ਅੰਜੂ ਸਿੰਗਲਾ ਨੂੰ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਕੀਤਾ ਸਨਮਾਨਿਤ

ਮੋਗਾ, 16 ਜਨਵਰੀ: (JASHAN) ਮੋਗਾ ਨਿਵਾਸੀਆਂ ਵਿੱਚ ਸੁਦੇਸ਼ ਭੰਡਾਰੀ ਚੈਰੀਟੇਬਲ ਟਰੱਸਟ ਵੱਲੋਂ ਸਵਰਗੀ ਸੁਦੇਸ਼ ਭੰਡਾਰੀ ਦੀ ਯਾਦ ਵਿੱਚ ਮੋਗਾ ਵਿਖੇ ਲਗਾਏ ਗਏ  ਸੀਪੀਆਰ ਕੈਂਪ ਦੌਰਾਨ ਮਾਲਵੇ ਦੀ ਉੱਘੀ ਸਮਾਜ ਸੇਵਿਕਾ ਅੰਜੂ ਸਿੰਗਲਾ ਨੂੰ ਉਹਨਾਂ ਦੀਆਂ ਲੋਕਾਂ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਸਨਮਾਨਿਤ ਕੀਤਾ ਗਿਆ।   ਸਨਮਾਨ ਦੀਆਂ ਰਸਮਾਂ ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਨਿਭਾਈਆਂ। ਇਸ ਮੌਕੇ ਤਰਨ ਭੰਡਾਰੀ,ਲਵਲੀ ਸਿੰਗਲਾ  ਵੀ ਉਚੇਚੇ ਤੌਰ ਤੇ ਹਾਜ਼ਰ ਸਨ। ਇਸ ਮੌਕੇ ਅੰਜੂ ਸਿੰਗਲਾ ਨੇ ਆਖਿਆ ਕਿ ਮੋਗਾ ਨਿਵਾਸੀਆਂ ਨੂੰ ਸੀਪੀਆਰ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ। ਉਹਨਾਂ ਆਖਿਆ ਕਿ ਸ਼ੂਗਰ ਅਵੇਅਰਨੈੱਸ ਸੋਸਾਇਟੀ ਸੀ ਪੀ ਆਰ  ਬਾਰੇ 
ਜਾਗਰੂਕਤਾ ਪੈਦਾ ਕਰ ਰਹੀ ਹੈ। ਉਹਨਾਂ ਕਿਹਾ ਕਿ ਸੀਪੀਆਰ ਸਿੱਖਣਾ ਦਿਲ ਦੇ ਦੌਰੇ ਦੀ ਸਥਿਤੀ ਵਿੱਚ ਇੱਕ ਕੀਮਤੀ ਜਾਨ ਬਚਾ ਸਕਦਾ ਹੈ। ਇਸ ਲਈ, ਵੱਧ ਤੋਂ ਵੱਧ ਲੋਕਾਂ ਨੂੰ ਸਹੀ ਜਾਣਕਾਰੀ ਪ੍ਰਾਪਤ ਕਰਨ ਅਤੇ ਇੱਕ ਕੀਮਤੀ ਜਾਨ ਬਚਾਉਣ ਲਈ ਇਸ ਕੈਂਪ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸੁਦੇਸ਼ ਭੰਡਾਰੀ ਚੈਰੀਟੇਬਲ ਟਰੱਸਟ ਦੇਸ਼ ਭਰ ਵਿੱਚ ਅਜਿਹੇ ਕੈਂਪ ਲਗਾ ਰਿਹਾ ਹੈ। ਉਨ੍ਹਾਂ ਸਾਰਿਆਂ ਨੂੰ ਇਸ ਕੈਂਪ ਦਾ ਲਾਭ ਉਠਾਉਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਅੱਜ ਦਾ ਸਨਮਾਨ ਦਰਅਸਲ "ਨਈ ਉਡਾਣ ਸੋਸ਼ਲ ਐਂਡ ਵੈਲਫੇਅਰ ਸੋਸਾਇਟੀ" ਦੇ ਹਰ ਮੈਂਬਰ ਦਾ ਸਨਮਾਨ ਹੈ ਅਤੇ ਇਹ ਸਨਮਾਨ ਉਹਨਾਂ ਨੂੰ ਲੋਕ ਸੇਵਾ ਲਈ ਹੋਰ ਉਤਸ਼ਾਹਿਤ ਕਰੇਗਾ।