ਇਲੈਕਟ੍ਰੋਹੋਮਿਓਪੈਥੀ ਦੇ ਜਨਮਦਾਤਾ “ਕਾਂਉਟ ਸੀਜ਼ਰ ਸੈਟੀ” ਮਹਾਨ ਸ਼ਖ਼ਸੀਅਤ ਸਨ :ਕਮਲਜੀਤ ਕੌਰ ਸੇਖੋਂ

ਮੋਗਾ, 11  ਜਨਵਰੀ ( ਜਸ਼ਨ) "ਕਾਂਉਟ ਸੀਜ਼ਰ ਮੈਟੀ” ਦਾ ਜਨਮ 11 ਜਨਵਰੀ 1809 ਈ. ਵਿੱਚ ਇਟਲੀ ਦੇਸ਼ ਦੇ ਬਲੌਨੀਆਂ ਰਾਜ ਵਿੱਚ ਰਿਓਲਾ ਨਾਮ ਦੇ ਸਥਾਨ ਵਿਚ ਹੋਇਆ। ਉਨ੍ਹਾਂ ਦਾ ਪਾਲਣ ਪੋਸ਼ਣ ਇੱਕ ਰਾਜਾ ਦੀ ਤਰ੍ਹਾਂ ਹੋਇਆ, ਕਿਉਂਕਿ ਮੈਟੀ ਪਰਿਵਾਰ ਬਹੁਤ ਵੱਡੀ ਜਗੀਰ ਦੇ ਮਾਲਿਕ ਸਨ। ਪਰ ਬਚਪਨ ਤੋਂ ਹੀ ਅਦਭੁਤ ਪ੍ਰਤਿਭਾ ਦੇ ਮਾਲਿਕ ਸੀਜ਼ਰ ਮੈਟੀ ਪੜਨ ਲਿਖਣ ਵਿੱਚ ਸਭ ਤੋਂ ਨਿਪੁੰਨ ਸਨ । ਉਨ੍ਹਾਂ ਦੇ ਸੋਚਣ ਵਿਚਾਰਨ ਦਾ ਢੰਗ ਬਿਲਕੁਲ ਅਲੱਗ ਸੀ। ਕਾਂਉਟ ਸੀਜ਼ਰ ਮੈਟੀ ਆਪਣੀ ਪੜ੍ਹਾਈ  ਕਰਨ ਤੋਂ ਬਾਅਦ ਉਸ ਵੇਲੇ ਇਟਲੀ ਦੀ ਸੈਨਾ ਵਿੱਚ ਬਤੌਰ ਕਮੀਸ਼ਨ ਅਫ਼ਸਰ ਸ਼ਾਮਿਲ ਹੋ ਗਏ। ਕੁੱਝ ਸਮੇਂ ਉਪਰੰਤ ਦੇਸ਼ ਸੇਵਾ ਕਰਦੇ ਹੋਏ ਲੈਫਟੀਨੈਂਟ ਕਰਨਲ ਦੇ ਪਦ ਤੋਂ ਅਸਤੀਫਾ ਦੇ ਦਿੱਤਾ। ਉਪਰੰਤ ਉਨ੍ਹਾਂ ਨੇ ਰਾਜਨੀਤੀ ਵਿੱਚ ਪ੍ਰਵੇਸ਼ ਕੀਤਾ ਅਤੇ ਉਹ ਇਟਲੀ ਦੀ ਸੰਸਦ ਦੇ ਮੈਂਬਰ ਵੀ ਰਹੇ। ਜਦੋਂ ਉਨ੍ਹਾਂ ਦਾ ਰਾਜਨੀਤੀ ਤੋਂ ਮੋਹ ਭੰਗ ਹੋ ਗਿਆ ਤਾਂ ਮੈਟੀ ਜੀ ਅਧਿਆਤਮ ਵੱਲ ਮੁੜ ਗਏ ।ਇਸੇ ਦੌਰਾਨ ਉਨ੍ਹਾਂ ਨੇ ਕਈ ਧਰਮ ਗ੍ਰੰਥ, ਸ਼ਾਸਤਰਾਂ ਤੋਂ ਇਲਾਵਾ ਵਿਗਿਆਨ  ਦਾ ਡੂੰਘਾਈ ਨਾਲ ਅਧਿਅਨ ਕੀਤਾ ਜਦੋਂ ਉਨ੍ਹਾਂ ਨੂੰ ਕੁਦਰਤ ਦੀ ਅਪਾਰ ਸ਼ਕਤੀ ਦਾ ਗਿਆਨ ਹੋਇਆ ਤਾਂ ਉਨ੍ਹਾਂ ਨੇ ਇਸ ਵਿਸ਼ੇ ਤੇ ਖੋਜ ਦਾ ਕੰਮ ਸ਼ੁਰੂ ਕਰ ਦਿੱਤਾ, ਲਗਭਗ 1840 ਤੋਂ 1865 ਦੇ ਵਿੱਚ ਜ਼ਿਆਦਾਤਰ ਸਮਾਂ ਮੈਟੀ ਜੀ ਨੇ ਬਨਸਪਤੀ ਵਿਿਗਆਨ, ਰਸਾਇਣ ਵਿਗਿਆਨ ਅਤੇ ਔਸ਼ਧੀ ਵਿਗਿਆਨ ਦੇ ਵਿੱਚ ਗੂੜ੍ਹੇ ਅਧਿਅਨ ਵਿੱਚ ਲਾਇਆ। ਇਨ੍ਹਾਂ ਹੀ ਨਹੀਂ ਉਸ ਸਮੇਂ ਦੇ ਪ੍ਰਚਲਿਤ, ਆਯੂਰਵਿਿਗਆਨ ਸ਼ਾਸਤਰਾਂ ਦਾ ਚੰਗਾ ਗਿਆਨ ਪ੍ਰਾਪਤ ਕੀਤਾ, ਇਤਿਹਾਸਕਾਰ ਦੱਸਦੇ ਹਨ ਕਿ ਕਾਂਉਟ ਸੀਜ਼ਰ ਮੈਟੀ ਹੋਮਿਓਪੈਥੀ ਦੇ ਖੋਜਕਰਤਾ ਸੈਮੁਅਲ ਹਨੀਮਨ ਤੋਂ ਬਹੁਤ ਪ੍ਰਭਾਵਿਤ ਹੋਏ, ਪਰ ਜਿਵੇਂ-ਜਿਵੇਂ ਉਨ੍ਹਾਂ ਦਾ ਖੋਜ ਕੰਮ ਅੱਗੇ-ਅੱਗੇ ਵੱਧਦਾ ਗਿਆ ਤੇ ਉਨ੍ਹਾਂ ਨੇ ਸ਼ੁੱਧ ਕੁਦਰਤੀ 114 ਜੜੀਆਂ ਬੂਟੀਆਂ ਤੋਂ ਕੁੱਲ 38, ਮੁੱਖ ਦਵਾਈਆਂ ਬਣਾ ਕੇ ਇੱਕ ਨਵੀਂ ਪਦਤੀ (ਪੈਥੀ) ਦੀ ਖੋਜ਼ ਸੰਨ 1865 ਵਿੱਚ ਕੀਤੀ। 

    ਵਿਗਿਆਨ ਦੇ ਖੇਤਰ ਵਿੱਚ ਕੀਤੇ ਗਏ ਇਸ ਮਹਾਨ ਕੰਮ ਲਈ ਇਟਲੀ ਦੀ ਸਰਕਾਰ ਨੇ ਉਨ੍ਹਾਂ ਨੂੰ “ ਕਾਂਉਟ” ਦੀ ਉਪਾਧੀ ਤੋਂ ਸਨਮਾਨਿਤ ਕੀਤਾ। ਦੱਸਦੇ ਹਨ ਕਿ ਬਨਸਪਤੀ ਜਗਤ ਦੇ ਅਧਾਰਿਤ ਇਲੈਕਟ੍ਰੋਹੋਮਿਓਪੈਥੀ ਦੇ ਪ੍ਰਚਾਰ-ਪ੍ਰਸਾਰ ਵਾਸਤੇ ਉਨ੍ਹਾਂ ਨੇ ਖੁਦ ਵਿਸ਼ਵ ਦਾ ਭਰਮਨ ਕੀਤਾ ਇਸੇ ਤਰ੍ਹਾਂ ਹੀ ਭਾਰਤ ਵਿੱਚ ਵੀ ਉਨ੍ਹਾਂ ਦਾ ਆਗਮਨ ਸੰਨ 1890 ਦੇ ਦੌਰਾਨ ਹੋਣ ਦੇ ਪ੍ਰਮਾਣ ਮਿਲਦੇ ਹਨ। ਉਦੋਂ ਤੋਂ ਲੈ ਕੇ ਅੱਜ ਤੱਕ ਇਸ ਪੈਥੀ ਦਾ ਪ੍ਰਚਾਰ-ਪ੍ਰਸਾਰ ਹੌਲੀ-ਹੌਲੀ ਹੋਣ ਲੱਗਾ ਅਤੇ ਵਰਤਮਾਨ ਵਿੱਚ ਇੱਕ ਬਹੁਤ ਵੱਡਾ ਸਮੂਹ ਇਲੈਕਟ੍ਰੋਹੋਮਿਓਪੈਥੀ ਦਾ ਸਮੱਰਥਕ ਬਣ ਗਿਆ ਹੈ ।"ਕਾਂਉਟ ਸੀਜ਼ਰ ਮੈਟੀ” ਇੱਕ ਸੰਤ ਦੀ ਤਰ੍ਹਾਂ ਰਹੇ ਉਨ੍ਹਾਂ ਦੇ ਜੀਵਨ ਕਾਲ ਵਿੱਚ ਆਪ-ਬੀਤੀ ਨੂੰ ਬਹੁਤ ਘੱਟ ਲੋਕ ਜਾਣਦੇ ਸਨ ਸੱਚ ਗੱਲ ਇਹ ਹੈ ਕਿ ਬਲੌਨੀਆਂ ਰਾਜ ਦੇ ਰਾਜੇ ਦਾ ਕਿਲ੍ਹਾ ਅਤੇ ਪ੍ਰਯੋਗਸ਼ਾਲਾ ਅੱਜ ਵੀ ਰਿਓਲਾ ਨਾਮ ਸਥਾਨ ਤੇ ਜੀਵਨ ਸਤੰਭ ਦੇ ਰੂਪ ਵਿੱਚ ਦੇਖਿਆ ਜਾ ਸਕਦਾ ਹੈ ਉਨ੍ਹਾਂ ਨੇ ਬਨਸਪਤੀ ਵਿੱਚ ਪਾਈ ਜਾਣ ਵਾਲੀ ਅਦਭੁਤ ਸ਼ਕਤੀ (OD-Force) ਨੂੰ ਸਪੈਜਿਕਲ ਕੋਹੋਬੇਸ਼ਨ ਵਿਧੀ ਦੁਆਰਾ ਪ੍ਰਾਪਤ ਕਰਕੇ ਇਹੋ ਜਿਹੀਆਂ ਦਵਾਈਆਂ ਤਿਆਰ ਕੀਤੀਆਂ ਜੋ ਕਿ ਮਨੁੱਖੀ ਸ਼ਰੀਰ ਦੇ ਅੰਦਰ ਦੋ ਚੈਤਨਅ ਪਦਾਰਥ 'ਰਸ ਅਤੇ ਰਕਤ" ਨੂੰ ਸਤੁੰਲਿਤ ਕਰਕੇ ਸਵੱਸਥ ਪ੍ਰਦਾਨ ਕਰਦੀ ਹੈ। ਉਨ੍ਹਾਂ ਨੇ ਆਪਣੀ ਪ੍ਰਯੋਗਸ਼ਾਲਾ ਨੂੰ ਇਟਲੀ ਸਰਕਾਰ ਤੋਂ ਪੰਜੀਕਰਨ ਕਰਵਾ ਕੇ ਦਵਾਈਆਂ ਦਾ ਨਿਰਮਾਣ ਕੀਤਾ, ਉਨ੍ਹਾਂ ਦੀ ਮੌਤ 3 ਅਪ੍ਰੈਲ 1896 ਨੂੰ ਹੋ ਗਈ। ਉਸ ਤੋਂ ਬਾਅਦ ਉਨ੍ਹਾਂ ਦਾ ਕਾਰੋਬਾਰ ਗੋਦ ਲਏ ਹੋਏ ਪੁੱਤਰ "ਵਿਨਟ੍ਰੇਲੀ ਮੈਟੀ' ਨੇ ਸੰਭਾਲਿਆ। ਪਰ ਜਿਆਦਾ ਗਿਆਨ ਨਾ ਹੋਣ ਕਰਕੇ ਪੈਥੀ ਦਾ ਪ੍ਰਚਾਰ ਅਤੇ ਪ੍ਰਸਾਰ ਰੁੱਕ ਗਿਆ ਆਖਿਰਕਾਰ ਸੰਨ 1956 ਈ. ਵਿੱਚ ਉਨ੍ਹਾਂ ਦੀਆਂ ਦਵਾਈਆਂ ਦਾ ਨਿਰਮਾਣ ਬੰਦ ਹੋ ਗਿਆ ਪਰ ਅੱਜ ਇਹ ਸਾਰੀ ਸੰਪਤੀ ਪੁਰਾਤਤ ਵਿਭਾਗ ਇਟਲੀ ਸਰਕਾਰ ਦੇ ਅਧੀਨ ਹੈ ਜਿਸ ਦੀ ਦੇਖ-ਰੇਖ ਲਈ "ਆਰਕੀਵੀਓ ਸੀਜ਼ਰ ਮੈਟੀ ਫਾਉਂਡੇਸ਼ਨ" ਦਾ ਗਠਨ ਕੀਤਾ ਗਿਆ। ਅੱਜ ਕੱਲ ਜਿਸ ਦੀ ਦੇਖ-ਰੇਖ 'ਕਲੌਡੀਓ ਕੈਰੇਲੀ ਦੇ ਹੱਥ ਵਿੱਚ ਹੈ।ਵਧੇਰੇ ਜਾਣਕਾਰੀ ਲਈ www.rocchettacesaremattei.it  ਤੇ ਜਾ ਸਕਦੇ ਹੋ। ਇੱਥੋਂ ਤੁਸੀਂ ਬਹੁਤ ਸਾਰਾ ਸਾਹਿਤ ਲੈ ਸਕਦੇ ਹੋ।
ਈਪੀ ਕਮਲਜੀਤ ਕੌਰ ਸੇਖੋਂ
B.E.M.S., D.N.Y.S.
ਲਾਈਫ ਕੇਅਰ ਇਲੈਕਟ੍ਰੋਹੋਮਿਉਪੈਥਿਕ ਸੈਂਟਰ,
 ਮੋਗਾ 96462-23422