ਇਲੈਕਟ੍ਰੋਹੀਮੋਪੈਥੀ ਦੇ ਜਨਮਦਾਤਾ ਕਾਉਂਟ ਸੀਜ਼ਰ ਮੈਟੀ ਦਾ ਜਨਮ ਦਿਹਾੜਾ 11 ਜਨਵਰੀ ਨੂੰ :ਡਾ.ਜਗਤਾਰ ਸਿੰਘ ਸੇਖੋਂ

ਮੋਗਾ, 8 ਜਨਵਰੀ (ਜਸ਼ਨ)  ਇਲੈਕਟ੍ਰੋਹੀਮੋਪੈਥੀ  ਐਸੋਸੀਏਸ਼ਨ  ਪੰਜਾਬ ਦੇ ਚੇਅਰਮੈਨ ਡਾ.ਜਗਤਾਰ ਸਿੰਘ ਸੇਖੋਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਲੈਕਟ੍ਰੋਹੀਮੋਪੈਥੀ ਦੇ ਜਨਮਦਾਤਾ ਕਾਉਂਟ ਸੀਜ਼ਰ ਮੈਟੀ ਦਾ ਜਨਮ ਦਿਹਾੜਾ 11 ਜਨਵਰੀ ਦਿਨ ਐਤਵਾਰ ਨੂੰ ਬੁੱਘੀਪੁਰਾ ਚੌਂਕ ਨੇੜੇ ਚੋਖਾ ਐਮਪਾਇਰ ਵਿਖੇ ਮਨਾਇਆ ਜਾ ਰਿਹਾ ਹੈ। ਉਹਨਾਂ ਆਖਿਆ ਕਿ  ਇਲੈਕਟ੍ਰੋਹੀਮੋਪੈਥੀ ਖੇਤਰ ਨਾਲ ਸਬੰਧਤ ਸ਼ਖਸੀਅਤਾਂ ਅੰਦਰ ਇਸ ਸਮਾਗਮ ਵਿਚ ਸ਼ਮੂਲੀਅਤ ਲਈ ਭਾਰੀ ਉਤਸ਼ਾਹ ਪਾਇਆ ਜਾ ਰਿਹਾ। ਡਾ.ਜਗਤਾਰ ਸਿੰਘ ਸੇਖੋਂ ਨੇ ਦੱਸਿਆ ਕਿ ਇਸ ਸਮਾਗਮ ਦੇ ਮੁੱਖ ਮਹਿਮਾਨ  ਡਾ ਸੰਜੀਵ ਸ਼ਰਮਾ ਹੋਣਗੇ ਅਤੇ ਇਹ ਸਮਾਗਮ ਸਵੇਰ 10 ਵਜੇ ਤੋਂ ਸ਼ਾਮ ਤਿੰਨ ਵਜੇ ਤੱਕ ਚੱਲੇਗਾ। ਡਾ.ਜਗਤਾਰ ਸਿੰਘ ਸੇਖੋਂ ਨੇ  ਸਮੂਹ ਡਾਕਟਰ ਸਹਿਬਾਨ ਨੂੰ ਸਮਾਗਮ ਵਿਚ ਸ਼ਾਮਿਲ ਹੋਣ ਦੀ ਅਪੀਲ ਕੀਤੀ।