ਹੇਮਕੁੰਟ ਸਕੂਲ ਵਿਖੇ ਸੇਵਾ ਭਾਰਤੀ ਜ਼ੀਰਾ ਵੱਲੋਂ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਲਗਾਏ ਪੌਦੇ

ਮੋਗਾ 9 ਅਗਸਤ:(JASHAN ) ਇਲਾਕੇ ਦੀ ਨਾਮਵਰ ਸੰਸਥਾ ਸ੍ਰੀ ਹੇਮਕੁੰਟ ਸੀਨੀ.ਸੰਕੈ. ਸਕੂਲ ਕੋਟ-ਈਸੇ-ਖਾਂ ਵਿਖੇ      “ਸੇਵਾ ਭਾਰਤੀ ਜ਼ੀਰਾ”  ਸ੍ਰੀ ਪ੍ਰੀਤਮ ਸਿੰਘ (ਪ੍ਰਧਾਨ), ਸ੍ਰੀ ਮਤੀ ਕਿਰਨ ਮੌੜ (ਪ੍ਰਧਾਨ ਮਹਿਲਾ ਵਿੰਗ) ਦੀ ਯੋਗ ਅਗਵਾਈ ਸਦਕਾ ਪੌਦੇ ਲਗਾਏ ਗਏ।ਇਹ ਪੌਦੇ ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਅਤੇ ਐੱਮ.ਡੀ.ਮੈਡਮ  ਰਣਜੀਤ ਕੌਰ ਦੀ ਦੇਖ ਰੇਖ  ਸਦਕਾ ਸਕੂਲ ਦੀ ਚਾਰਦਿਵਾਰੀ ‘ਚ ਲਗਾਏ ਗਏ। ਇਸ ਸਮੇਂ ਸ੍ਰੀ ਵੀਰ ਸਿੰਘ ਚਾਹਲ ਸਰਪ੍ਰਸਤ, ਸ੍ਰੀ ਜਗਦੇਵ ਸ਼ਰਮਾ ਰਟਾਇਟਰ ਹੈਡਮਾਸਟਰ, ਸ੍ਰੀ ਅਨਿਲ ਕੁਮਾਰ  ਵਾਈਸ ਪ੍ਰਧਾਨ ,ਸ੍ਰੀ ਨਰਿੰਦਰ ਸਿੰਘ ਪ੍ਰਧਾਨ ਐੱਨ.ਜੀ.ਓ,ਸ੍ਰੀ ਹਰਜੀਤ ਸਿੰਘ  ਪ੍ਰਧਾਨ ਸੁਖਮਨੀ ਸੇਵਾ ਸੋਸਾਇਟੀ,ਸ੍ਰੀ ਅਸ਼ਵਨੀ ਗੋੜ ਆਦਿ ਹਾਜ਼ਰ ਸਨ। ਇਸ ਮੌਕੇ ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਅਤੇ ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਨੇ ਵਾਤਾਵਰਨ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਮਨੁੱਖ ਨੇ ਆਪਣੀਆਂ ਸਵਾਰਥੀ ਸੋਚਾਂ ਸਦਕਾ ਬਨਸਪਤੀ , ਹਰੇ-ਭਰੇ ਰੁੱਖਾਂ ,ਜੰਗਲਾਂ ਦਾ ਏਨਾਂ ਘਾਣ ਕਰ ਦਿੱਤਾ ਹੈ ਕਿ ਅੱਜ ਉਸ ਨੂੰ ਕਈ ਕੁਦਰਤੀ ਕਰੋਪੀਆਂ ਅਤੇ ਭਿਆਨਕ ਬਿਮਾਰੀਆਂ ਨਾਲ ਜੂਝਣਾ ਪੈ ਰਿਹਾ ਹੈ ।ਇਸ ਲਈ ਸਾਨੂੰ ਵਾਤਾਵਰਨ, ਜੀਵ-ਜੰਤੂ ਅਤੇ ਧਰਤੀ ਹੇਠਲੇ ਪਾਣੀ ਤਲ ਨੂੰ  ਬਚਾਉਣ ਲਈ  ਵੱਧ ਤੋਂ ਵੱਧ ਰੱੱੁਖ ਲਗਾ ਕੇ ਉਹਨਾਂ ਦੀ ਦੇਖ ਭਾਲ ਕਰਨੀ ਵੀ ਜ਼ਰੂਰੀ ਹੈ । ਸਾਨੂੰ ਸਾਰਿਆਂ ਨੂੰ ਇੱਕ ਰੁੱਖ ਜ਼ਰੂਰ ਲਗਾਉਣਾ ਚਾਹੀਦਾ ਹੈ ਤਾਂ ਜੋ ਜਲ ਪ੍ਰਦੂਸ਼ਣ ਅਤੇ ਹਵਾ ਪ੍ਰਦੂਸ਼ਣ ਤੋਂ ਬਚਿਆ ਜਾ ਸਕੇ। ਪ੍ਰਿੰਸੀਪਲ ਮੈਡਮ ਰਮਨਜੀਤ ਕੌਰ  ਨੇ “ਸੇਵਾ ਭਾਰਤੀ ਜ਼ੀਰਾ” ਵੱਲੋਂ ਆਏ ਹੋਏ ਮਹਿਮਾਨਾ ਦਾ ਧੰਨਵਾਦ ਕੀਤਾ।