ਰਾਕੇਸ਼ ਸਿਤਾਰਾ ਨੂੰ ਸਦਮਾ, ਧਰਮ ਪਤਨੀ ਕੰਚਨ ਬਾਲਾ ਦਾ ਦੇਹਾਂਤ,ਅੰਤਿਮ ਸਸਕਾਰ ਅੱਜ 11 ਅਗਸਤ ਨੂੰ 12 ਵਜੇ

ਮੋਗਾ ,11 ਅਗਸਤ (ਜਸ਼ਨ ) ਉੱਘੇ ਸਮਾਜ ਸੇਵੀ ਅਤੇ ਸਿਆਸਤ ਦੇ ਧੁਨੰਤਰ ਸ੍ਰੀ ਰਾਕੇਸ਼ ਸਿਤਾਰਾ ਨੂੰ ਉਸ ਸਮੇਂ ਡੂੰਘਾ ਸਦਮਾ ਪੂਜਾ ਜਦੋਂ ਉਹਨਾਂ ਦੀ ਧਰਮਪਤਨੀ ਕੰਚਨ ਬਾਲਾ ਸਿਤਾਰਾ ਅੱਜ ਗੁਰੂ ਮਹਾਰਾਜ ਜੀ ਦੇ ਬਖਸ਼ੇ ਸਵਾਸਾਂ ਦੀ ਪੂੰਜੀ ਨੂੰ ਭੋਗਦੇ ਹੋਏ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ। ਰਾਕੇਸ਼ ਸਿਤਾਰਾ ਵਲੋਂ ਸੋਸ਼ਲ ਮੀਡਿਆ ਤੇ ਪਾਏ ਸੁਨੇਹੇ ਮੁਤਾਬਿਕ ਕੰਚਨ ਬਾਲਾ ਦੀ ਅੰਤਿਮ ਵਿਦਾਇਗੀ ਅੱਜ ਮਿਤੀ 11 ਅਗਸਤ ਸੋਮਵਾਰ ਦਿਨ ਦੇ 12 ਵਜੇ ਸਵਰਗ ਆਸ਼ਰਮ ਬੰਦ ਫਾਟਕ ਦੇ ਨੇੜੇ ( ਕੈਂਪ ਵਾਲੇ ਸ਼ਮਸ਼ਾਨ ਘਾਟ ) ਵਿੱਖੇ ਹੋਵੇਗੀ।ਰਾਕੇਸ਼ ਸਿਤਾਰਾ ਨੇ ਦੱਸਿਆ ਕਿ ਉਹਨਾਂ ਦੇ ਪੁੱਤਰ ਦੀ ਮੌਤ ਤੋਂ ਬਾਅਦ ਕੰਚਨ ਜੀ ਸਦਮੇ ਵਿਚ ਹੀ ਰਹੇ ਤੇ ਪਿਛਲੇ ਕਈ ਦਿਨਾਂ ਤੋਂ ਉਹਨਾਂ ਦੀ ਤਬੀਅਤ ਨਾਸਾਜ਼ ਚੱਲ ਰਹੀ ਸੀ। ਜ਼ਿਕਰਯੋਗ ਹੈ ਕਿ ਰਾਕੇਸ਼ ਸਿਤਾਰਾ ਦਾ ਨਿਵਾਸ ਸਥਾਨ ਬੰਦ ਫਾਟਕ ਦੇ ਨੇੜੇ, ਗਿੱਲ ਰੋਡ ਮੋਗਾ, ਨਾਮਦੇਵ ਨਗਰ, ਗਲੀ ਨੰਬਰ 3 ਮੋਗਾ ਵਿਖੇ ਹੈ। ਰਾਕੇਸ਼ ਸਿਤਾਰਾ ਦਾ ਫੋਨ 95014 00746 ਜਦ ਕਿ ਉਹਨਾਂ ਦੇ ਪੁੱਤਰ ਨਰਿੰਦਰ ਸ਼ਰਣ ਦਾ ਫੋਨ 95013 00746 ਹੈ। 'ਸਾਡਾ ਮੋਗਾ ਡੌਟ ਕੌਮ' ਦੀ ਸਮੁੱਚੀ ਟੀਮ ਵਲੋਂ ਇਸ ਦੁੱਖ ਦੀ ਘੜੀ ਵਿਚ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ ਜਾਂਦਾ ਹੈ।


