ਹਰ ਮਹੀਨੇ 25 ਜਰੂਰਤਮੰਦ ਪਰਿਵਾਰਾਂ ਨੂੰ ਵੰਡਿਆ ਜਾਂਦਾ ਹੈ ਰਾਸ਼ਨ - ਨੀਲਾ ਧਮੀਜਾ

ਮੋਗਾ, 1 ਫਰਵਰੀ (ਲਛਮਣ ਜੀਤ ਸਿੰਘ ਪੁਰਬਾ ) ਨੀਲਾ ਗਰੁੱਪ ਸੋਸਾਇਟੀ ਮੋਗਾ ਵੱਲੋਂ ਸਮਾਜ ਸੇਵੀ ਕੰਮਾਂ ਨੂੰ ਅਗੇ ਵਧਾਉਂਦੇ ਹੋਏ ਜਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ। ਹਰ ਮਹੀਨੇ ਪ੍ਰਮੁੱਖ ਸਮਾਜ ਸੇਵੀ ਜਤਿੰਦਰ ਕੁਮਾਰ ਨੀਲਾ ਵੱਲੋਂ ਆਪਣੇ ਗਰੁੱਪ ਦੇ ਮੈਂਬਰਾਂ ਨਾਲ ਜਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਜਾਂਦਾ ਹੈ। ਇਸ ਮੌਕੇ ‘ਤੇ ਰਾਜਕੁਮਾਰ ਲਾਟੀ ਧਮੀਜਾ, ਵਿਕਾਸ ਕਪੂਰ, ਮੁਨੀਸ਼ ਗਰਗ, ਰਿਸ਼ੀ ਸ਼ਰਮਾ, ਗੋਰਾ, ਸੇਵਕ ਫੌਜੀ, ਸੁਖਪਾਲ, ਪ੍ਰਭਜੀਤ, ਡਿੰਪਲ ਗਾਬਾ, ਹੈਪੀ ਚੌਧਰੀ, ਕਾਲਾ ਛਾਬੜਾ, ਅੰਮ੍ਰਿਤਪਾਲ, ਅਮਿਤ, ਕੁਣਾਲ ਸ਼ਰਮਾ, ਸੋਨੂ ਢਿੱਲੋਂ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ। ਇਸ ਦੌਰਾਨ ਖਾਸ ਤੌਰ ‘ਤੇ ਨੀਲਾ ਧਮੀਜਾ ਨੇ ਜ਼ਰੂਰਤਮੰਦਾਂ ਨੂੰ ਰਾਸ਼ਨ ਭੇਟ ਕਰਕੇ ਸ਼ੁਰੂਆਤ ਕੀਤੀ। ਜਤਿੰਦਰ ਧਮੀਜਾ ਨੀਲਾ ਨੇ ਦੱਸਿਆ ਕਿ ਸਾਨੂੰ ਆਪਣੀ ਖੁਸ਼ੀ ਦੇ ਮੌਕੇ ਨੂੰ ਗਰੀਬਾਂ ਅਤੇ ਜ਼ਰੂਰਤਮੰਦਾਂ ਦੀ ਸੇਵਾ ਵਿੱਚ ਹਾਜ਼ਰ ਲਗਾਉਣਾ ਚਾਹੀਦਾ ਹੈ। ਉਨ੍ਹਾਂ ਨੇ ਦੱਸਿਆ ਕਿ ਨੀਲਾ ਗਰੁੱਪ ਵੱਲੋਂ ਸਮਾਜ ਸੇਵੀ ਅਤੇ ਧਾਰਮਿਕ ਕੰਮਾਂ ਦੀ ਲੜੀ ਇਸੇ ਤਰ੍ਹਾਂ ਜਾਰੀ ਰਹੇਗੀ। ਨੀਲਾ ਗਰੁੱਪ ਹਰ ਮਹੀਨੇ ਉਹਨਾਂ ਪਰਿਵਾਰਾਂ ਨੂੰ ਰਾਸ਼ਨ ਵੰਡਦਾ ਹੈ, ਜੋ ਆਰਥਿਕ ਰੂਪ ‘ਚ ਕਮਜ਼ੋਰ ਹਨ। ਉਨ੍ਹਾਂ ਨੇ ਦੱਸਿਆ ਕਿ ਹਰ ਮਹੀਨੇ 25 ਪਰਿਵਾਰਾਂ ਨੂੰ ਰਾਸ਼ਨ ਵੰਡਿਆ ਜਾਂਦਾ ਹੈ, ਤਾਂ ਜੋ ਜਰੂਰਤਮੰਦ ਪਰਿਵਾਰ ਆਪਣਾ ਅਤੇ ਪਰਿਵਾਰ ਦਾ ਪਾਲਣ-ਪੋਸਣ ਕਰ ਸਕਣ। ਵਿਕਾਸ ਕਪੂਰ, ਲਾਟੀ ਧਮੀਜਾ ਨੇ ਦੱਸਿਆ ਕਿ ਕੋਈ ਵੀ ਵਿਅਕਤੀ ਆਪਣਾ ਜਨਮ ਦਿਨ ਜਾਂ ਖੁਸ਼ੀ ਦੇ ਮੌਕੇ ਨੂੰ ਦੀਨ-ਦੁਖੀਆਂ ਦੀ ਸੇਵਾ ਵਿੱਚ ਸਮਰਪਿਤ ਕਰੇ, ਤਾਂ ਜੋ ਬੱਚਿਆਂ ਵਿੱਚ ਸਮਾਜ ਸੇਵਾ ਦਾ ਜਜ਼ਬਾ ਆਵੇ ਅਤੇ ਬੱਚੇ ਸੰਸਕਾਰਵਾਨ ਬਨਣ। ਉਨ੍ਹਾਂ ਨੇ ਕਿਹਾ ਕਿ ਨੀਲਾ ਗਰੁੱਪ ਸੋਸਾਇਟੀ ਦੇ ਨੌਜਵਾਨ ਮੈਂਬਰ ਧਾਰਮਿਕ ਅਤੇ ਸਮਾਜ ਸੇਵੀ ਕੰਮਾਂ ਵਿੱਚ ਸਮਰਪਿਤ ਹੋ ਕੇ ਕੰਮ ਕਰ ਰਹੇ ਹਨ।


