਸਿੰਗਲਾ, ਰਣਜੀਤ ਸਿੰਘ, ਦਵਿੰਦਰ ਗੁਪਤਾ, ਗੁਰਚਰਨ ਸਿੰਘ, ਰਾਜੇਸ਼ ਚੋਪੜਾ, ਵਿਕਾਸ ਅਰੋੜਾ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ। ਫਿਰੋਜ਼ ਖਾਨ ਨੇ ਜਾਗਰਨ ਵਿੱਚ ਆ ਕੇ ਗਾਏ ਜਾਣ ਦਾ ਸੱਦਾ ਕਬੂਲ ਕੀਤਾ ਅਤੇ ਮੋਗਾ ਆਉਣ ਲਈ ਕਿਹਾ। ਫਿਰੋਜ਼ ਖਾਨ ਨੇ ਸੋਸਾਇਟੀ ਦੇ ਮੈਂਬਰਾਂ ਵੱਲੋਂ ਕੀਤੇ ਜਾਂਦੇ ਕਾਰਜਾਂ ਬਾਰੇ ਜਾਣਕਾਰੀ ਹਾਸਿਲ ਕੀਤੀ ਅਤੇ ਖਾਨ ਨੇ ਕਿਹਾ ਕਿ ਸੋਸਾਇਟੀ ਦੇ ਸਾਰੇ ਮੈਂਬਰ ਮਹਾਮਾਈ ਦੀ ਸੇਵਾ ਵਿੱਚ ਲੱਗ ਕੇ ਪ੍ਰਚਾਰ ਅਤੇ ਪ੍ਰਸਾਰ ਵਿੱਚ ਸ਼ਲਾਘਾਯੋਗ ਯੋਗਦਾਨ ਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਮੋਗਾ ਦੀ ਧਰਤੀ ਉੱਤੇ ਪ੍ਰਸਿੱਧ ਭਜਨ ਗਾਇਕ ਆਪਣੀ ਹਾਜ਼ਰੀ ਲਗਵਾਉਣ ਆਉਂਦੇ ਹਨ। ਇਸ ਵਾਰੀ ਮਹਾਮਾਈ ਨੇ ਇਹ ਸੇਵਾ ਉਨ੍ਹਾਂ ਨੂੰ ਸੌਂਪੀ ਹੈ ਅਤੇ ਉਹ ਮੋਗਾ ਵਿੱਚ ਜਾਗਰਨ ਲਈ ਪਹੁੰਚਣਗੇ। ਨਰੇਸ਼ ਸ਼ਰਮਾ ਨੇ ਦੱਸਿਆ ਕਿ ਇਸ ਸਾਲ ਇਹ ਜਾਗਰਨ ਮੋਗਾ ਦੀ ਪੁਰਾਣੀ ਦਾਣਾ ਮੰਡੀ ਨੇੜੇ ਭਾਰਤ ਮਾਤਾ ਮੰਦਰ ਵਿਖੇ ਆਯੋਜਿਤ ਕੀਤਾ ਜਾਵੇਗਾ।