ਚੋਰਾਂ ਨੂੰ ਨੱਥ ਪਾਈ ਜਾਵੇ: ਜ਼ਿਲ੍ਹਾ ਪ੍ਰਧਾਨ ਨਿਹਾਲ ਸਿੰਘ ਤਲਵੰਡੀ ਭੰਗੇਰੀਆਂ

ਮੋਗਾ, 19 ਜਨਵਰੀ (ਲਛਮਣ ਜੀਤ ਸਿੰਘ ਪੁਰਬਾ ) "ਚੋਰਾਂ ਨੇ ਪੂਰੇ ਮੋਗੇ ਜ਼ਿਲੇ ਵਿੱਚ ਲੋਕਾਂ ਦੇ ਨੱਕ ਚ ਦਮ ਕਰਕੇ ਰੱਖਿਆ ਹੋਇਆ ਰਾਤਾਂ ਨੂੰ ਕਿਸਾਨਾਂ ਦੀਆਂ ਮੋਟਰਾਂ ਤੇ ਟਰਾਂਸਫਾਰਮਰਾਂ ਵਿੱਚੋਂ ਚੋਰਾਂ ਵੱਲੋਂ ਤੇਲ ਤੇ ਕੀਮਤੀ ਸਮਾਨ ਕੱਢ ਲਿਆ ਜਾਂਦਾ ਹੈ ਤੇ ਮੋਟਰਾਂ ਦੀਆਂ ਤਾਰਾਂ ਕੱਟ ਕੇ ਲੈ ਜਾਂਦੇ ਹੱਨ ਰਾਹਗੀਰਾਂ ਤੋਂ ਚੋਰ ਝਪਟ ਮਾਰ ਕੇ ਦਿਨ ਦੀਵੇ ਸਮਾਨ ਖੋਹ ਕੇ ਲੈ ਜਾਂਦੇ ਹੱਨ ਜਿੰਨਾਂ ਚੋਂ ਬਹੁਤੇ ਲੋਕ ਡਰ ਦੇ ਮਾਰੇ ਪੁਲਸ ਸਟੇਸ਼ਨਾਂ ਵਿੱਚ ਦਰਖਾਸਤ ਵੀ ਨਹੀਂ ਦਿੰਦੇ ਹੋਰ ਤਾਂ ਹੋਰ ਚੋਰਾਂ ਨੇ ਪਿੰਡ ਦੋਸਾਂਝ ਦੇ ਸਰਕਾਰੀ ਮਿਡਲ ਸਕੂਲ ਨੂੰ ਵੀ ਨਹੀਂ ਬਖਸ਼ਿਆ ਜਿੱਥੇ ਸਭ ਦੇ ਬੱਚੇ ਪੜਦੇ ਹਨ ।" ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਨਿਹਾਲ ਸਿੰਘ ਤਲਵੰਡੀ ਭੰਗੇਰੀਆਂ ਨੇ ਆਖਿਆ ਕਿ ਚੋਰਾਂ ਨੂੰ ਨੱਥ ਪਾਈ ਜਾਵੇ ।ਉਹਨਾਂ ਆਖਿਆ ਕਿ ਜਿਲਾ ਪੁਲਸ ਮੁਖੀ ਆਪਣੀ ਪੁਲਸ ਨੂੰ ਚੁਸਤ ਦਰੁਸਤ ਕਰੇ ਤਾਂ ਜੋ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਹੋ ਸਕੇ। ਲੋਕਾਂ ਦਾ ਇਹ ਕਹਿਣਾ ਹੈ ਇਨ੍ਹਾਂ ਚੋਰੀਆਂ ਦੀ ਵਜ੍ਹਾ ਚਿੱਟਾ ਨਸ਼ਾ ਹੈ ਜਿਸ ਤੇ ਵੀ ਸਿਕੰਜਾ ਕੱਸਿਆ ਜਾਵੇ। ਜ਼ਿਕਰਯੋਗ ਹੈ ਕਿ ਚੋਰਾਂ ਵੱਲੋਂ ਸਕੂਲ ਦਾ ਕਮਰਾ ਖੋਲ ਕੇ ਐਲ ਸੀ ਡੀ ਤੇ ਫਿਰ ਕੰਪਿਊਟਰ ਰੂਮ ਖੋਲ ਕੇ ਉਸ ਵਿੱਚੋਂ ਬੈਟਰਾ ਚੋਰੀ ਕਰ ਲਿਆ ਗਿਆ ਇੱਥੋਂ ਤੱਕ ਕੇ ਸਫਾਈ ਲਈ ਵਰਤੇ ਜਾਂਦੇ ਖੁਰਪੇ ਕਹੀਆਂ ਵੀ ਨਹੀਂ ਛੱਡੇ ਉਹ ਵੀ ਸਟੋਰ ਰੂਮ ਵਿੱਚੋਂ ਚੋਰੀ ਕਰ ਲਏ ਗਏ ਤੇ ਇਸ ਤੋਂ ਇਲਾਵਾ ਚੋਰਾਂ ਨੇ ਸਕੂਲ ਵਿੱਚ ਲੱਗੇ ਸੀ ਸੀ ਟੀ ਵੀ ਕੈਮਰਿਆਂ ਦੀ ਵੀ ਭੰਨ ਤੋੜ ਕੀਤੀ ਗਈ। ਇਹ ਵੀ ਵਰਨਣਯੋਗ ਹੈ ਕਿ ਇੱਕ ਰਾਤ ਪਹਿਲਾਂ ਪਿੰਡ ਦੀ ਕੁਟੀਆ ਵਿੱਚ ਵੀ ਚੋਰ ਚੋਰੀ ਕਰਨ ਲਈ ਅੰਦਰ ਵੜੇ ਪਰ ਉੱਥੇ ਮੌਜੂਦ ਸੇਵਾਦਾਰ ਵੱਲੋਂ ਰੌਲਾ ਪਾਉਣ ਤੇ ਉਹ ਭੱਜ ਗਏ ਤੇ ਅੱਜ ਰਾਤ ਇਸ ਸਕੂਲ ਨੂੰ ਨਿਸ਼ਾਨਾ ਬਣਾਇਆ ਗਿਆ।


