ਹੇਮਕੁੰਟ ਸਕੂਲ ਦੇ ਜ਼ਿਲ੍ਹਾ ਜੇਤੂ ਖਿਡਾਰੀ, ਰਾਜ ਪੱਧਰ ਲਈ ਚੁਣੇ ਗਏ

ਮੋਗਾ, 16 ਅਗਸਤ ( ਜਸ਼ਨ ):
ਇਲਾਕੇ ਦੀ ਉੱਘੀ ਅਤੇ ਨਾਮਵਰ ਸੰਸਥਾ ਸ੍ਰੀ ਹੇਮਕੁੰਟ ਸੀਨੀ. ਸੰਕੈ. ਸਕੂਲ ਜੋ ਕਿ ਹੇਮਕੁੰਟ ਸੰਸਥਾਵਾਂ ਦੇ
ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਅਤੇ ਐੱਮ.ਡੀ.ਮੈਡਮ ਰਣਜੀਤ ਕੌਰ ਦੀ ਯੋਗ ਅਗਵਾਈ ਸਦਕਾ ਸਮੇਂ ਦੇ ਅਨੁਸਾਰ
ਵਿੱਦਿਆ ਦੇ ਖੇਤਰ ਦੇ ਨਾਲ-ਨਾਲ ਖੇਡਾਂ ਅਤੇ ਹੋਰ ਗਤੀਵਿਧੀਆਂ ਕਰਵਾਉਂਦੀ ਰਹਿੰਦੀ ਹੈ ।ਜਿਸ ਵਿੱਚ
ਵੱਖ-ਵੱਖ ਜ਼ਿਲ੍ਹੇ ਦੇ ਖਿਡਾਰੀਆਂ ਨੇ ਨਿਸ਼ਾਨੇਬਾਜ਼ੀ, ਕਰਾਟੇ,ਕਿੱਕ ਬਾਕਸਿੰਗ,ਵੁਸ਼ੂ, ਤਾਇਕਵਾਂਡੋ, ਨੈੱਟਬਾਲ,
ਸ਼ੂਟਿੰਗ, ਟੇਬਲ ਟੇਨਿਸ, ਸ਼ਤਰੰਜ ਵਿੱਚ ਭਾਗ ਲਿਆ। ਹੇਮਕੁੰਟ ਸਕੂਲ ਦੇ ਖਿਡਾਰੀਆਂ ਨੇ ਜੋਨ ਕੋਟ-ਈਸੇਖਾਂ ਵੱਲੋਂ ਭਾਗ ਲੈ ਕੈ ਜਿੱਤ ਦਰਜ਼ ਕੀਤੀ ।ਇਹਨਾਂ ਖਿਡਾਰੀਆਂ ਨੇ ਕਰਾਟੇ ਅੰ-14,17,19 ਲੜਕੇਲੜਕੀਆਂ ਗੋਲਡ-05, ਸਿਲਵਰ-05 ,ਬਰਾਊਨ-2, ਤਾਇਕਵਾਂਡੋ ਅੰ-14,17 ਲੜਕੇ-ਲੜਕੀਆਂ ਨੇ
ਗੋਲਡ-06,ਸਿਲਵਰ-02,ਵੂਸ਼ੂ ਅੰ-19 ਲੜਕੀਆਂ ਗੋਲਡ-01,ਸ਼ਤਰੰਜ਼ ਅੰ-19 ਲੜਕੇ ਗੋਲਡ -02,
ਨੈੱਟਬਾਲ ਅੰ-14,17,19 ਲੜਕੀਆਂ ਪਹਿਲਾ ਸਥਾਨ,ਅੰ-14,19 ਲੜਕੇ ਪਹਿਲਾ ਸਥਾਨ,ਅੰ-17 ਲੜਕ ੇ
ਦੂਸਰਾ ਸਥਾਨ,ਸ਼ੂਟਿੰਗ ਅੰ-14,17,19 ਲੜਕੀਆਂ ਦੂਸਰਾ ਸਥਾਨ,ਅੰ 17,ਅੰ-19 ਲੜਕੇ ਤੀਸਰਾ ਸਥਾਨ
ਪ੍ਰਾਪਤ ਕੀਤਾ। ਹੇਮਕੁੰਟ ਸਕੂਲ ਦੇ 50 ਖਿਡਾਰੀ ਰਾਜ ਪੱਧਰ ਦੀਆਂ ਖੇਡਾਂ ਵਿੱਚ ਲੈਣਗੇ ਭਾਗ ।
ਖਿਡਾਰੀਆ ਦੀ ਸਫਲਤਾ ਦਾ ਸਿਹਰਾ ਹੇਮਕੁੰਟ ਸਕੂਲ ਦੇ ਕੋਚ ਸੁਰਿੰਦਰਪਾਲ ਸਿੰਘ , ਜਗਵਿੰਦਰ
ਸਿੰਘ,ਅਮਨਦੀਪ ਸਿੰਘ, ਚੰਦਨ,ਹਰਸ਼ਦੀਪ ਸਿੰਘ,ਜਿੰਦਰਪਾਲ ਸਿੰਘ, ਮਹੇਸ਼ ਕੁਮਾਰ,ਮੈਡਮ ਪ੍ਰਕ੍ਰਿਤੀ ਨੂੰ
ਜਾਂਦਾ ਹੈ ।ਪ੍ਰਿੰਸੀਪਲ ਮੈਡਮ ਰਮਨਜੀਤ ਕੌਰ ਅਤੇ ਸੋਨੀਆਂ ਸ਼ਰਮਾ ਨੇ ਵਿਦਿਆਰਥੀਆਂ ਨੂੰ ਜ਼ਿਲ੍ਹਾ ਪੱਧਰ
ਤੇ ਪ੍ਰਾਪਤੀਆ ਹਾਸਿਲ ਕਰਨ ਤੇ ਸ਼ੁਭ ਕਾਮਨਾਵਾਂ ਦਿੱਤੀਆਂ।


