ਕੇਂਦਰ ਸਰਕਾਰ ਦੀਆਂ ਸਕੀਮਾਂ ਦਾ ਲਾਭ ਹਰ ਹਾਲਤ ਲੋਕਾਂ ਤੱਕ ਪਹੁੰਚਾਵਾਂਗੇ- ਡਾ. ਹਰਜੋਤ ਕਮਲ

ਮੋਗਾ, 22 ਅਗਸਤ (ਜਸ਼ਨ)  ਭਾਰਤੀ ਜਨਤਾ ਪਾਰਟੀ ਦੇ ਜਿਲਾ ਪ੍ਰਧਾਨ ਡਾ. ਹਰਜੋਤ ਕਮਲ ਸਿੰਘ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸਿੱਧੀ ਚੇਤਾਵਨੀ ਦਿੰਦਿਆਂ ਕਿਹਾ ਕਿ ਇਹ ਸਰਕਾਰ ਭਾਜਪਾ ਦਾ ਜਿੰਨਾ ਨਿਘਾਰ ਕਰਨ ਦੀ ਕੋਸ਼ਿਸ਼ ਕਰੇਗੀ ਭਾਜਪਾ ਉਨੀ ਹੀ ਮਜਬੂਤ ਹੋ ਕੇ ਨਿਕਲੇਗੀ। ਕੇਂਦਰ ਸਰਕਾਰ ਦੀਆਂ ਸਕੀਮਾਂ ਦਾ ਲਾਭ ਜਰੂਰਤਮੰਦਾਂ ਤੱਕ ਪਹੁੰਚਾਉਣ ਨੂੰ ਲੈ ਕੇ ਮੋਗਾ ਜਿਲ੍ਹੇ ਦੇ ਪਿੰਡ ਡਾਲਾ ਵਿੱਚ ਕੈਂਪ ਲਗਾ ਰਹੇ ਭਾਜਪਾ ਵਰਕਰਾਂ ਨੂੰ ਜਿਸ ਤਰ੍ਹਾਂ ਪੁਲਿਸ ਨੇ ਧੱਕੇ ਮਾਰ ਕੇ ਉਥੋਂ ਭਜਾਉਣ ਦੀ ਕੋਸ਼ਿਸ਼ ਕੀਤੀ ਬਾਅਦ ਵਿੱਚ ਭਾਜਪਾ ਲੀਡਰਾਂ ਨੂੰ ਗਿਰਫ਼ਤਾਰੀ ਵਿੱਚ ਲੈ ਕੇ 6 ਘੰਟੇ ਬਿਨਾਂ ਕਾਰਨ ਹਿਰਾਸਤ ਵਿੱਚ ਰੱਖਿਆ ਗਿਆ ਸੀ, ਜਿਸਦੇ ਰੋਸ਼ ਵਜੋਂ ਅੱਜ ਭਾਜਪਾ ਵਰਕਰਾਂ ਵਿੱਚ ਰੋਸ਼ ਵਧ ਗਿਆ। ਭਾਜਪਾ ਵਰਕਰਾਂ ਨੇ ਦੁੰਨੇਕੇ ਸਥਿੱਤ ਜਿਲ੍ਹਾ ਭਾਜਪਾ ਦਫ਼ਤਰ ਦੇ ਬਾਹਰ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ। ਇਸ ਮੌਕੇ ਤੇ ਡਾ. ਸੀਮਾਂਤ ਗਰਗ, ਤਰਲੋਚਨ ਸਿੰਘ ਗਿੱਲ, ਦੇਵ ਪ੍ਰਿਯਾ ਤਿਆਗੀ,ਨਿਧੜਕ ਸਿੰਘ ਬਰਾੜ, ਰਾਕੇਸ਼ ਸ਼ਰਮਾ, ਰਾਹੁਲ ਗਰਗ, ਵਿੱਕੀ ਸਿਤਾਰਾ, ਮਨਿੰਦਰ ਕੌਰ, ਕਮਲਜੀਤ ਕੌਰ ਧੱਲੇਕੇ,  ਐਸ.ਪੀ. ਮੁਖਤਿਆਰ ਸਿੰਘ, ਵਿਨੈ ਸ਼ਰਮਾ, ਨਿਰਮਲ ਸਿੰਘ ਮੀਨੀਆਂ, ਸਤਿੰਦਰਜੀਤ ਸਿੰਘ ਚੀਮਾ, ਤੇਜਵੀਰ ਸਿੰਘ, ਕੌਸਲਰ ਕੁਲਵਿੰਦਰ ਕੌਰ, ਭੁਪਿੰਦਰ ਹੈਪੀ, ਉਮਾਂਕਾਤ, ਸੁਕੇਸ਼ ਸੂਦ, ਅਮਰਜੀਤ ਸਿੰਘ ਕੋਕਰੀ, ਨਿਰਮਲ ਸਿੰਘ ਲੰਢੇਕੇ, ਹਰਨੇਕ ਸਿੰਘ ਮੋਠਾਂਵਾਲੀ, ਗੁਰਮੇਲ ਸਿੰਘ ਬਾਠ, ਸੂਰਜ ਭਾਨ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਭਾਜਪਾ ਵਰਕਰ ਅਤੇ ਸਮਰਥਕ ਹਾਜ਼ਰ ਸਨ। ਜਿਨ੍ਹਾਂ ਦਾ ਭਾਜਪਾ ਜਿਲ੍ਹਾਪ੍ਰਧਾਨ ਡਾ. ਹਰਜੋਤ ਕਮਲ ਨੇ ਪਹੁੰਚਣ ਤੇ ਧੰਨਵਾਦ ਕੀਤਾ। ਇਸ ਮੌਕੇ ਤੇ ਸੰਬੋਧਨ ਕਰਦਿਆਂ ਭਾਜਪਾ ਲੀਡਰਸ਼ਿਪ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਰਕਰਾਂ ਦੀ ਨਿਗਾ ਵੀ ਭਾਜਪਾ ਦੇ ਇਸ ਵਿਰੋਧ ਪ੍ਰਦਰਸ਼ਨ ਵਿੱਚ ਹੋਵੇਗੀ, ਜੋ ਲੋਕ ਕਹਿੰਦੇ ਸਨ ਕਿ ਭਾਜਪਾ ਦਾ ਪਿੰਡਾਂ ਵਿੱਚ ਕੋਈ ਆਧਾਰ ਨਹੀਂ ਹੈ, ਉਨ੍ਹਾਂ ਕੱਲ ਦੇਖਿਆ ਹੋਵੇਗਾ ਕਿ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਅੱਤਿਆਚਾਰ ਕਰਨ ਦੀ ਕੋਸ਼ਿਸ਼ ਕੀਤੀ, ਪੁਲਿਸ ਦੀ ਮਦਦ ਨਾਲ ਉਨ੍ਹਾਂ ਨੂੰ ਡਰਾਉਣ ਧਮਕਾਉਣ ਦੀ ਕੋਸ਼ਿਸ਼ ਕੀਤੀ ਫਿਰ ਵੀ ਭਾਜਪਾ ਵਰਕਰਾਂ ਦਾ ਉਤਸਾਹ ਅਤੇ ਜੋਸ਼ ਇਸ ਕਦਰ ਵਧ ਗਿਆ ਕਿ ਭਾਜਪਾ ਦੇ ਢਾਈ ਸੌ ਤੋਂ ਵੱਧ ਔਰਤਾਂ ਅਤੇ ਮਰਦਾਂ ਨੂੰ ਪੁਲਿਸ ਹਿਰਾਸਤ ਵਿੱਚ ਲਿਜਾ ਕੇ ਵੀ ਪੁਲਿਸ ਇਹ ਫੈਸਲਾ ਨਹੀਂ ਕਰ ਸਕੀ ਕਿ ਇਨ੍ਹਾਂ ਤੇ ਕਿਸ ਧਾਰਾ ਦਾ ਕੇਸ ਦਰਜ਼ ਕੀਤਾ ਜਾਵੇ ਅਤੇ ਬਾਅਦ ਵਿੱਚ ਆਖਿਰਕਾਰ ਸ਼ਾਮ 7 ਵਜੇ ਦੇ ਕਰੀਬ ਵਰਕਰਾਂ ਨੂੰ ਛੱਡਣਾ ਪਿਆ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਇਸ ਕਾਰਵਾਈ ਨਾਲ ਪੂਰੇ ਪੰਜਾਬ ਵਿੱਚ ਸੰਦੇਸ਼ ਗਿਆ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਚੋਣ ਵਾਅਦੇ ਪੂਰੇ ਨਹੀਂ ਕਰ ਸਕੀ ਹੈ, ਜੋ ਕੇਂਦਰ ਸਰਕਾਰ ਦੀਆਂ ਲੋਕ ਅਤੇ ਲਾਭਕਾਰੀ ਯੋਜਨਾਵਾਂ ਪੰਜਾਬ ਦੇ ਲੋਕਾਂ ਲਈ ਚਲਾਈਆਂ ਗਈਆਂ ਹਨ, ਉਨ੍ਹਾਂ ਦਾ ਲਾਭ ਲੋਕਾਂ ਤੱਕ ਪਹੁੰਚਾਉਣ ਦੀ ਬਜਾਏ ਲੋਕਾਂ ਨੂੰ ਮਿਲ ਰਹੇ ਲਾਭ ਵੀ ਖੋਹਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਪੱਧਰ ਤੇ ਪੰਜਾਬ ਦੇ ਲੋਕਾਂ ਨੂੰ ਕੁਝ ਨਹੀਂ ਦੇ ਸਕਦੀ ਤਾਂ ਘੱਟੋਂ ਘੱਟ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦਾ ਲਾਭ ਤਾਂ ਪੰਜਾਬ ਦੇ ਲੋਕਾਂ ਤੱਕ ਪਹੁੰਚਣਾ ਚਾਹੀਦਾ ਹੈ। ਇਸ ਵਾਸਤੇ ਆਮ ਆਦਮੀ ਪਾਰਟੀ ਦੀ ਸਰਕਾਰ ਭਾਜਪਾ ਦੇ ਵਰਕਰਾਂ ਤੇ ਜਿੰਨਾ ਵੀ ਜੁਲਮ ਕਰੇਗੀ ਭਾਜਪਾ ਵਰਕਰ ਫਿਰ ਵੀ ਘਰ ਘਰ ਜਾ ਕੇ ਪੰਜਾਬ ਦੇ ਜਰੂਰਤਮੰਦ ਲੋਕਾਂ ਨੂੰ ਕੇਂਦਰ ਸਰਕਾਰ ਦੀਆਂ ਸਕੀਮਾਂ ਦਾ ਲਾਭ ਦੇਣ ਤੋਂ ਨਹੀਂ ਰੁਕਣਗੇ ਅਤੇ ਲੋਕਾਂ ਦੀ ਇਸ ਲੜਾਈ ਵਿੱਚ ਭਾਜਪਾ ਆਪਣਾ ਪੂਰਨ ਯੋਗਦਾਨ ਦੇਵੇਗੀ। ਇਸ ਮੌਕੇ ਤੇ ਗੁੱਸੇ ਵਿੱਚ ਆਏ ਵਰਕਰਾਂ ਨੇ ਪੰਜਾਬ ਸਰਕਾਰ ਦੇ ਖਿਲਾਫ਼ ਜਮ ਕੇ ਨਾਰੇਬਾਜੀ ਕੀਤੀ ਅਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ। ਇਸ ਮੌਕੇ ਜਿਲ੍ਹਾ ਪ੍ਰਧਾਨ ਡਾ. ਹਰਜੋਤ ਕਮਲ ਨੇ ਕਿਹਾ ਕਿ ਆਪ ਪਾਰਟੀ ਦੀ ਸਰਕਾਰ ਦਾ ਗ੍ਰਾਫ ਦਿਨੋਂ ਦਿਨ ਘਟਦਾ ਜਾ ਰਿਹਾ ਹੈ, ਜਿਸਦੀ ਬੌਖਲਾਹਟ ਸਰਕਾਰ ਨੂੰ ਸਤਾ ਰਹੀ ਹੈ।