ਹੇਮਕੁੰਟ ਸਕੂਲ ਵਿਖੇ ਮਨਾਇਆ ਬਸੰਤ ਦਾ ਤਿਉਹਾਰ

ਮੋਗਾ, 20 ਜਨਵਰੀ (ਜਸ਼ਨ )-ਇਲਾਕੇ ਦੀ ਨਾਵਰ ਸੰਸਥਾ ਸ੍ਰੀ ਹੇਮਕੁੰਟ ਸੀਨੀ.ਸੈਕੰ.ਸਕੂਲ ਕੋਟ-ਈਸੇ-ਖਾਂ ਸਦਾ ਹੀ ਸਿੱਖਿਆ ਦੇ ਨਾਲ-ਨਾਲ ਸੱਭਿਆਚਾਰਕ ਅਤੇ ਧਾਰਮਿਕ ਤਿਉਹਾਰਾਂ ਨੂੰ ਬੜੇ ਹੀ ਉਤਸ਼ਾਹ ਨਾਲ ਮਨਾਉਂਦਾ ਆ ਰਿਹਾ
ਹੇੈ ।ਇਸੇ ਤਹਿਤ ਸਕੂਲ ਵਿੱਚ ਬਸੰਤ ਪੰਚਮੀ ਦਾ ਤਿਉਹਾਰ ਬੜੀ ਧੁੂਮ-ਧਾਮ ਨਾਲ ਮਨਾਇਆ
ਗਿਆ।ਇਸ ਮੋੌਕੇ ਬੱਚਿਆਂ ਨੇ ਰੰਗ-ਬਰੰਗੇ ਖਾਸ ਕਰਕੇ ਪੀਲੇ ਰੰਗ ਦੇ ਪਹਿਰਾਵੇ ਪਾ ਕੇ ਤਿਉਹਾਰ ਦੀ
ਰੌਣਕ ਨੂੰ ਚਾਰ-ਚੰਨ ਲਾ ਦਿੱਤੇ।ਬੱਚੇ ਆਪਣੇ ਹੱਥਾ ਵਿੱਚ ਸੁੰਦਰ-ਸੁੰਦਰ ਪਤੰਗਾਂ ਫਵ੍ਹ ਕੇ ਬਸੰਤ ਦੀ ਖੁਸ਼ੀ
ਨੰੁ ਦਰਸਾਉਂਦੇ ਨਜ਼ਰ ਆਏ।ਇਸ ਮੌਕੇ ਅਧਿਆਪਕਾਂ ਵੱਲੋਂ ਬਸੰਤ ਪੰਚਮੀ ,ਨਵੀਂ ਰੁੱਤ,ਖੁਸ਼ਹਾਲੀ ਅਤੇ
ਗਿਆਨ ਦੇਵੀ ਮਾਤਾ ਸਰਸਵਤੀ ਨਾਲ ਸਬੰਧਿਤ ਹੈ ਚਾਨਣਾ ਪਾਇਆਂ ਗਿਆ। ਇਸ ਮੌਕੇ ਬ ੱਚਿਆਂ
ਵੱਲੋਂ ਬਸੰਤ ਮੌਕੇ ਕਈ ਪ੍ਰਕਾਰ ਦੀਆਂ ਗਤੀਵਿਧੀਆਂ ਵੀ ਕੀਤੀਆਂ ਗਈਆ। ਹੇਮਕੁੰਟ ਸੰਸਥਾਵਾਂ ਦੇ
ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਅਤੇ ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਨੇ ਵਿਿਦਆਰਥੀਆਂ ਨਾਲ
ਵਿਚਾਰ ਸਾਂਝੇ ਕਰਦੇ ਹੋਏ ਦੱਸਿਆਂ ਕਿ ਬਸੰਤ ਰੁੱਤ ਨੂੰ ਰੁੱਤਾਂ ਦੀ ਰਾਣੀ ਕਿਹਾ ਜਾਂਦਾ ਹੈ । ਇਸ ਦੇ
ਆਉਣ ਨਾਲ ਠੰਡ ਦਾ ਅਸਰ ਘੱਟ ਜਾਂਦਾ ਹੈ ਇਸ ਲਈ ਕਿਹਾ ਜਾਂਦਾ ਹੈ ਆਈ ਬਸੰਤ ਪਾਲਾ ਉਡੰਤ
ਅਤੇ ਚਾਰੋ ਪਾਸੇ ਫੁੱਲਾਂ ਦੀ ਬਹਾਰ ਆਉਣੀ ਸ਼ੁਰੂ ਹੋ ਜਾਂਦੀ ਹੈ ।ਬਸੰਤ ਰਪੰਚਮੀ ਨਵੀ ਸੋਚ,ਉਮੀਦ ਅਤੇ
ਸਕਾਰਤਮਕਾ ਦਾ ਸ਼ੰਦੇਸ਼ ਦਿੰਦੀ ਹੈ।ਇਸ ਮੌਕੇ ਪ੍ਰਿੰਸੀਪਲ ਮੈਡਮ ਰਮਨਜੀਤ ਕੌਰ ਨੇ ਕਿਹਾ ਕਿਇਸ
ਤਰ੍ਹਾਂ ਦੇ ਤਿਉਹਾਰ ਬੱਚਿਆਂ ਵਿੱਚ ਮੁੱਲਾਂ,ਆਪਸੀ ਪਿਆਰ ਅਤੇ ਖੁਸ਼ੀ ਦੀ ਭਾਵਨਾ ਨੂੰ ਮਜ਼ਬੂਤ ਕਰਦੇ
ਹਨ।


