ਜਿਲਾ ਭਾਜਪਾ ਦਫਤਰ ਮੋਗਾ ਵਿੱਚ ਡਾ. ਹਰਜੋਤ ਕਮਲ ਸਿੰਘ ਨੇ ਤਿਰੰਗਾ ਲਹਿਰਾਇਆ

ਮੋਗਾ, 16 ਅਗਸਤ ( ਜਸ਼ਨ ): ਮੋਗਾ, ਭਾਰਤੀ ਜਨਤਾ ਪਾਰਟੀ ਦੇ ਜਿਲਾ ਪ੍ਰਧਾਨ ਡਾ. ਹਰਜੋਤ ਕਮਲ ਸਿੰਘ ਨੇ ਜ਼ਿਲਾ ਭਾਜਪਾ ਦਫਤਰ ਵਿੱਚ 79ਵੀਂ ਸਵਤੰਤਰਤਾ ਦਿਵਸ ਦੇ ਮੌਕੇ ਤੇ ਰਾਸ਼ਟਰੀ ਝੰਡਾ ਲਹਿਰਾਇਆ। ਇਸ ਮੌਕੇ ਤੇ ਭਾਜਪਾ ਵਰਕਰਾਂ ਅਤੇ ਮੋਗਾ ਵਾਸੀਆਂ ਨੇ ਭਾਰਤ ਮਾਤਾ ਦੀ ਜੈ, ਵੰਦੇ ਮਾਤਰਮਾ ਦੇ ਨਾਅਰੇ ਲਗਾ ਕੇ ਆਜ਼ਾਦੀ ਦੇ ਅਮਰ ਸ਼ਹੀਦਾਂ ਨੂੰ ਯਾਦ ਕਰਕੇ ਨਮਨ ਕੀਤਾ। ਇਸ ਮੌਕੇ ਤੇ ਸੰਬੋਧਨ ਕਰਦਿਆਂ ਡਾ. ਹਰਜੋਤ ਕਮਲ ਨੇ ਕਿਹਾ ਕਿ ਸਵਤੰਤਰਤਾ ਦਿਵਸ ਸਿਰਫ ਇੱਕ ਤਿਉਹਾਰ ਨਹੀਂ ਹੈ ਬਲਕਿ ਇਹ ਸਾਡੇ ਆਪਣੇ ਫਰਜਾਂ ਅਤੇ ਜਿੰਮੇਦਾਰੀਆਂ ਨੂੰ ਯਾਦ ਕਰਨ ਦਾ ਮੌਕਾ ਹੈ। ਉਹਨਾਂ ਕਿਹਾ ਕਿ ਹਰ ਵਿਅਕਤੀ ਨੂੰ ਦੇਸ਼ ਪ੍ਰੇਮ ਲਈ ਸੰਕਲਪ ਲੈਣਾ ਚਾਹੀਦਾ ਹੈ ਕਿ ਦੇਸ਼ ਦੀ ਉੰਨਤੀ ਅਤੇ ਤਰੱਕੀ ਵਾਸਤੇ ਉਹ ਆਪਣਾ ਭਰਪੂਰ ਯੋਗਦਾਨ ਦੇਣਗੇ। ਉਹਨਾਂ ਕਿਹਾ ਕਿ ਆਜ਼ਾਦੀ ਦਾ ਅਰਥ ਕੇਵਲ ਅੰਗਰੇਜ਼ੀ ਹਕੂਮਤ ਤੋਂ ਮੁਕਤੀ ਤੱਕ ਸੀਮਿਤ ਨਹੀਂ ਹੈ, ਬਲਕਿ ਉਸ ਜਿੰਮੇਦਾਰੀ ਦਾ ਪ੍ਰਤੀਕ ਹਨ ਜੋ ਇੱਕ ਚੰਗੇ ਰਾਸ਼ਟਰ ਦੇ ਨਿਰਮਾਣ ਵਾਸਤੇ ਨਿਭਾਈ ਜਾਣੀ ਹੈ। ਦੇਸ਼ ਦੇ ਨੌਜਵਾਨਾਂ ਨੂੰ ਸੰਬੋਧਨ ਕਰਦੇ ਉਹਨਾਂ ਨੇ ਕਿਹਾ ਕਿ ਅੱਜ ਦਾ ਨੌਜਵਾਨ ਕੇਵਲ ਆਪਣੇ ਸੁਪਨਿਆਂ ਤੱਕ ਸੀਮਤ ਨਾ ਰਹਿਣ ਹੈ, ਬਲਕਿ ਉਹ ਭਾਰਤ ਨੂੰ ਆਤਮ ਨਿਰਭਰ ਅਤੇ ਦੁਨੀਆ ਵਿੱਚ ਸਭ ਤੋਂ ਉੱਤਮ ਬਣਾਉਣ ਲਈ ਨਵੀਂ ਊਰਜਾ ਅਤੇ ਜੋਸ਼ ਨਾਲ ਉਪਰਾਲੇ ਕਰਨ। ਇਸ ਮੌਕੇ ਤੇ ਮੌਜੂਦ ਲੋਕਾਂ ਨੇ ਦੇਸ਼ ਦੀ ਏਕਤਾ, ਅਖੰਡਤਾ ਅਤੇ ਵਿਕਾਸ ਨੂੰ ਸਮਰਪਿਤ ਹੋਣ ਦਾ ਸੰਕਲਪ ਲਿਆ। ਇਸ ਮੌਕੇ ਤੇ ਦੇਵ ਪ੍ਰਿਆ ਤਿਆਗੀ,ਸਾਬਕਾ ਜ਼ਿਲਾ ਪ੍ਰਧਾਨ ਤਰਲੋਚਨ ਸਿੰਘ ਗਿੱਲ,ਮੁਖਤਿਆਰ ਸਿੰਘ ਐਸ.ਪੀ., ਸ਼ਮਸ਼ੇਰ ਸਿੰਘ ਧਰਮਕੋਟ, ਰਾਹੁਲ ਗਰਗ, ਹਰਮਨਦੀਪ ਸਿੰਘ ਮੀਤਾ, ਵਿੱਕੀ ਸਿਤਾਰਾ, ਭਜਨ ਲਾਲ ਸਿਤਾਰਾ, ਨਿਧੜਕ ਸਿੰਘ ਬਰਾੜ,  ਕੈਪਟਨ ਅਮਰਜੀਤ ਸਿੰਘ ਕੋਕਰੀ ਕਲਾਂ ਸਾਬਕਾ ਸੈਨਿਕ, ਲਖਵੰਤ ਸਿੰਘ ਸਾਫੂਵਾਲਾ, ਕਮਲਜੀਤ ਕੌਰ ਧੱਲੇਕੇ, ਕੁਲਵਿੰਦਰ ਕੌਰ, ਕੇਵਲ ਸਿੰਘ ਸਾਬਕਾ ਐਮ.ਪੀ., ਅਨਮੋਲ, ਡਾ. ਰਜਿੰਦਰ ਕੌਰ,  ਸੂਰਜ ਭਾਨ, ਹਿਤੇਸ਼ ਗੁਪਤਾ, ਧਰਮਵੀਰ, ਅਮਰਜੀਤ ਸਿੰਘ, ਗਗਨਦੀਪ ਕੌਰ, ਭਾਵਨਾ ਬਾਂਸਲ, ਸਤਪਾਲ ਕੌਰ, ਨਿਰਮਲ ਸਿੰਘ, ਦੀਪਾ ਨੰਬਰਦਾਰ ਮੱਲੀਆਂਵਾਲਾ, ਦੀਸ਼ਾ ਬਰਾੜ, ਸੀਰਾ ਲੰਡੇਕੇ, ਲਾਲਾ ਤਾਇਲ, ਹਰਨੇਕ ਸਿੰਘ ਮੋਠਾਂਵਾਲੀ, ਐਡ. ਲਵਿਸ਼ ਤਾਇਲ, ਉਦੈ ਸੂਦ, ਰਾਓ ਬਰਿੰਦਰ ਪੱਬੀ, ਕਰਨਲ ਬਲਕਾਰ ਸਿੰਘ, ਸੂਬੇਦਾਰ ਮੇਜਰ ਸਿੰਘ, ਨਾਇਬ ਸਿੰਘ, ਕੈਪਟਨ ਗੁਰਪ੍ਰੀਤ ਸਿੰਘ ਚੜਿੱਕ, ਹੌਲਦਾਰ ਬਲਵਿੰਦਰ ਸਿੰਘ ਮਟਵਾਣੀ, ਹੌਲਦਾਰ ਗੁਰਬਚਨ ਸਿੰਘ ਕੋਕਰੀ ਆਦਿ ਹਾਜ਼ਰ ਸਨ।