ਸਵ: ਪ੍ਰੀਤਮ ਸਿੰਘ ਗਿੱਲ ਦੀ ਯਾਦ ਵਿਚ ਅੱਖਾਂ ਦੀ ਜਾਂਚ ਦਾ ਮੁਫਤ ਕੈਂਪ ਲਗਾਇਆ

ਮੋਗਾ,2  ਫਰਵਰੀ  (ਜਗਰਾਜ ਸਿੰਘ ਸੰਘਾ)  ਸ ਕਮਲਜੀਤ ਸਿੰਘ ਗਿੱਲ ਤੇ ਸ ਹਰਵਿੰਦਰ ਸਿੰਘ ਗਿੱਲ ਅਤੇ  ਉਨ੍ਹਾਂ ਦੇ ਸਮੂਹ ਪਰਿਵਾਰ ਵੱਲੋਂ ਸਵ: ਪ੍ਰੀਤਮ ਸਿੰਘ ਗਿੱਲ ਜੀ ਨੂੰ ਯਾਦ ਕਰਦਿਆਂ ਸ਼੍ਰੀ ਮਾਨ 108 ਸੰਤ ਬ੍ਰਹਮ ਮੁਨੀ ਜਲਾਲ ਵਾਲਿਆਂ ਦੇ ਅਸ਼ੀਰਵਾਦ ਦੇ ਨਾਲ ਤੇ ਸੰਤ ਗੰਗਾ ਰਾਮ ਜੀ ਜਲਾਲ  ਵਾਲਿਆਂ ਦੀ ਰਹੁਨਮਈ ਹੇਠ   ਮਨਜਿੰਦਰ ਸਿੰਘ ਲਾਲੀ ਭੁੱਲਰ ਆਸਟ੍ਰੇਲੀਆ, ਨਿਰਭੈ ਸਿੰਘ ਸਾਈਆਂਵਾਲਾ ਤੇ ਗੁਰਦੁਆਰਾ ਸਾਹਿਬ ਤੇ ਨਗਰ  ਨਿਵਾਸੀਆਂ ਦੇ ਵਿਸ਼ੇਸ਼  ਸਹਿਯੋਗ ਨਾਲ ਪਿੰਡ ਲੌਂਗੋਦੇਵਾ ਵਿਖੇ ਅੱਖਾਂ ਦੀ ਜਾਂਚ ਦਾ ਮੁਫਤ ਕੈਂਪ ਲਗਾਇਆ ਗਿਆ ਜਿੱਥੇ ਪਿੰਡ ਲੌਂਗੋਦੇਵਾ ਤੇ ਆਸ ਪਾਸ ਦੇ 400   ਦੇ ਕਰੀਬ ਲੋਕਾਂ ਨੇ ਵਿਵੇਕ ਚੈਰੀਟੇਬਲ ਹਸਪਤਾਲ ਜਲਾਲ ਦੇ ਮਾਹਿਰ ਡਾਕਟਰਾਂ ਪਾਸੋਂ ਆਪਣੀਆਂ ਅੱਖਾਂ ਦੀ ਜਾਂਚ ਕਰਵਾਈ ਗਈ ਤੇ 40  ਦੇ ਕਰੀਬ ਮਰੀਜ਼ ਲੈਨਜ਼ ਪਵਾਉਣ ਲਈ ਚੁਣੇ ਗਏ । ਇੱਥੇ ਵਿਸ਼ੇਸ਼ ਤੌਰ ਤੇ ਪਹੁੰਚੇ ਸੰਤ ਗੰਗਾ ਰਾਮ ਜੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਅਜਿਹੇ ਕੈਂਪ ਲਗਾਉਣੇ ਬਹੁਤ ਹੀ ਸ਼ਲਾਘਾਯੋਗ ਹੱਨ ਕਿਉੰਕਿ ਜੇਕਰ ਸਾਡੀਆਂ ਅੱਖਾਂ ਨਿਰੋਗ ਹੱਨ ਹੱਨ ਤਾਂ ਅਸੀਂ ਆਪਣੇ ਦਸਾਂ ਨਹੁੰਆ ਦੀ ਕਿਰਤ ਕਮਾਈ ਕਰ ਸਕਦੇ ਹਾਂ। ਗੱਲਬਾਤ ਦੌਰਾਨ ਹਰਵਿੰਦਰ ਸਿੰਘ ਤੇ ਕਮਲਜੀਤ ਸਿੰਘ, ਨਿਰਭੈ ਸਿੰਘ ਸਾਈਆਂਵਾਲਾ ਤੇ ਮਨਜਿੰਦਰ ਸਿੰਘ ਲਾਲੀ ਭੁੱਲਰ ਆਸਟ੍ਰੇਲੀਆ (ਫੋਨ), ਪ੍ਰਧਾਨ ਬਬਲਪ੍ਰੀਤ ਸਿੰਘ ਬੱਬਾ  ਨੇ ਕਿਹਾ ਕਿ ਅਜਿਹੇ ਅੱਖਾਂ ਦੇ ਕੈਂਪ ਸਾਨੂੰ ਆਪਣਿਆਂ ਬਜੁਰਗਾਂ ਦੀ ਯਾਦ ਵਿੱਚ ਵੱਧ ਤੋਂ ਵੱਧ  ਲਗਾਉਣੇ ਚਾਹੀਦੇ ਹੱਨ ਤਾਂ ਜੋ ਲੋੜਵੰਦਾਂ ਨੂੰ ਅੱਖਾਂ ਦੀ ਰੋਸ਼ਨੀ ਮਿਲ ਸਕੇ। ਇਸ ਮੌਕੇ ਤੇ  ਨਿਰਭੈ ਸਿੰਘ ਸਾਈਆਂਵਾਲਾ, ਪ੍ਰਧਾਨ ਬਬਲਪ੍ਰੀਤ ਸਿੰਘ ਬੱਬਾ, ਰਾਜਵਿੰਦਰ ਸਿੰਘ ਧਰਮਜੀਤ ਸਿੰਘ ਗੁਰਪ੍ਰੀਤ ਸਿੰਘ ਜਸਪਾਲ ਸਿੰਘ ਮਨਦੀਪ ਸਿੰਘ ਮਨਪ੍ਰੀਤ ਸਿੰਘ ਰਾਜਵੰਤ ਸਿੰਘ ਗੁਰਤੇਜ ਸਿੰਘ ਗੁਰਭੇਜ ਸਿੰਘ ਤੇ ਵੱਡੀ ਗਿਣਤੀ ਵਿੱਚ ਪਿੰਡ ਨਿਵਾਸੀ ਤੇ ਮੋਹਤਬਰ ਸੱਜਣ ਹਾਜ਼ਰ ਸੱਨ ਉੱਥੇ ਆਪਣੀਆਂ ਅੱਖਾਂ ਦੀ ਜਾਂਚ ਕਰਵਾਉਣ ਉਪਰੰਤ ਲੋਕਾਂ ਨੇ ਜਿੱਥੇ ਸਮੂਹ ਗਿੱਲ ਪਰਿਵਾਰ ਤੇ ਸੰਤ ਗੰਗਾ ਰਾਮ ਜੀ ਤੇ ਵਿਵੇਕ ਚੈਰੀਟੇਬਲ ਦਾ ਧੰਨਵਾਦ ਕੀਤਾ ਉੱਥੇ ਇਸ ਕੈਂਪ ਦੌਰਾਨ ਸਾਰੇ ਪ੍ਰਬੰਧਾਂ ਨੂੰ ਤਸੱਲੀਬਖਸ਼ ਦੱਸਿਆ।