ਹੇਮਕੁੰਟ ਸਕੂਲ ਦੇ ਵਿਹੜੇ ਮਨਾਇਆ ਲੋਹੜੀ ਦਾ ਤਿਉਹਾਰ

ਮੋਗਾ, 13 ਜਨਵਰੀ (ਜਸ਼ਨ) :ਸ੍ਰੀ ਹੇਮਕੁੰਟ ਸੀਨੀਅਰ ਸੈਕੰਡਰੀ ਸਕੂਲ ਸਿੱਖਿਆ ਦੇ ਨਾਲ-ਨਾਲ ਸੱਭਿਆਚਾਰਕ

ਕਦਰਾਂ ਕੀਮਤਾ ਨੂੰ ਬਰਕਰਾਰ ਰੱਖਣ ਲਈ ਵੀ ਜਾਣਿਆਂ ਜਾਦਾਂ ਹੈ ।ਸਕੁੂਲ ਦੇ
ਵਿਹੜੇ ਵਿੱਚ ਪੰਜਾਬ ਦਾ ਹਰਮਨ ਪਿਆਰਾ ਲੋਹੜੀ ਦਾ ਪਾਵਨ ਤਿਉਹਾਰ ਬੜੇ
ਉਤਸ਼ਾਹ ਅਤੇ ਰਵਾਇਤੀ ਢੰਗ ਨਾਲ ਮਨਾਇਆ ਗਿਆ ।ਲੋਹੜੀ ਦਾ ਤਿਉਹਾਰ
ਸਰਦੀ ਦੇ ਮੌਸਮ ਵਿੱਚ ਮਨਾਇਆ ਜਾਣ ਵਾਲਾ ਇੱਕ ਪ੍ਰਸਿੱਧ ਪੰਜਾਬੀ ਤਿਉਹਾਰ
ਹੈ, ਜੋ ਨਵੀ ਫ਼ਸਲ  ਦੀ ਆਮਦ ਅਤੇ ਖੁਸ਼ਹਾਲੀ ਦਾ ਪ੍ਰਤੀਕ ਹੈ। ਇਸ ਸਮਾਗਮ
ਦੌਰਾਨ ਸਕੂਲ ਪਰੀਸਰ ਵਿੱਚ ਅੱਗ ਬਾਲ ਕੇ ਲੋਹੜੀ ਦੀ ਰਸਮ ਅਦਾ ਕੀਤੀ ।ਅਧਿਆਪਕਾਂ
ਵੱਲੋ ਗਿੱਧਾ ਪਾਇਆਂ ਗਿਆ ਅਤੇ ਰਵਾਇਤੀ ਲੋਹੜੀ ਦੇ ਗੀਤ ਗਾਏ ਗਏ ਜਿਵੇ
“ਸੁੰਦਰ ਮੁੰਦਰਿਏ ਹੋ,ਤੇਰਾ ਕੋਣ ਵਿਚਾਰਾ ਹੋ” ਅਤੇ “ਹੋ ਧੀਏ
ਲੋਹੜੀਏ” ਜਿਨ੍ਹਾਂ ਨਾਲ ਸਾਰਾ ਮਾਹੌਲ ਖੁਸ਼ੀ ਨਾਲ ਭਰ ਗਿਆ।ਇਸ ਮੌਕੇ
ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਅਤੇ
ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਨੇ ਲੋਹੜੀ ਦੇ ਇਤਿਹਾਸ ਤੋਂ ਜਾਣੂ
ਕਰਵਾਉਦੇ ਹੋਏ ਦੱਸਿਆ ਕਿ ਲੋਹੜੀ ਨੂੰ ਪਹਿਲਾ ਤਿਲੋੜੀ ਕਿਹਾ ਜਾਂਦਾ ਸੀ। ਇਹ
ਸ਼ਬਦ ਤਿਲ+ ਰਿਉੜੀ ਦੇ ਮੇਲ ਤੋਂ ਬਣਿਆ ਸੀ ਜੋ ਸਮੇਂ ਦੇ ਨਾਲ ਬਦਲ ਕੇ ਲੋਹੜੀ ਦੇ
ਰੂਪ ਵਿੱਚ ਪ੍ਰਸਿੱਧ ਹੋ ਗਿਆ ਹੈ।  ਇਸ ਖੁਸ਼ੀ ਮੌਕੇ ਅਧਿਆਪਕਾਂ ਨੂੰ
ਲੋਹੜੀ ਵਜੋਂ ਮੂੰਗਫਲੀ,ਗੱਚਕ,ਰਿਉੜੀਆਂ ਅਤੇ ਤਿਲ ਵੰਡੇ। ਪ੍ਰਿੰਸੀਪਲ ਰਮਨਜੀਤ
ਕੌਰ ਨੇ ਲੋਹੜੀ ਦੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ ਅਤੇ ਤਿਉਹਾਰਾਂ ਰਾਹੀ
ਆਪਸੀ ਭਾਈਚਾਰੇ ਅਤੇ ਪੰਜਾਬੀ ਸਭਿਆਚਾਰ ਨੂੰ ਮਜ਼ਬੂਤ ਕਰਨ ਦੀ ਗੱਲ ਕੀਤੀ।