ਇੰਟਰਨੇਸ਼ਨਲ ਮਿਲੇਨੀਅਮ ਸਕੂਲ ਵਿਖੇ ਲੋਹੜੀ ਅਤੇ ਮਕਰ ਸੰਕ੍ਰਾਤੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ

ਮੋਗਾ/ਕੋਟਕਪੂਰਾ, 13 ਜਨਵਰੀ (jashan )-ਇੰਟਰਨੈਸ਼ਨਲ ਮਿਲੇਨੀਅਮ ਸਕੂਲ ਕੋਟਕਪੂਰਾ ਵਿੱਚ ਪਵਿੱਤਰ ਲੋਹੜੀ ਅਤੇ ਮਕਰ ਸੰਕ੍ਰਾਂਤੀ ਦਾ ਤਿਉਹਾਰ ਬੜੇ ਉਤਸਾਹ ਅਤੇ ਪਰੰਪਰਾਗਤ ਰੀਤ-ਰਿਵਾਜਾਂ ਨਾਲ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਚੇਅਰਮੈਨ ਵਾਸੂ ਸ਼ਰਮਾ, ਡਾਇਰੈਕਟਰ ਸੀਮਾ ਸ਼ਰਮਾ, ਅਕੈਡਮਿਕ ਡਾਇਰੈਕਟਰ ਵਿਨੋਦ ਵਰਮਾ, ਪਿ੍ਰੰਸੀਪਲ ਨੀਲਮ ਵਰਮਾ ਅਤੇ ਸਮੂਹ ਸਟਾਫ ਨੇ ਲੋਹੜੀ ਦੀ ਅਗਨੀ ਵਿਚ ਤਿਲ, ਅਗਨੀ, ਰੇਵੜੀ ਅਤੇ ਮੂੰਗਫਲੀ ਪਾ ਕੇ ਸਰਬਤ ਦੇ ਭਲੇ ਦੀ ਕਾਮਨਾ ਕੀਤੀ ਗਈ। ਇਸ ਮੌਕੇ ਤੇ ਚੇਅਰਮੈਨ ਵਾਸੂ ਸ਼ਰਮਾ ਨੇ ਕਿਹਾ ਕਿ ਲੋਹੜੀ ਦਾ ਤਿਉਹਾਰ ਖੁਸ਼ੀ ਦਾ ਪ੍ਰਤੀਕ ਹੈ। ਉਹਨਾਂ ਕਿਹਾ ਕਿ ਮਕਰ ਸਕ੍ਰਾਂਤੀ ਦਾ ਇਹ ਤਿਉਹਾਰ ਮਕਰ ਰਾਸ਼ੀ ਵਿੱਚ ਪ੍ਰਵੇਸ਼ ਅਤੇ ਨਵੀਂ ਸ਼ੁਰੂਆਤ, ਖੁਸ਼ਹਾਲੀ ਅਤੇ ਖੇਤੀਬਾੜੀ ਦੀ ਮਹੱਤਾ ਨੂੰ ਦਰਸ਼ਾਉਂਦਾ ਹੈ। ਇਸ ਮੌਕੇ ਤੇ ਵਿਦਿਆਰਥੀਆ ਵੱਲੋਂ ਲੋਕ ਨਾਚ, ਰਵਾਇਤੀ ਗੀਤ ਅਤੇ ਤਿਉਹਾਰ ਦੀ ਮਹੱਤਾ ਨਾਲ ਸਬੰਧਤ ਪ੍ਰਸੁਤੂਤੀਆਂ ਦਿੱਤੀਆ ਗਈਆ। ਅਧਿਆਪਕਾਂ ਨੇ ਬੱਚਿਆ ਨੂੰ ਮਕਰ ਸੰਕ੍ਰਾਂਤੀ ਦੇ ਇਤਿਹਾਸਿਕ ਅਤੇ ਧਾਰਮਿਕ ਮਹੱਤਵ ਬਾਰੇ ਜਾਣਕਾਰੀ ਦਿੱਤੀ ਅਤੇ ਸਾਂਝ, ਭਾਈਚਾਰੇ ਅਤੇ ਪਰੰਪਰਾਵਾਂ ਨਾਲ ਜੁੜੇ ਰਹਿਣ ਦਾ ਸੰਦੇਸ਼ ਦਿੱਤਾ। ਇਸ ਮੌਕੇ ਤੇ ਹਾਜ਼ਰ ਸਾਰੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਮਕਰ ਸੰਕ੍ਰਾਂਤੀ ਦੀਆਂ ਮੁਬਾਰਕਾਂ ਦਿੰਦਿਆ ਸਭ ਦੀ ਜਿੰਦਗੀ ਵਿੱਚ ਸੁੱਖ, ਸ਼ਾਂਤੀ ਅਤੇ ਖੁਸ਼ਹਾਲੀ ਦੀ ਕਾਮਨਾ ਕੀਤੀ ਗਈ।


