ਬਾਬਾ ਕੁੰਦਨ ਸਿੰਘ ਮੇਮੋਰੀਅਲ ਲਾਅ ਕਾਲਜ ਵਿੱਚ ਅੰਤਰਰਾਸ਼ਟਰੀ ਯੂਥ ਡੇ ਮਨਾਇਆ ਗਿਆ

ਮੋਗਾ, 16 ਅਗਸਤ ( ਜਸ਼ਨ ):ਬਾਬਾ ਕੁੰਦਨ ਸਿੰਘ ਮੇਮੋਰੀਅਲ ਲਾਅ ਕਾਲਜ, ਧਰਮਕੋਟ ਵਿੱਚ ਅੰਤਰਰਾਸ਼ਟਰੀ ਯੂਥ ਡੇ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਵਿੱਚ ਮਿਸਜ਼ ਕਿਰਨ ਜ੍ਯੋਤੀ, CJM-ਕਮ-ਸੈਕਟਰੀ, DLSA; ਮਿਸਜ਼ ਮਨਦੀਪ ਕੌਰ, ਪੈਨਲ ਐਡਵੋਕੇਟ; ਮਿਸ ਸੇਨਮ (ਸ਼ੁਭ ਪਾਂਡੂ); ਮਿਸ ਗਿਤਿਕਾ; ਡਾ. ਅਲੀਸ਼ਾ ਗੁਪਤਾ; ਅਤੇ ਮਿਸ ਉਰਵਸ਼ੀ ਬੰਸਲ, ਲੀਗਲ ਡਿਫੈਂਸ ਕੌਂਸਲ ਨੇ ਹਾਜ਼ਰੀ ਭਰੀ।

ਸਹਾਇਕ ਪ੍ਰੋਫੈਸਰ ਮਿਸਜ਼ ਨੀਸ਼ਾ ਸੂਦ ਅਤੇ ਮਿਸਜ਼ ਸਿਮਰਨ ਨੇ ਪ੍ਰੋਗਰਾਮ ਦੀ ਮੇਜ਼ਬਾਨੀ ਕੀਤੀ ।

ਵਿਸ਼ੇਸ਼ ਮਹਿਮਾਨਾਂ ਨੇ ਵਿਦਿਆਰਥੀਆਂ ਨੂੰ ਮਿਹਨਤ ਕਰਨ, ਆਪਣੇ ਸੁਪਨੇ ਸਾਕਾਰ ਕਰਨ ਅਤੇ ਸਮਾਜ ਵਿੱਚ ਮਹੱਤਵਪੂਰਨ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਉਨ੍ਹਾਂ ਨੇ ਵੱਖ-ਵੱਖ ਖੇਤਰਾਂ ਵਿੱਚ ਪ੍ਰਾਪਤੀਆਂ ਲਈ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੀ ਵੰਡੇ।

ਡਾ. ਮਧੁ ਸ਼ਰਮਾ, ਅਫਸਰ ਇੰਚਾਰਜ, ਨੇ ਸਾਰੇ ਮਹਿਮਾਨਾਂ ਦਾ ਤਹਿ ਦਿਲੋਂ ਸਵਾਗਤ ਕੀਤਾ। ਆਪਣੇ ਸੰਬੋਧਨ ਵਿੱਚ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਕਿਸ ਤਰ੍ਹਾਂ ਇੱਕ ਆਮ ਯੁਵਕ ਦ੍ਰਿੜ ਇਰਾਦੇ ਅਤੇ ਮਿਹਨਤ ਨਾਲ ਜੀਵਨ ਵਿੱਚ ਹਰ ਲਕਸ਼ ਪ੍ਰਾਪਤ ਕਰ ਸਕਦਾ ਹੈ। ਉਨ੍ਹਾਂ ਨੇ ਸਮਾਗਮ ਨੂੰ ਸਫਲ ਬਣਾਉਣ ਲਈ ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਦਾ ਵੀ ਧੰਨਵਾਦ ਕੀਤਾ।