ਹੇਮਕੁੰਟ ਸਕੂਲ ਦੇ ਐੱਨ.ਸੀ.ਸੀ ਕੈਡਿਟਸ ਵੱਲੋਂ “ਏਕ ਪੇੜ ਮਾਂ ਕੇ ਨਾਮ” ਮੁਹਿੰਮ ਦਾ ਆਗਾਜ਼

ਮੋਗਾ, 2 ਅਗਸਤ (ਜਸ਼ਨ):ਸ੍ਰੀ ਹੇਮਕੁੰਟ ਸੀਨੀ.ਸੰਕੈ.ਸਕੂਲ ਕੋਟ-ਈਸੇ-ਖਾਂ ਜੋ ਇਲਾਕੇ ਦੀ ਨਾਮਵਰ ਸੰਸਥਾ ਜੋ
ਪੜ੍ਹਾਈ ਦੇ ਨਾਲ-ਨਾਲ ਸਮੇਂ ਸਮੇਂ ਤੇ ਹੋਰ ਕਈ ਗਤੀਵਿਧੀਆਂ ਕਰਵਾਉਦਾ ਰਹਿੰਦਾ ਹੈ
ਅਤੇ ਆਪਣੇ ਵਿਦਿਆਰਥੀਆਂ ਨੂੰ ਵਰਲਡ ਕਲਾਸ ਦੀ ਐਜੂਕੇਸ਼ਨ ਦੇ ਰਿਹਾ ਹੈ।ਭਾਰਤ ਸਰਕਾਰ
ਵੱਲੋਂ ਚਲਾਏ ਜਾ ਰਹੇ ਐਨਵਾਇਰਨਮੈਂਟ ਐਜ਼ੂਕੇਸ਼ਨ ਪ੍ਰੋਗਰਾਮ ਅਧੀ ਚੱਲ ਰਹੀ ਮੁਹਿੰਮ
“ਏਕ ਪੇੜ ਮਾਂ ਕੇ ਨਾਮ” ਦਾ ਆਗਾਜ਼ ਪੰਜ ਪੰਜਾਬ ਬਟਾਲੀਅਨ (ਗਰਲਜ਼) ਮੋਗਾ ਦੇ
ਕਮਾਡਿੰਗ ਅਫ਼ੳਮਪ;ੳਮਪ;ਸਰ ਸੁਨੀਲ ਕੁਮਾਰ ਦੇ ਦਿਸ਼ਾ ਨਿਰਦੇਸ਼ ਹੇਠ ਨਵੇਂ ਰੁੱਖ ਲਗਾ ਕੇ ਕੀਤਾ
ਗਿਆ।ਇਸ ਪ੍ਰੋਗਰਾਮ ਵਿੱਚ ਹੇਮਕੁੰਟ ਸਕੂਲ ਦੇ ਐੱਨ.ਸੀ.ਸੀ ਕੈਡਿਟਸ ਸਮੇਤ ਅਧਿਆਪਕਾਂ
ਨੇ ਵੱਧ-ਚੜ੍ਹ ਕੇ ਭਾਗ ਲਿਆ।ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ
ਸੰਧੂ ਅਤੇ ਐੱਮ..ਡੀ.ਮੈਡਮ ਰਣਜੀਤ ਕੌਰ ਨੇ “ਏਕ ਪੇੜ ਮਾਂ ਕੇ ਨਾਮ” ਬਾਰੇ ਜਾਣਕਾਰੀ
ਦਿੰਦੇ ਹੋਏ ਪੌਦੇ ਲਗਾਉਣ ਦੇ ਨਾਲ ਨਾਲ ਉਹਨਾਂ ਦੀ ਸਾਂਭ ਸੰਭਾਲ ਕਰਨ ਲਈ ਪ੍ਰੇਰਿਤ
ਕੀਤਾ।ਅੱਜ ਦੇ ਦਿਨ ਜਿਹੜੇ ਬੱਚਿਆਂ ਦੇ ਜਨਮ ਦਿਨ ਸਨ ਉਹਨਾਂ ਦੇ ਜਨਮਦਿਨ ਨੂੰ ਮੁੱਖ
ਰੱਖਦੇ ਹੋਏ ਨਵੇਂ ਬੂਟੇ ਲਗਾਏ ਗਏ।ਐੱਨ.ਸੀ.ਸੀ ਕੈਡਿਟਸ ਨੇ ਪ੍ਰਣ ਕੀਤਾ ਕਿ ਜਨਮ ਦਿਨ ਵਾਲੇ
ਦਿਨ ਫਾਲਤੂ ਖਰਚੇ ਨਾ ਕਰਕੇ ਉਹ ਆਪਣੀ ਮਾਂ ਦੇ ਨਾਮ ਤੇ ਇੱਕ ਪੇੜ ਲਗਾਇਆਂ ਕਰਨਗੇ
ਪ੍ਰਿੰਸੀਪਲ ਮੈਡਮ ਰਮਨਜੀਤ ਕੌਰ ਨੇ ਵਿਦਿਆਰਥੀਆ ਨਾਲ ਵਿਚਾਰ ਸਾਂਝੇ ਕਰਦੇ ਹੋਏ
ਪੜ੍ਹਾਈ ਦੇ ਨਾਲ ਨਾਲ ਐੱਨ.ਸੀ.ਸੀ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ
ਏ.ਐੱਨ.ਓ ਸਿਮਰਨਜੀਤ ਕੌਰ ਅਤੇ ਯਾਦਵਿੰਦਰ ਕੌਰ ਹਾਜ਼ਰ ਸੀ ।