ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਖੇ ਐਗਨਲ ਵਰਥ ਰਿਜਨਲ ਮੈਨੇਜਰ ਸਾਊਥ ਏਸ਼ੀਆ ਇੰਟਰਨੈਸ਼ਨਲ ਐਜੂਕੇਸ਼ਨ ਸਸਕੈਚਵਨ ਪੋਲੀਟੈਕਨਿਕ ਨੇ ਕੀਤਾ ਵਿਸ਼ੇਸ਼ ਦੌਰਾ

ਮੋਗਾ ਜ਼ਿਲ੍ਹੇ ਦੀ ਨਾਮਵਰ ਵਿਦਿਅਕ ਸੰਸਥਾ ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਖੇ ਸਕੂਲ ਦੇ ਚੇਅਰਮੈਨ ਦਵਿੰਦਰ ਪਾਲ ਸਿੰਘ ਜੀ ਦੀ ਅਗਵਾਈ ਹੇਠ ਗਿਆਰਵੀਂ ਅਤੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਦੀ ਵਿਦੇਸ਼ਾਂ ਵਿੱਚ ਅਗਲੀ ਪੜ੍ਹਾਈ ਨੂੰ ਹੋਰ ਵੀ ਸਰਲ ਤੇ ਆਸਾਨ ਬਣਾਉਣ ਲਈ ਅਤੇ ਗਿਆਰਵੀਂ ਅਤੇ ਬਾਰਵੀਂ ਦੀਆਂ ਕਲਾਸਾਂ ਦੇ ਨਾਲ ਨਾਲ ਸਸਕੈਚਵਨ ਪੋਲੀਟੈਕਨਿਕ ਵੱਲੋਂ ਸਕੂਲ ਦੇ ਵਿਦਿਆਰਥੀਆਂ ਨੂੰ ਡਿਪਲੋਮੇ ਕਰਵਾਉਣ ਲਈ ਵਿਸ਼ੇਸ਼ ਸਮਝੌਤਾ ਕੀਤਾ ਜਾਵੇਗਾ। ਇਸ ਨਾਲ ਵਿਦਿਆਰਥੀਆਂ ਨੂੰ ਵਿਦੇਸ਼ ਜਾਣ ਵਿੱਚ ਸੁਖਿਆਈ ਤਾਂ ਮਿਲੇਗੀ ਉੱਥੇ ਜਾ ਕੇ ਪੜ੍ਹਾਈ ਦੇ ਨਾਲ ਨਾਲ ਕੰਮ ਵੀ ਮਿਲੇਗਾ ਅਤੇ ਪੱਕੇ ਹੋਣ ਵਿੱਚ ਵੀ ਇਹ ਪੜ੍ਹਾਈ ਸਹਾਈ ਹੋਵੇਗੀ। ਇਹ ਵਿਚਾਰ ਐਗਨਲ ਵਰਥ ਰਿਜਨਲ ਮੈਨੇਜਰ ਸਾਊਥ ਏਸ਼ੀਆ ਇੰਟਰਨੈਸ਼ਨਲ ਐਜੂਕੇਸ਼ਨ ਸਸਕੈਚਵਨ ਪੋਲੀਟੈਕਨਿਕ ਵੱਲੋਂ ਸਕੂਲ ਦੇ ਦੌਰੇ ਮਗਰੋਂ ਦਿੱਤੇ ਗਏ। ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਸਤਵਿੰਦਰ ਕੌਰ, ਜਨਰਲ ਸੈਕਟਰੀ ਪਰਮਜੀਤ ਕੌਰ, ਮੈਡਮ ਹਰਪ੍ਰੀਤ ਕੌਰ ਅਕਾਦਮਿਕ ਸਲਾਹਕਾਰ, ਵਾਈਸ ਪ੍ਰਿੰਸੀਪਲ ਅਮਨਦੀਪ ਗਿਰਧਰ, ਐਨ ਕਮਲਜੋਤ ਕੌਰ ਬਰਾੜ ਅਤੇ ਅੰਮ੍ਰਿਤਪਾਲ ਕੌਰ ਹਾਜ਼ਰ ਸਨ। ਸਸਕੈਚਵਨ ਪੋਲੀਟੈਕਨਿਕ ਦੀ ਟੀਮ ਦਾ ਸਕੂਲ ਵਿੱਚ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਗਿਆ। ਪੋਲੀਟੈਕਨੀਕ ਦੀ ਟੀਮ ਨੇ ਸਕੂਲ ਦਾ ਪੂਰਾ ਦੌਰਾ ਕੀਤਾ ਅਤੇ ਸਕੂਲ ਦੇ ਪ੍ਰਬੰਧਾਂ ਦੀ ਖੂਬ ਪ੍ਰਸ਼ੰਸਾ ਕੀਤੀ ਅਤੇ ਗਿਆਰਵੀਂ ਅਤੇ ਬਾਰਵੀਂ ਦੇ ਜਮਾਤ ਵਿੱਚ ਚੱਲ ਰਹੇ ਸਕਿਲ ਵਿਸ਼ਿਆਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਇਹ ਪੜ੍ਹਾਈ ਸਾਡੀ ਪੜ੍ਹਾਈ ਦੇ ਨਾਲ ਮੈਚ ਕਰਦੀ ਹੈ। ਸਕੂਲ ਦੇ ਚੇਅਰਮੈਨ ਦਵਿੰਦਰ ਪਾਲ ਸਿੰਘ ਜੀ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਇਸ ਸਮਝੌਤੇ ਰਾਹੀਂ ਵਿਦਿਆਰਥੀ ਗਿਆਰਵੀਂ ਅਤੇ ਬਾਰਵੀਂ ਜਮਾਤ ਵਿੱਚ ਸਸਕੈਚਵਨ ਪੋਲੀਟੈਕਨਿਕ ਵੱਲੋਂ ਦਿੱਤੇ ਵਿਸ਼ੇ ਪੜ੍ਹ ਸਕਣਗੇ ਜਿਹੜੇ ਪੂਰੇ ਦੇਸ਼ ਵਿਦੇਸ਼ ਵਿੱਚ ਮਾਨਤਾ ਪ੍ਰਾਪਤ ਹੋਣਗੇ। ਇਹਨਾਂ ਵਿਸ਼ਿਆਂ ਰਾਹੀਂ ਉਹਨਾਂ ਨੂੰ ਅਗਲੀ ਪੜ੍ਹਾਈ ਵਿੱਚ ਵੀ ਮਦਦ ਮਿਲੇਗੀ ਤੇ ਉਨਾਂ ਨੂੰ ਵੀਜ਼ਾ ਤੇ ਕੰਮ ਕਰਨ ਲਈ ਕੋਈ ਦਿੱਕਤ ਨਹੀਂ ਆਵੇਗੀ।


