ਐਡਵੋਕੇਟ ਪਰਮਪਾਲ ਸਿੰਘ ਤਖਤੂਪੁਰਾ ਦਾ ਕੈਨੇਡਾ ਵਿਖੇ ਕੀਤਾ ਗਿਆ ਸਨਮਾਨ

ਕੈਨੇਡਾ, 14 ਅਗਸਤ (ਜਸ਼ਨ ) ਕੈਂਬਰਿਜ ਇੰਟਰਨੈਸ਼ਨਲ ਸਕੂਲ ਮੋਗਾ, ਸੈਕਰਡ ਹਾਰਟ ਕਾਨਵੈਂਟ ਸਕੂਲ ਧੂੜਕੋਟ ਦੇ ਚੇਅਰਮੈਨ, ਦੇਸ਼ ਭਗਤ ਕਾਲਜ ਮੋਗਾ ਦੇ ਡਾਇਰੈਕਟਰ, ਬਾਬਾ ਕੁੰਦਨ ਸਿੰਘ ਮੈਮੋਰੀਅਲ ਲਾਅ ਕਾਲਜ ਦੇ ਪ੍ਰੈਸੀਡੈਂਟ, ਸਟੇਟ ਐਵਾਰਡੀ ਦਵਿੰਦਰ ਪਾਲ ਸਿੰਘ ਦੇ ਉੱਦਮ ਨਾਲ ਕੈਨੇਡਾ ਦੇ ਉੱਘੇ ਕਾਰੋਬਾਰੀ ਸਮਾਜ ਸੇਵੀ ਪੰਜਾਬ ਭਵਨ ਦੇ ਨਿਰਮਾਤਾ ਸ੍ਰੀ ਸੁੱਖੀ ਬਾਠ ਵੱਲੋਂ ਐਡਵੋਕੇਟ ਪਰਮਪਾਲ ਸਿੰਘ ਤਖਤੂਪੁਰਾ ਸੀਨੀਅਰ ਕਾਂਗਰਸ ਆਗੂ ਦਾ ਕੈਨੇਡਾ ਸਰੀ ਸ਼ਹਿਰ ਵਿਖੇ ਸਨਮਾਨ ਕੀਤਾ ਗਿਆ । ਇਸ ਮੋਕੇ ਤੇ ਉਗੇ ਕਾਰੋਬਾਰੀ ਸ੍ਰੀ ਰਾਜ ਕਮਲ, ਸ੍ਰੀ ਅੰਮ੍ਰਿਤ ਪਾਲ ਸਿੰਘ, ਪ੍ਰੋਫੈਸਰ ਦਮਨ ਪ੍ਰੀਤ ਸਿੰਘ ਡਗਲਸ ਕਾਲੇਜ, ਸੁਰਿੰਦਰ ਢਿੱਲੋ ਕੈਨੇਡਾ, ਗਗਨ ਪ੍ਰੀਤ ਸਿੰਘ ਫਾਈਨੈਸ ਸੈਕਰੇਟਰੀ ਕੈਂਬਰਿਜ ਸਕੂਲ ਮੋਗਾ ਅਤੇ ਮਾਸਟਰ ਅਰਜਨ ਵੀਰ ਸਿੰਘ ਬਾਠ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ । ਸੁੱਖੀ ਬਾਠ ਨੇ ਹਮੇਸ਼ਾ ਦੀ ਤਰ੍ਹਾਂ ਸਮਾਜ ਸੇਵਾ ਕਰਨ ਅਤੇ ਲੋੜ ਵੰਦ ਲੋਕਾਂ ਦੀ ਸੇਵਾ ਕਰਨ ਲਈ ਸਭ ਨੂੰ ਪ੍ਰੇਰਿਤ ਕੀਤਾ । ਸੁੱਖੀ ਬਾਠ ਪੰਜਾਬੀ ਸਾਹਿਤ ਨੂੰ ਪ੍ਰਫੁੱਲਿਤ ਕਰਨ ਲਈ ਯਤਨਸ਼ੀਲ ਹਨ ਉਹ ਹੁਣ ਤੱਕ ਛੋਟੇ ਬੱਚਿਆਂ ਦੀਆ 72 ਪੁਸਤਕਾਂ ਪ੍ਰਕਾਸ਼ਿਤ ਕਰ ਚੁੱਕੇ ਹਨ ਅਤੇ ਹੋਰ ਕਰ ਰਹੇ ਹਨ । ਉਨਾ ਨੇ ਸਰੀ ਵਿਖੇ ਆਪਣੇ ਪਿਤਾ ਜੀ ਦੀ ਯਾਦ ਵਿੱਚ ਪੰਜਾਬ ਭਵਨ ਬਣਾਇਆ ਹੋਇਆ ਹੈ ਜਿਸ ਵਿੱਚ ਪੰਜਾਬੀ ਸਾਹਿਤ ਦੇ ਨਾਮਵਰ ਲੇਖਕ ਵਿਦਵਾਨਾਂ ਦੀਆਂ ਤਸਵੀਰਾ ਲਗਾਈਆ ਹੋਈਆ ਹਨ । ਉਹ ਪੰਜਾਬੀ ਸਾਹਿਤ ਨੂੰ ਪ੍ਰਫੁਲਿਤ ਕਰਨ ਲਈ ਉਥੇ ਬਹੁਤ ਸਾਰੇ ਸਮਾਗਮ ਕਰਵੋਦੇ ਹਨ । ਲੋਕਾਂ ਨੂੰ ਧਾਰਮਿਕ ਸਮਾਜਕ ਕਾਰਜਾਂ ਲਈ ਉਤਸ਼ਾਹਿਤ ਕਰਦੇ ਹਨ ਅਤੇ ਚਾਅ ਪਾਣੀ ਦੀ ਸੇਵਾ ਆਪ ਫ੍ਰੀ ਕਰਦੇ ਹਨ । ਦਵਿੰਦਰ ਪਾਲ ਸਿੰਘ ਅਤੇ ਪਰਮਪਾਲ ਸਿੰਘ ਨੇ ਸੁੱਖੀ ਬਾਠ ਦਾ ਧੰਨਵਾਦ ਕੀਤਾ ਅਤੇ ਮੋਗਾ ਆਉਣ ਦਾ ਸੱਦਾ ਵੀ ਦਿੱਤਾ ।


