ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਡਾ. ਹਰਜੋਤ ਕਮਲ ਨੇ ਮਾਘੀ ਮੌਕੇ ‘ਤੇ ਸ਼੍ਰੀ ਮੁਕਤਸਰ ਸਾਹਿਬ ਵਿੱਚ ਕਰਵਾਏ ਸੂਬਾ ਪੱਧਰੀ ਸੰਮੇਲਨ ਨੂੰ ਸਫਲ ਬਣਾਉਣ ਲਈ ਭਾਜਪਾ ਦੇ ਸਾਰੇ ਸਾਥੀਆਂ ਦਾ ਕੀਤਾ ਧੰਨਵਾਦ

ਮੋਗਾ,15 ਜਨਵਰੀ ( jashan )- ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਡਾ. ਹਰਜੋਤ ਕਮਲ ਨੇ ਮਾਘੀ ਦੇ ਪਾਵਨ ਮੌਕੇ ‘ਤੇ ਸ਼੍ਰੀ ਮੁਕਤਸਰ ਸਾਹਿਬ ਵਿੱਚ ਕਰਵਾਏ ਸੂਬਾ ਪੱਧਰੀ ਰਾਜਨੀਤਿਕ ਸੰਮੇਲਨ ਨੂੰ ਸਫਲ ਬਣਾਉਣ ਲਈ ਭਾਜਪਾ ਦੇ ਸਾਰੇ ਸਾਥੀਆਂ ਦਾ ਦਿਲੋਂ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਮਾਘੀ ਦੇ ਮੌਕੇ ‘ਤੇ ਪਹਿਲੀ ਵਾਰ ਭਾਜਪਾ ਵੱਲੋਂ ਸੁਤੰਤਰ ਤੌਰ ‘ਤੇ ਇਸ ਤਰ੍ਹਾਂ ਦੀ ਵਿਸ਼ਾਲ ਰਾਜਨੀਤਿਕ ਕਾਨਫਰੰਸ ਦਾ ਆਯੋਜਨ ਕੀਤਾ ਗਿਆ, ਜੋ ਹਰ ਪੱਖੋਂ ਬਹੁਤ ਹੀ ਸਫਲ ਅਤੇ ਇਤਿਹਾਸਕ ਰਿਹਾ। ਡਾ ਹਰਜੋਤ ਕਮਲ ਨੇ ਇਸ ਰੈਲੀ ਨੂੰ ਸਫਲ ਬਣਾਉਣ ਲਈ ਸਮੁੱਚੀ ਜਿਲਾ ਭਾਜਪਾ ਟੀਮ ਦਾ ਧੰਨਵਾਦ ਕੀਤਾ ਜਿਹਨਾਂ ਨੇ ਦਿਨ ਰਾਤ ਇੱਕ ਕਰਕੇ ਲੋਕਾਂ ਨੂੰ ਭਾਜਪਾ ਦੀ ਇਸ ਰੈਲੀ ਵਿੱਚ ਜਾਣ ਲਈ ਪ੍ਰੇਰਿਤ ਕੀਤਾ।
ਡਾ. ਹਰਜੋਤ ਕਮਲ ਨੇ ਦੱਸਿਆ ਕਿ ਇਸ ਸੰਮੇਲਨ ਵਿੱਚ ਪੰਜਾਬ ਦੇ ਕੋਨੇ-ਕੋਨੇ ਤੋਂ ਕਾਰਜਕਰਤਾਵਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ। ਖ਼ਾਸ ਤੌਰ ‘ਤੇ ਮੋਗਾ ਜ਼ਿਲ੍ਹੇ ਤੋਂ ਵੱਡੀ ਸੰਖਿਆ ਵਿੱਚ ਭਾਜਪਾ ਕਾਰਜਕਰਤਾਵਾਂ ਦੀ ਹਾਜ਼ਰੀ ਨੇ ਇਹ ਸਪਸ਼ਟ ਕਰ ਦਿੱਤਾ ਕਿ ਪਾਰਟੀ ਪ੍ਰਤੀ ਲੋਕਾਂ ਅਤੇ ਕਾਰਜਕਰਤਾਵਾਂ ਦਾ ਉਤਸ਼ਾਹ ਲਗਾਤਾਰ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਮੋਗਾ ਤੋਂ ਇੰਨੀ ਵੱਡੀ ਗਿਣਤੀ ਵਿੱਚ ਕਾਰਜਕਰਤਾਵਾਂ ਦਾ ਪਹੁੰਚਣਾ ਭਾਜਪਾ ਦੀਆਂ ਨੀਤੀਆਂ, ਨੇਤ੍ਰਿਤਵ ਅਤੇ ਵਿਚਾਰਧਾਰਾ ‘ਤੇ ਵਧਦੇ ਭਰੋਸੇ ਦਾ ਪ੍ਰਤੀਕ ਹੈ।
ਜ਼ਿਲ੍ਹਾ ਪ੍ਰਧਾਨ ਨੇ ਸੰਮੇਲਨ ਵਿੱਚ ਸ਼ਾਮਲ ਹਰ ਇਕ ਕਾਰਜਕਰਤਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹੀ ਜੋਸ਼, ਉਰਜਾ ਅਤੇ ਸਮਰਪਣ ਆਉਣ ਵਾਲੇ ਸਮੇਂ ਵਿੱਚ ਪਾਰਟੀ ਨੂੰ ਹੋਰ ਮਜ਼ਬੂਤ ਬਣਾਵੇਗਾ। ਉਨ੍ਹਾਂ ਕਾਰਜਕਰਤਾਵਾਂ ਨੂੰ ਅਪੀਲ ਕੀਤੀ ਕਿ ਉਹ ਇਸੇ ਉਤਸ਼ਾਹ ਨਾਲ ਸੰਗਠਨ ਨੂੰ ਮਜ਼ਬੂਤ ਕਰਨ ਲਈ ਜੁਟੇ ਰਹਿਣ, ਤਾਂ ਜੋ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣ ਸਕੇ।
ਡਾ. ਹਰਜੋਤ ਕਮਲ ਨੇ ਅੱਗੇ ਕਿਹਾ ਕਿ ਭਾਜਪਾ ਦਾ ਉਦੇਸ਼ ਸਿਰਫ਼ ਸੱਤਾ ਪ੍ਰਾਪਤ ਕਰਨਾ ਨਹੀਂ, ਸਗੋਂ ਪੰਜਾਬ ਦੀ ਗੁੰਮ ਹੋ ਚੁੱਕੀ ਖੁਸ਼ਹਾਲੀ, ਗੌਰਵ ਅਤੇ ਵੈਭਵ ਨੂੰ ਮੁੜ ਸਥਾਪਿਤ ਕਰਨਾ ਹੈ। ਸੂਬੇ ਦੇ ਵਿਕਾਸ, ਨੌਜਵਾਨਾਂ ਦੇ ਭਵਿੱਖ, ਕਿਸਾਨਾਂ, ਵਪਾਰੀਆਂ ਅਤੇ ਹਰ ਵਰਗ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਭਾਜਪਾ ਪੰਜਾਬ ਵਿੱਚ ਲਗਾਤਾਰ ਸਕਾਰਾਤਮਕ ਅਤੇ ਰਚਨਾਤਮਕ ਕੰਮ ਕਰ ਰਹੀ ਹੈ। ਉਨ੍ਹਾਂ ਵਿਸ਼ਵਾਸ ਜਤਾਇਆ ਕਿ ਆਉਣ ਵਾਲੇ ਸਮੇਂ ਵਿੱਚ ਜਨਤਾ ਭਾਜਪਾ ਦੀ ਇਸ ਵਿਕਾਸ-ਕੇਂਦਰਿਤ ਸੋਚ ਨੂੰ ਸਵੀਕਾਰੇਗੀ ਅਤੇ ਪਾਰਟੀ ਨੂੰ ਹੋਰ ਵੱਧ ਲੋਕ ਸਮਰਥਨ ਮਿਲੇਗਾ।


