ਸਾਇੰਸ ਮਾਸਟਰ ਨਾਇਬ ਸਿੰਘ ਨੂੰ ਪਿੰਡ ਰੱਤੀਆਂ 'ਚ ਦਿੱਤੀ ਨਿੱਘੀ ਵਿਦਾਇਗੀ ਤੇ ਕੀਤਾ ਸਨਮਾਨਿਤ

ਮੋਗਾ, 4  ਫਰਵਰੀ (ਜਗਰਾਜ ਸਿੰਘ ਸੰਘਾ)  ਅੱਜ ਤਕਰੀਬਨ 29 ਸਾਲ ਦੀ ਸਰਵਿਸ ਉਪਰੰਤ ਪਿੰਡ ਰੱਤੀਆਂ ਵਿਖੇ ਆਪਣੀਆਂ ਅਧਿਆਪਕ ਸੇਵਾਂਵਾ ਨਿਭਾਉਣ ਉਪਰੰਤ ਪਿੰਡ ਰੱਤੀਆਂ ਦੀ ਸਮੂਹ ਪੰਚਾਇਤ ਤੇ ਪਿੰਡ ਵਾਸੀਆਂ ਤੇ ਮੋਹਤਬਰਾਂ ਵੱਲੋਂ ਉਨ੍ਹਾਂ ਨੂੰ ਇੱਕ ਸਾਦਗੀ ਤੇ ਪ੍ਰਭਾਵਸ਼ਾਲੀ ਸਮਾਗਮ ਕਰਕੇ ਨਿੱਘੀ ਵਿਦਾਇਗੀ ਦਿੱਤੀ ਗਈ। ਨਾਇਬ ਸਿੰਘ ਜੌਹਲ ਸਿੰਘ  ਪਿੰਡ  ਰੱਤੀਆਂ ਦੇ ਮਿਡਲ ਸਕੂਲ ਸਕੂਲ  ਤੋਂ ਹੈਡ ਆਸਟਰ ਦੀ ਪੁਜੀਸ਼ਨ ਤੋਂ ਰਿਟਾਇਰਡ ਹੋਏ । ਇਸ ਮੌਕੇ ਉਪਰ ਵਿਨੋਦ ਕੁਮਾਰ ਰਾਠੌਰ ਤੇ ਨੰਬਰਦਾਰ ਸੋਮ ਸਿੰਘ ਰਠੌਰ ਨੇ ਉਨ੍ਹਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸ ਨਾਇਬ ਸਿੰਘ ਜੌਹਲ ਨੇ ਸਕੂਲ ਵਿਦਿਆਰਥੀਆਂ ਨੂੰ ਆਪਣੇ ਬੱਚਿਆਂ ਵਾਂਗ ਪੜਾਇਆ ਜਿੰਨਾ ਦੀ ਬਦੌਲਤ ਉਨ੍ਹਾਂ ਦੇ ਬਹੁਤ ਸਾਰੇ ਵਿਦਿਆਰਥੀ ਅੱਜ ਉੰਚ ਅਹੁਦਿਆਂ ਤੇ ਬ੍ਰਿਜਮਾਨ ਹੱਨ। ਪਿੰਡ ਪੰਚਾਇਤ ਤੇ ਸਕੂਲ ਤੇ ਸਕੂਲ  ਵੈਲਫੇਅਰ ਫੈਅਰ ਕਮੇਦੀ ਅਤੇ ਸਕੂਲ ਸਟਾਫ ਵਲੋਂ ਪਿਆਰ ਸਤਿਕਾਰ ਵੱਜੋਂ  ਤੋਹਫੇ ਦੇ ਕੇ ਸਨਮਾਨਿਤ ਕੀਤਾ ਗਿਆ। 
ਅੱਜ ਦੇ ਇਸ ਸਮਾਗਮ ਵਿੱਚ ਸਰਪੰਚ ਨਿਰਮਲ ਸਿੰਘ  ਸੰਧੂ, ਮੈਂਬਰ ਰਵਿੰਦਰ  ਕਮਲਜੀਤ ਕੌਰ,  ਵੀਰ ਚੰਦ ਤੂਰ ਤੋਂ ਇਲਾਵਾ ਸਕੂਲ ਵੈਲਫੇਅਰ  ਕਮੇਟੀ ਮੈਂਬਰ ਨੰਬਰਦਾਰ ਸੋਮ ਸਿੰਘ ਰਠੌਰ ,ਵਿਨੋਦ ਕੁਮਾਰ ਰਠੌਰ ਚਰਨਜੀਤ ਸਿੰਘ , ਜਗਤਾਰ ਸਿੰਘ ਤੂਰ ਸ਼ਲਿੰਦਰ ਸਿੰਘ  ਤੂਰ ਤੋਂ ਸਕੂਲ ਸਟਾਫ ਸ. ਦਲੇਰ ਸਿੰਘ,ਪੀਟੀ ਪਰਮਜੀਤ ਸਿੰਘ, ਮੈਡਮ ਗੁਰਪ੍ਰੀਤ ਕੌਰ  ਮੈਡਮ ਵਿਜੇ ਲਕਸ਼ਮੀ ਹਾਜਰ ਸਨ । ਸਮਾਗਮ ਦੇ ਅਖੀਰ ਵਿਚ ਸਾਰਿਆਂ ਲਈ ਸਾਹ-ਪਾਣੀ ਦਾ ਪ੍ਰਬੰਧ ਕੀਤਾ ਹੋਇਆ