ਆਮ ਬਜਟ ਵਿਕਸਿਤ ਭਾਰਤ ਦੇ ਮਹੱਤਵ ਨੂੰ ਤੇਜ਼ੀ ਦੇਣ ਵਾਲਾ ਸਾਬਤ ਹੋਵੇਗਾ : ਰਾਕੇਸ਼ ਰਾਠੌਰ

ਮੋਗਾ, 5 ਫਰਵਰੀ (JASHAN): ਜਲੰਧਰ ਦੇ ਸਾਬਕਾ ਮੇਅਰ  ਤੇ ਭਾਜਪਾ ਪੰਜਾਬ ਪ੍ਰਦੇਸ਼ ਦੇ ਮਹਾਮੰਤਰੀ ਰਾਕੇਸ਼ ਰਾਠੌਰ ਭਾਜਪਾ ਦੇ ਜ਼ਿਲ੍ਹਾ ਦਫ਼ਤਰ ਮੋਗਾ ਪਹੁੰਚੇ, ਜਿੱਥੇ ਉਨ੍ਹਾਂ ਨੇ ਪਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਂਦਰੀ ਬਜਟ 2026 ਨੂੰ ਵਿਕਸਿਤ ਭਾਰਤ ਦੇ ਮਹੱਤਵ ਨੂੰ ਤੇਜ਼ੀ ਦੇਣ ਵਾਲਾ ਬਜਟ ਦੱਸਿਆ। ਉਨ੍ਹਾਂ ਨੇ ਕਿਹਾ ਕਿ ਇਹ ਬਜਟ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਦੇਸ਼ ਨੂੰ ਆਤਮਨਿਰਭਰ ਤੇ ਸਸ਼ਕਤ ਬਣਾਉਣ ਵੱਲ ਇੱਕ ਮਹੱਤਵਪੂਰਣ ਕਦਮ ਹੈ। ਇਸ ਮੌਕੇ ਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾ. ਹਰਜੋਤ ਕਮਲ, ਜ਼ਿਲ੍ਹਾ ਮਹਾਮੰਤਰੀ ਮੁਖਤਿਆਰ ਸਿੰਘ ਤੇ ਹੋਰ ਹਾਜਿਰ ਸਨ। ਰਾਕੇਸ਼ ਰਾਠੌਰ ਨੇ ਕਿਹਾ, “ਇਹ ਬਜਟ ਨੌਜਵਾਨਾਂ ਨੂੰ ਮੌਕੇ, ਕਿਸਾਨਾਂ ਨੂੰ ਸੁਰੱਖਿਆ, ਉਦਯਮੀਆਂ ਨੂੰ ਉਤਸ਼ਾਹ ਅਤੇ ਮਹਿਲਾਵਾਂ ਨੂੰ ਸਸ਼ਕਤ ਬਣਾਉਣ ਉੱਤੇ ਕੇਂਦਰਤ ਹੈ। ਇਸ ਵਿੱਚ ਸਿਹਤ, ਸਿੱਖਿਆ, ਉਦਯੋਗ, ਕਿਸਾਨੀ ਅਤੇ ਰੁਜ਼ਗਾਰ ਉੱਤੇ ਸੰਤੁਲਿਤ ਧਿਆਨ ਦਿੱਤਾ ਗਿਆ ਹੈ, ਜੋ ਵਿਕਸਿਤ ਭਾਰਤ-2047 ਦੇ ਲਕਸ਼ ਹਾਸਲ ਕਰਨ ਵਿੱਚ ਮਦਦ ਕਰੇਗਾ।” ਉਨ੍ਹਾਂ ਅੱਗੇ ਕਿਹਾ, “ਬਜਟ ਵਿੱਚ 7 ਹਾਈ-ਸਪੀਡ ਰੇਲ ਕਰੀਡੋਰ, ਬਾਇਓਫਾਰਮਾ ਸੇਕਟਰ ਲਈ 10,000 ਕਰੋੜ ਰੁਪਏ, ਸ਼ਹਿਰੀ ਆਰਥਿਕ ਖੇਤਰ ਲਈ 5,000 ਕਰੋੜ ਰੁਪਏ ਅਤੇ ਐਮ. ਐਸ. ਐਮ.ਈ. ਲਈ 10,000 ਕਰੋੜ ਰੁਪਏ ਦਾ ਆਵਟਣ ਕੀਤਾ ਗਿਆ ਹੈ, ਜੋ ਦੇਸ਼ ਦੇ ਵਿਕਾਸ ਨੂੰ ਨਵੀਂ ਰਫ਼ਤਾਰ ਦੇਵੇਗਾ।” ਰਾਕੇਸ਼ ਰਾਠੌਰ ਨੇ ਕਿਹਾ ਕਿ ਇਹ ਬਜਟ ਗਰੀਬ, ਕਿਸਾਨ, ਮਹਿਲਾ, ਨੌਜਵਾਨ, ਮੱਧਵਰਗ ਅਤੇ ਉਦਯੋਗ—ਸਭ ਨੂੰ ਨਾਲ ਲੈ ਕੇ ਚੱਲਣ ਵਾਲਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਬਜਟ ਦੇਸ਼ ਦੇ ਸਮੁੱਚੇ ਵਿਕਾਸ ਨੂੰ ਯਕੀਨੀ ਬਣਾਉਣ ਵਿੱਚ ਮਦਦ ਕਰੇਗਾ। ਉਨ੍ਹਾਂ ਅੱਗੇ ਕਿਹਾ ਕਿ ਕਿਸਾਨੀ ਖੇਤਰ ਵਿੱਚ ਫਸਲ ਭੰਡਾਰਨ, ਪ੍ਰੋਸੈਸਿੰਗ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਉੱਤੇ ਖਾਸ ਧਿਆਨ ਦਿੱਤਾ ਗਿਆ ਹੈ, ਜਿਸ ਨਾਲ ਪੰਜਾਬ ਵਰਗੇ ਕਿਸਾਨ- ਪ੍ਰਧਾਨ ਰਾਜਿਆਂ ਨੂੰ ਸਿੱਧਾ ਫਾਇਦਾ ਮਿਲੇਗਾ। ਮਹਿਲਾ ਸਵੈ-ਸਹਾਇਤਾ ਸਮੂਹਾਂ, ਨੌਜਵਾਨਾਂ ਦੇ ਰੁਜ਼ਗਾਰ, ਉਦਯੋਗ, ਸੜਕ, ਰੇਲ ਅਤੇ ਸਿਹਤ ਢਾਂਚੇ ਲਈ ਕੀਤੀਆਂ ਐਲਾਨਾਂ ਦੇਸ਼ ਨੂੰ ਆਤਮਨਿਰਭਰ ਬਣਾਉਣ ਵੱਲ ਮਜ਼ਬੂਤ ਕਦਮ ਹਨ।