ਹੇਮਕੁੰਟ ਸਕੂਲ ਦੇ ਐੱਨ.ਸੀ.ਸੀ ਕੈਡਿਟਸ ਨੇ ਮਨਾਇਆ “ਭਾਰਤੀ ਫੌਜ ਦਿਵਸ”

ਮੋਗਾ, 15 ਜਨਵਰੀ (ਜਸ਼ਨ) :ਸ੍ਰੀ ਹੇਮਕੁੰਟ ਸੀਨੀ.ਸੰਕੈ.ਸਕੂਲ,ਜੋ ਹਮੇਸ਼ਾ ਵਿਿਦਆਰਥੀਆਂ ਵਿੱਚ ਦੇਸ਼-ਭਗਤੀ,ਅਨੁਸ਼ਾਸਨ ਅਤੇ ਸੇਵਾ
ਭਾਵਨਾ ਨੂੰ ਮਜ਼ਬੂਤ ਕਰਨ ਲਈ ਮਿਹਨਤ ਕਰਦਾ ਹੈ। ਇਸ ਦੇ ਚੱਲਦੇ ਅੱਜ 5 ਪੰਜਾਬ ਗਰਲਜ਼
ਬਟਾਲੀਅਨ ਮੋਗਾ ਦੇ ਕਮਾਂਡਿੰਗ ਅਫ਼ਸਰ ਸੁਨੀਲ ਕੁਮਾਰ ਦੇ ਦਿਸ਼ਾ ਨਿਰਦੇਸ਼ ਹੇਠ ਸ੍ਰੀ ਹੇਮਕੁੰਟ
ਸੀਨੀ. ਸੰਕੈ. ਸਕੂਲ ਕੋਟ-ਈਸੇ-ਖਾਂ ਵਿੱਚ ਐੱਨ.ਸੀ.ਸੀ ਕੈਡਿਟਸ ਦੁਆਰਾ ਬੜੇ ਉਤਸ਼ਾਹ ਅਤੇ ਦੇਸ਼
ਭਗਤੀ ਦੇ ਜਜ਼ਬੇ ਨਾਲ “ਭਾਰਤੀ ਫੋਜ ਦਿਵਸ” ਮਨਾਇਆ ਗਿਆ। 5 ਪੰਜਾਬ ਗਰਲਜ਼
ਬਟਾਲੀਅਨ ਮੋਗਾ ਦੇ ਨਾਇਕ ਅਫ਼ਸਰ ਅਜੇ ਕੁਮਾਰ ਅਤੇ ਅਕੁਸ਼ ਕੁਮਾਰ ਨੇ ਐੱਨ.ਸੀ.ਸੀ ਕੈਡਿਟਸ
ਨਾਲ ਵਿਚਾਰ ਸਾਂਝੇ ਕਰਦੇ ਹੋਏ ਭਾਰਤੀ ਫੌਜ ਦੇ ਇਤਿਹਾਸ,ਉਸ ਦੀਆ ਉਪਲੱਧਦੀਆਂ ਅਤੇ ਸੈਨਿਕਾਂ
ਦੀ ਕੁਰਬਾਨੀ ਬਾਰੇ ਅਤੇ ਕੈਡਿਟਸ ਨੂੰ ਦੇਸ਼ ਪ੍ਰਤੀ ਫਰਜ਼ ਅਤੇ ਅਨੁਸ਼ਾਸਨ ਦੀ ਮਹੱਤਤਾ ਸਮਝਾਈ ।
ਇਸ ਦੌਰਾਨ ਦੇਸ਼ਭਗਤੀ ਭਾਸ਼ਣਾ ਰਾਹੀ ਸਭ ਵਿੱਚ ਜੋਸ਼ ਅਤੇ ਗੌਰਵ ਦੀ ਭਾਵਨਾ ਪੈਦਾ ਹੋਈ।ਇਸ ਮੌਕੇ
ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਅਤੇ ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਨ ੇ
ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿ ਕਿ ਹਰ ਸਾਲ 15 ਜਨਵਰੀ ਨੂੰ “ਭਾਰਤੀ ਫੌਜ ਦਿਵਸ”
ਮਨਾਇਆਂ ਜਾਂਦਾ ਹੈ।ਇਹ ਦਿਨ ਇਸ ਲਈ ਮਨਾਇਆਂ ਜਾਦਾ ਹੈ, ਕਿੳਕਿ 15 ਜਨਵਰੀ 1949 ਨੂੰ
ਜਨਰਲ ਕੇ,ਐੱਮ.ਕਰਿਅੱਪਾ ਭਾਰਤੀ ਫੌਜ ਦੇ ਪਹਿਲੇ ਭਾਰਤੀ ਕਮਾਂਡਰ-ਇਨ ਚੀਫ ਬਣੇ ਸਨ।ਇਸ
ਦਿਨ ਤੋਂ ਬਾਅਦ ਭਾਰਤੀ ਫੋੌਜ ਦੀ ਕਮਾਨ ਪੂਰੀ ਤਰ੍ਹਾਂ ਭਾਰਤੀਆਂ ਦੇ ਹੱਥਾਂ ਵਿੱਚ ਆ ਗਈ । ਇਸ
ਸਮੇਂ ਪ੍ਰਿੰਸੀਪਲ ਮੈਡਮ ਰਮਨਜੀਤ ਕੌਰ ਨੇ ਕਿਹਾ ਕਿ ਇਸ ਦਿਨ ਦਾ ਮਕਸਦ ਭਾਰਤੀ ਫੌਜ ਦੇ
ਬਹਾਦਰ ਸੈਨਿਕਾਂ ਦੀ ਸੇਵਾ,ਕੁਰਬਾਨੀ ਅਤੇ ਸ਼ੂਰਵੀਰਤਾ ਨੂੰ ਸਲਾਮ ਕਰਨਾ ਹੈ।ਇਸ ਮੌਕੇ ਏ.ਐੱਨ.ਓ
ਸਿਮਰਨਜੀਤ ਕੌਰ ਅਤੇ ਮੈਡਮ ਯਾਦਵਿੰਦਰ ਕੌਰ ਹਾਜ਼ਰ ਸਨ।


