ਹੇਮਕੁੰਟ ਸਕੂਲ ਦੇ ਵਿਦਿਆਰਥੀਆਂ ਨੇ “ਗਰੀਨ ਦੀਵਾਲੀ” ਮਨਾਉਣ ਦਾ ਲਿਆ ਪ੍ਰਣ

ਮੋਗਾ,18 ਅਕਤੂਬਰ (ਜਸ਼ਨ )
ਸ੍ਰੀ ਹੇਮਕੁੰਟ ਸੀਨੀ.ਸੈਕੰ ਸਕੂਲ ਕੋਟ-ਈਸੇ-ਖਾਂ ਇਲਾਕੇ ਦੀ ਨਾਮਵਰ ਸੰਸਥਾ ਕੋਟ-ਈਸੇ-ਖਾਂ ਜਿੱਥੇ ਪੜ੍ਹਾਈ ਦੇ ਨਾਲ ਨਾਲ ਹੋਰ ਗਤੀ-ਵਿਧੀਆਂ ਵੀ ਕਰਵਾਈਆਂ ਜਾਂਦੀਆਂ ਹਨ। ਦੀਵਾਲੀ ਦੇ ਪਵਿੱਤਰ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਸਵੇਰ ਦੀ ਵਿਸ਼ੇਸ਼ ਪ੍ਰਾਰਥਨਾ ਸਭਾ ਕਰਵਾਈ ਗਈ ਜਿਸ ਦੀ ਸ਼ੁਰੂਆਤ ਅਵਨੀਤ ਕੌਰ ਅਤੇ ਜਸਲੀਨ ਕੌਰ ਦੇ ਸਾਥੀਆਂ ਵੱਲੋਂ ਸ਼ਬਦ ਗਾਇਨ “ਦੀਵਾਲੀ ਦੀ ਰਾਤਿ ਦੀਵੇ ਬਾਲੀਅਨਿ” ਨਾਲ ਕੀਤੀ ਗਈ ਅਤੇ ਇਸ ਮੌਕੇ ਹੀ ਪਹਿਲੀ ਤੋਂ ਬਾਰ੍ਹੜੀਨ ਕਲਾਸ ਦੇ ਵਿਿਦਆਰਥੀਆਂ ਦੁਆਰਾ ਗਿੱਧਾ ਅਤੇ ਭੰਗੜਾ ਪੇਸ਼ ਕੀਤਾ ਗਿਆ ।ਅਧਿਆਪਕਾਂ ਦੀ ਸੇਧ ਹੇਠ ਦੀਵਾਲੀ ਦੇ ਸੰਬੰਧ ਵਿੱਚ ਇਸ ਹਫਤੇ ਲਗਾਤਾਰ ਹੇਮਕੁੰਟ ਸਕੂਲ ਦੇ ਵਿਦਿਆਰਥੀਆਂ ਨੇ “ਗਰੀਨ ਦੀਵਾਲੀ” ਮਨਾਉਣ ਦਾ ਲਿਆ ਪ੍ਰਣ ਵੱਲੋਂ ਕਈ ਪ੍ਰਕਾਰ ਦੀਆਂ ਗਤੀ-ਵਿਧੀਆਂ ਜਿਵੇਂ ਬੁਲੇਟਿਨ ਬੋਰਡ, ਦੀਵੇ, ਮੋਮਬੱਤੀਆਂ, ਰੰਗੋਲੀ ਅਤੇ ਥਾਲੀ ਡੈਕੋਰੇਸ਼ਨ ਕਰਵਾਈਆ ਗਈਆਂ ।ਵਿਿਦਆਰਥੀਆਂ ਵੱਲੋਂ ਸ੍ਰੀ ਰਾਮ ਚੰਦਰ ਜੀ ਦੇ ਜੀਵਨ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ ਗਈ ।ਇਸ ਦੇ ਨਾਲ ਹੀ ਸਿੱਖਾਂ ਦੇ ਛੇਵੇਂ ਗੁਰੁੂ ਹਰਗੋਬਿੰਦ ਸਿੰਘ ਜੀ ਨੇ 52 ਰਾਜਿਆਂ ਨੂੰ ਜਹਾਂਗੀਰ ਦੀ ਕੈਦ ਵਿੱਚੋਂ ਰਿਹਾਅ ਕਰਵਾਇਆ ਸੀ ਇਸ ਕਰਕੇ ਗੁਰੁੂ ਜੀ ਨੂੰ ਬੰਦੀ ਛੋੜ ਨਾਮ ਨਾਲ ਵੀ ਯਾਦ ਕੀਤਾ ਜਾਂਦਾ ਹੈ।ਵਿਦਿਆਰਥੀਆਂ ਵੱਲੋਂ ਦੀਵਾਲੀ ਦੇ ਤਿਉਹਾਰ ਤੇ ਭੰਗੜਾ ਅਤੇ ਗਿੱਧਾ ਪਾ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ।
ਸਵੇਰ ਦੀ ਵਿਸ਼ੇਸ਼ ਪ੍ਰਰਾਥਨਾ ਸਭਾ ਵਿੱਚ ਵਿਿਦਆਰਥੀਆਂ ਨੇ ਗ੍ਰੀਨ ਦਿਵਾਲੀ ਮਨਾਉਣ ਦਾ ਪ੍ਰਣ ਲਿਆ ।ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਤੇ ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਨੇ ਕਿਹਾ ਕਿ ਦੀਵਾਲੀ ਨਾਲ ਸਬੰਧਿਤ ਪ੍ਰਦੂਸ਼ਣ ਖਤਮ ਕਰਨ ਦੇ ਨਾਲ ਨਾਲ ਸਾਨੂੰ ਆਪਣੀਆਂ ਅੰਦਰੂਨੀ ਬੁਰਾਈਆਂ ਵੀ ਖਤਮ ਕਰਨੀਆਂ ਚਾਹੀਦੀਆਂ ਹਨ । ਉਹਨਾਂ ਨੇ ਨਾਲ ਹੀ ਪ੍ਰਦੂਸ਼ਣ ਨਾਲ ਹੋ ਰਹੇ ਨੁਕਸਾਨ ਨੂੰ ਰੋਕਣ ਲਈ ਵਿਿਦਆਰਥੀਆਂ ਨੂੰ ਪ੍ਰਣ ਲੈਣ ਲਈ ਕਿਹਾ। ਉਹਨਾਂ ਨੇ ਵਿਿਦਆਰਥੀਆਂ ਨੂੰ ਪਟਾਕੇ ਨਾ-ਚਲਾਉਣ ਲਈ ਕਿਹਾ ਅਤੇ ਦੀਵਾਲੀ ਤੇ ਰੁੱਖ ਲਗਾ ਕੇ ਗਰੀਨ ਦਿਵਾਲੀ ਮਨਾਉਣ ਲਈ ਪ੍ਰੇਰਿਤ ਕੀਤਾ ॥ਇੰਟਰਨੈਸ਼ਨਲ ਸਕੂਲ ਦੇ ਪ੍ਰਿੰਸੀਪਲ ਮੈਡਮ ਸੋਨੀਆ ਸ਼ਰਮਾ ,ਪ੍ਰਿੰਸੀਪਲ ਮੈਡਮ ਰਮਨਜੀਤ ਕੌਰ ਨੇ ਕਿਹਾ ਕਿ ਹੇਮਕੁੰਟ ਸਕੂਲ ਦੇ ਵਿਦਿਆਰਥੀਆਂ ਨੇ “ਗਰੀਨ ਦੀਵਾਲੀ” ਮਨਾਉਣ ਦਾ ਲਿਆ ਪ੍ਰਣ ਦੀਵਾਲੀ ਮੌਕੇ 5 ਦੀਵੇ ਜਗਾਉਣ ਲਈ ਕਿਹਾ ਹਰ ਦੀਵੇ ਤਾ ਮਤਲਬ ਅਲੱਗ ਜਿਵੇ ਦਯਾ,ਨਿਮਰਤਾ,ਦੂਜਿਆਂ ਦਤ ਸਤਿਕਾਰ ਕਰਨਾ, ਗਲਤੀਆਂ ਨੂੰ ਮਾਫ ਕਰਨਾ ਅਤੇ ਸਹਿਣਸ਼ੀਲਤਾ ਅਤੇ ਨਾਲ ਹੀ ਕਿਤਾਬਾਂ ਨੂੰ ਹੀ ਦੀਵੇ ਸਮਝ ਕੇ ਆਪਣੇ ਜੀਵਨ ਵਿੱਚ ਉਜਾਲਾ ਲਿਆਉਣ ਲਈ ਕਿਹਾ । ਹੇਮਕੁੰਟ ਸਕੂਲ ਦੇ ਵਿਦਿਆਰਥੀਆਂ ਨੇ “ਗਰੀਨ ਦੀਵਾਲੀ” ਮਨਾਉਣ ਦਾ ਲਿਆ ਪ੍ਰਣ ਅਤੇ ਸਮੂਹ ਸਟਾਫ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਬਰਫ਼ੀ ਨਾਲ ਮੂੰਹ ਮਿੱਠਾ ਕਰਵਾਇਆ ਗਿਆ। ਇਸ ਮੋਕੇ ਮੈਡਮ ਯਾਦਵਿੰਦਰ ਕੌਰ, ਗੁਰਸ਼ਰਨ ਕੌਰ ਮੈਡਮ ਆਰਤੀ ਅਤੇ ਸਮੂਹ ਸਟਾਫ ਹਾਜ਼ਰ ਸੀ।


