ਚਲਾਨ ਕੱਟ ਕੇ ਸ਼ਰਾਰਤੀ ਤੱਤਾਂ ਉੱਤੇ ਕੱਸੀ ਨਕੇਲ,ਸ਼ੱਕੀ ਵਾਹਨਾਂ ਦੀ ਤਲਾਸ਼ੀ ਜਾਰੀ

ਮੋਗਾ ,4 ਫਰਵਰੀ (ਲਛਮਣ ਜੀਤ ਸਿੰਘ ਪੁਰਬਾ ) : ਮੋਗਾ ਦੇ ਐਸਐਸਪੀ ਅਜੈ ਗਾਂਧੀ ਦੇ ਨਿਰਦੇਸ਼ ਅਨੁਸਾਰ ਸ਼ਰਾਰਤੀ ਤੱਤਾਂ ਉੱਤੇ ਨਕੇਲ ਕੱਸਣ ਲਈ ਮੋਗਾ ਦੇ ਗਿਲ ਰੋਡ ਉੱਤੇ ਪੀਸੀਆਰ ਇੰਚਾਰਜ ਕੇ ਸੀ ਪਰਾਸ਼ਰ ਦੀ ਅਗਵਾਈ ਹੇਠ ਹਾਈਟੈਕ ਨਾਕਾ ਲਗਾਇਆ ਗਿਆ। ਇਸ ਦੌਰਾਨ ਵੱਡੀ ਗਿਣਤੀ ਵਿੱਚ ਪੁਲਿਸ ਕਰਮੀ ਅਤੇ ਮਹਿਲਾ ਪੁਲਿਸ ਕਰਮੀ ਵੀ ਨਾਕੇ ਉੱਤੇ ਤਾਇਨਾਤ ਰਹੇ। ਇਸ ਤਾਇਨਾਤੀ ਤਹਿਤ ਹਰੇਕ ਵਾਹਨ ਦੀ ਜਾਂਚ ਕੀਤੀ ਗਈ। ਸ਼ੱਕੀ ਵਾਹਨਾਂ ਦੀ ਤਲਾਸ਼ੀ ਲਈ ਗਈ, ਚਲਾਨ ਜਾਰੀ ਕੀਤੇ ਗਏ ਅਤੇ ਨਿਯਮ ਤੋੜਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਗਈ। ਦੋ ਘੰਟੇ ਚਲੀ ਇਸ ਤਲਾਸ਼ੀ ਮੁਹਿੰਮ ਵਿੱਚ ਕਰੀਬ 120 ਵਾਹਨਾਂ ਦੀ ਚੈਕਿੰਗ ਕੀਤੀ ਗਈ ਅਤੇ ਕਰੀਬ 20 ਵਾਹਨਾਂ ਦੇ ਚਲਾਨ ਜਾਰੀ ਕੀਤੇ ਗਏ। ਕੇ ਸੀ ਪਰਾਸ਼ਰ ਨੇ ਦੱਸਿਆ ਕਿ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ। ਉਨ੍ਹਾਂ ਨੇ ਕਿਹਾ ਕਿ ਗਿਲ ਰੋਡ 'ਤੇ ਲਗਾਏ ਨਾਕੇ ਦੌਰਾਨ ਵਾਹਨਾਂ ਦੀ ਚੈਕਿੰਗ ਕਰਦਿਆਂ ਕਾਲੀ ਫਿਲਮ ਵਾਲੇ ਵਾਹਨਾਂ ਦੇ ਮੌਕੇ 'ਤੇ ਚਲਾਨ ਜਾਰੀ ਕੀਤੇ ਗਏ ਹਨ। 18 ਸਾਲ ਤੋਂ ਘੱਟ ਉਮਰ ਦੇ ਵਿਦਿਆਰਥੀ ਟਿਊਸ਼ਨ ਪੜ੍ਹਨ ਲਈ ਘਰੋਂ ਨਿਕਲਦੇ ਹਨ, ਪਰ ਨਾ ਤਾਂ ਉਨ੍ਹਾਂ ਦੀ ਵਾਹਨ ਚਲਾਉਣ ਦੀ ਉਮਰ ਹੁੰਦੀ ਹੈ ਅਤੇ ਨਾ ਹੀ ਉਨ੍ਹਾਂ ਕੋਲ ਪੂਰੇ ਦਸਤਾਵੇਜ਼ ਹੁੰਦੇ ਹਨ। ਉਨਾਂ ਨੇ ਕਿਹਾ ਕਿ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਪੜ੍ਹਨ ਲਈ ਖੁਦ ਛੱਡ ਕੇ ਆਉਣਾ ਚਾਹੀਦਾ ਹੈ ਤਾਂ ਜੋ ਵਿਦਿਆਰਥੀ ਚਲਾਨ ਤੋਂ ਬਚ ਸਕਣ। ਉਨਾਂ ਨੇ ਕਿਹਾ ਕਿ ਬੁਲੇਟ ਮੋਟਰਸਾਈਕਲ ਦੇ ਪਟਾਖੇ ਵਜਾਉਣ, ਪ੍ਰੈਸ਼ਰ ਹਾਰਨ ਲਗਾ ਕੇ ਘੁੰਮਣ ਵਾਲੇ ਵਾਹਨਾਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ। ਉਨਾਂ ਨੇ ਦੱਸਿਆ ਕਿ ਇਸ ਨਾਕੇ ਉੱਤੇ ਆਉਣ-ਜਾਣ ਵਾਲੇ ਵਾਹਨਾਂ ਦੀ ਜਾਂਚ ਕਰਨ ਦੀ ਹਦਾਇਤਾਂ ਦਿੰਦਿਆਂ ਕਿਹਾ ਕਿ ਇਸ ਮਾਮਲੇ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਨਹੀਂ ਹੋਣੀ ਚਾਹੀਦੀ। ਇਸ ਮੁਹਿੰਮ ਵਿੱਚ ਸ਼ਹਿਰਵਾਸੀਆਂ ਅਤੇ ਪਿੰਡ ਤੋਂ ਆਉਣ ਵਾਲੇ ਵਾਸੀਆਂ ਦੇ ਸਹਿਯੋਗ ਦੀ ਅਪੀਲ ਕਰਦਿਆਂ ਕਿਹਾ ਕਿ ਖਾਸ ਕਰਕੇ ਸ਼ੱਕੀ ਲੋਕਾਂ ਉੱਤੇ ਨਜ਼ਰ ਰੱਖਣ ਲਈ ਪੁਲਿਸ ਦਾ ਸਹਿਯੋਗ ਦਿਓ


