ਜਸਵਿੰਦਰ ਭੱਲਾ ਦਾ ਸਮੇ ਤੋਂ ਪਹਿਲਾਂ ਜਾਣਾ ਦੁਖਦਾਈ -ਦਵਿੰਦਰ ਪਾਲ ਸਿੰਘ, ਚੇਅਰਮੈਨ, ਕੈਂਬਰਿਜ ਇੰਟਰਨੈਸ਼ਨਲ ਸਕੂਲ ਮੋਗਾ

ਮੋਗਾ, 22 ਅਗਸਤ (ਜਸ਼ਨ) ਬਹੁਤ ਨੇਕ ਦਿਲ ਇੰਨਸਾਨ ਡਾਕਟਰ ਜੱਸਵਿੰਦਰ ਭੱਲਾ ਜਿੰਨਾ ਨੇ ਆਪਣਾ ਜੀਵਨ ਲੋਕਾਂ ਨੂੰ ਹਸਾਉਣ ਲਈ ਲਗਾ ਦਿੱਤਾ ਅੱਜ ਆਪਣੇ ਪਰਿਵਾਰ ਨੂੰ ਅਤੇ ਆਪਣੇ ਚਾਹਣ ਵਾਲਿਆ ਨੂੰ ਸਦਾ ਲਈ ਅਲਵਿਦਾ ਕਹਿ ਗਏ । ਭੱਲਾ ਸਾਹਿਬ ਸਮੇ ਤੋਂ ਬਹੁਤ ਪਹਿਲਾਂ ਚਲੇ ਗਏ । ਭੱਲਾ ਸਾਹਿਬ ਦੇ ਜਾਣ ਨਾਲ ਪਰਵਾਰ ਨੂੰ ਤਾ ਬਹੁਤ ਵੱਡਾ ਘਾਟਾ ਪਿਆ ਹੈ ਦੇਸ਼ ਅਤੇ ਓਨਾ ਨੂੰ ਚਾਉਣ ਵਾਲਿਆ ਨੂੰ ਵੀ ਬਹੁਤ  ਵੱਡਾ ਘਾਟਾ ਪਿਆ ਹੈ । ਮੇਰੇ ਨਾਲ ਓਨਾ ਦਾ ਰਿਸ਼ਤਾ ਭਰਾਵਾ ਵਾਲਾ ਸੀ । ਮੈਨੂੰ ਤਾਂ ਹੋਰ ਵੀ ਵੱਡਾ ਦੁੱਖ ਹੈ ਕਿ ਮੈਂ ਕੈਨੇਡਾ ਹੋਣ ਕਰਕੇ ਆਪਣੀ ਭੈਣ ਨਾਲ ਦੁੱਖ ਵੀ ਸਾਂਝਾ ਨਹੀਂ ਕਰ ਸਕਦਾ ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਭੱਲਾ ਸਾਹਿਬ ਨੂੰ ਵਾਹਿਗੁਰੂ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ । ਮੇਰੇ ਨਿੱਕੇ ਜਿਹੇ ਸਨੇਹੇ ਤੇ ਭੱਲਾ ਸਾਹਿਬ ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਸਾਲਾਨਾ ਸਮਾਗਮ ਤੇ ਬਤੌਰ ਮੁੱਖ ਮਹਿਮਾਨ ਪਹੁੰਚੇ ਸੀ । ਹੁਣ ਤਾ ਭੱਲਾ ਸਾਹਿਬ ਦੀਆਂ ਯਾਦਾਂ ਹੀ ਸਾਡੇ ਨਾਲ ਜੁੜੀਆਂ ਰਹਿਣਗੀਆਂ । ਭੱਲਾ ਸਾਹਿਬ ਸ਼ਰੀਰਕ ਤੌਰ ਤੇ ਤਾ ਚਲੇ ਗਏ ਪਰ ਉਹ ਲੋਕਾ ਦੇ ਦਿੱਲਾ ਵਿੱਚ ਵੱਸਦੇ ਰਹਿਣਗੇ ।