ਅਯੋਧਿਆ ਧਾਮ ਮੰਦਰ ਵਿਖੇ 8 ਫਰਵਰੀ ਨੂੰ ਸਯੁੰਕਤ ਸ਼੍ਰੀ ਹਨੁਮਾਨ ਚਾਲੀਸਾ ਦੇ ਪਾਠ ਦਾ ਆਯੋਜਨ

ਮੋਗਾ ,4 ਫਰਵਰੀ (ਲਛਮਣ ਜੀਤ ਸਿੰਘ ਪੁਰਬਾ ) :ਕੋਟਕਪੂਰਾ ਬਾਈਪਾਸ ਨੇੜੇ ਫਲਾਈਓਵਰ ਮੋਗਾ ਸਥਿਤ ਅਯੋਧਿਆ ਧਾਮ ਸ਼੍ਰੀ ਰਾਮ ਮੰਦਰ ਵਿੱਚ ਸਯੁੰਕਤ ਸ਼੍ਰੀ ਹਨੁਮਾਨ ਚਾਲੀਸਾ ਦੇ ਪਾਠ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਸੰਬੰਧ ਵਿੱਚ ਜਾਣਕਾਰੀ ਦਿੰਦਿਆਂ ਮੰਦਰ ਦੇ ਸੰਸਥਾਪਕ ਰਾਜ ਅਰੋੜਾ ਅਤੇ ਸੇਵਾਦਾਰ ਹਰੀਸ਼ ਧੀਰ ਨੇ ਦੱਸਿਆ ਕਿ ਅਯੋਧਿਆ ਧਾਮ ਸ਼੍ਰੀ ਰਾਮ ਮੰਦਰ ਵੱਲੋਂ ਆਨੰਦ ਵਾਹਿਨੀ ਅਤੇ ਆਦਿਤਿਆ ਵਾਹਿਨੀ ਦੇ ਸਹਿਯੋਗ ਨਾਲ 8 ਫਰਵਰੀ ਐਤਵਾਰ ਦੇ ਦਿਨ ਦੁਪਹਿਰ 2 ਵਜੇ ਤੋਂ ਸ਼ਾਮ 7 ਵਜੇ ਤੱਕ 51 ਵਾਰੀ ਸ਼੍ਰੀ ਹਨੁਮਾਨ ਚਾਲੀਸਾ ਜੀ ਦਾ ਪਾਠ ਅਤੇ 20 ਭਜਨ-ਕੀਰਤਨ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਆਯੋਜਨ ਵਿੱਚ ਆਪਣੇ ਬੱਚਿਆਂ ਨੂੰ ਵੀ ਨਾਲ ਲੈ ਕੇ ਆਉਣ। ਉਨ੍ਹਾਂ ਦੱਸਿਆ ਕਿ ਜਿਹੜੇ ਵੀ ਬੱਚੇ ਸ਼੍ਰੀ ਹਨੁਮਾਨ ਚਾਲੀਸਾ ਵਿੱਚ ਭਾਗ ਲੈ ਕੇ 51 ਵਾਰੀ ਪਾਠ ਕਰਨਗੇ ਅਤੇ ਸੁਣਣਗੇ, ਉਨ੍ਹਾਂ ਨੂੰ ਮੰਦਰ ਕਮੇਟੀ ਵੱਲੋਂ ਖਾਸ ਤੌਰ 'ਤੇ ਸਨਮਾਨਿਤ ਕੀਤਾ ਜਾਵੇਗਾ। ਅਯੋਧਿਆ ਧਾਮ ਮੰਦਰ ਵੱਲੋਂ ਆਯੋਜਿਤ ਕੀਤੇ ਜਾਣ ਵਾਲੇ ਸ਼੍ਰੀ ਹਨੁਮਾਨ ਚਾਲੀਸਾ ਦੇ ਪਾਠ ਅਤੇ ਭਜਨ ਕੀਰਤਨ ਵਿੱਚ ਹਰ ਇੱਕ ਸਨਾਤਨੀ ਨੂੰ ਜ਼ਰੂਰ ਭਾਗ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਯੋਧਿਆ ਧਾਮ ਮੰਦਰ ਵੱਲੋਂ ਸਮੇਂ-ਸਮੇਂ 'ਤੇ ਸ਼੍ਰੀ ਹਨੁਮਾਨ ਚਾਲੀਸਾ ਦੇ ਪਾਠ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿਸ ਵਿੱਚ ਬੱਚਿਆਂ ਨੂੰ ਸਨਾਤਨ ਸਭਿਆਚਾਰ ਨਾਲ ਜੋੜਨ ਲਈ ਪਾਠ ਅਤੇ ਕੀਰਤਨ ਵਿੱਚ ਭਾਗ ਲੈਣ ਵਾਲੇ ਬੱਚਿਆਂ ਨੂੰ ਖਾਸ ਤੌਰ 'ਤੇ ਸਨਮਾਨਿਤ ਕੀਤਾ ਜਾਂਦਾ ਹੈ, ਤਾਂ ਜੋ ਭਵਿੱਖ ਦੀ ਪੀੜ੍ਹੀ ਆਪਣੀ ਪੁਰਾਤਨ ਧਾਰਮਿਕ ਵਿਰਾਸਤ ਨਾਲ ਜੁੜੇ ਰਹੇ।


