ਲੈਂਡ ਪੁਲਿੰਗ ਮਾਮਲੇ ਵਿੱਚ ਭਾਜਪਾ ਕਿਸਾਨਾਂ ਦੇ ਨਾਲ- ਪ੍ਰਦੇਸ਼ ਪ੍ਰਧਾਨ ਅਸ਼ਵਨੀ ਸ਼ਰਮਾ

ਮੋਗਾ, 2 ਅਗਸਤ (ਜਸ਼ਨ): ਮੋਗਾ, ਭਾਰਤੀ ਜਨਤਾ ਪਾਰਟੀ ਦਾ ਤਿੰਨ ਮੰਜਲਾਂ ਜਿਲ੍ਹਾ ਦਫ਼ਤਰ ਦਾ ਉਦਘਾਟਨ ਕਰਨ ਉਪਰੰਤ ਜਿਲ਼੍ਹਾ ਭਾਜਪਾ ਮੋਗਾ ਵੱਲੋਂ ਰੱਖੀ ਰੈਲੀ ਵਿੱਚ ਪਹੁੰਚੇ ਪ੍ਰਦੇਸ਼ ਪ੍ਰਧਾਨ ਅਸ਼ਵਨੀ ਸ਼ਰਮਾ ਉਨ੍ਹਾਂ ਦੇ ਨਾਲ ਸੰਗਠਨ ਮੰਤਰੀ ਨਿਵਾਸੁਲੂ ਜੀ, ਅਨਿਲ ਸਰੀਨ, ਵਰੁਣ, ਰਾਕੇਸ਼ ਰਾਠੌਰ, ਜੀਵਨ ਗੁਪਤਾ, ਕਰਨਵੀਰ ਸਿੰਘ ਟੌਹੜਾ ਦਾ ਮੋਗਾ ਪਹੁੰਚਣ ਤੇ ਜਿਲ੍ਹਾ ਪ੍ਰਧਾਨ ਡਾ. ਸੀਮਾਂਤ ਗਰਗ, ਸਾਬਕਾ ਵਿਧਾਇਕ ਡਾ. ਹਰਜੋਤ ਕਮਲ, ਮੋਹਨ ਲਾਲ ਸੇਠੀ, ਨਿਧੜਕ ਸਿੰਘ ਬਰਾੜ, ਤਰਲੋਚਨ ਸਿੰਘ ਗਿੱਲ, ਰਾਕੇਸ਼ ਭੱਲਾ, ਕੇਵਲ ਸਿੰਘ ਸਾਬਕਾ ਐਮ.ਪੀ., ਪਰਮਿੰਦਰ ਸਿੰਘ ਗਿੱਲ, ਵਿਨੈ ਸ਼ਰਮਾ, ਦੇਵ ਪ੍ਰਿਆ ਤਿਆਗੀ, ਅਨਿਲ ਬਾਂਸਲ, ਰਾਕੇਸ਼ ਸ਼ਰਮਾ, ਹਿਤੇਸ਼ ਗੁਪਤਾ ਤੋਂ ਇਲਾਵਾ ਭਾਜਪਾ ਦੇ ਸਮੂਹ ਵਰਕਰਾਂ, ਆਹੁਦੇਦਾਰਾਂ ਅਤੇ ਸਮਰਥਕਾਂ ਨੇ ਸਵਾਗਤ ਕੀਤਾ। ਇਸ ਮੌਕੇ ਤੇ ਸਭ ਤੋਂ ਪਹਿਲਾਂ ਆਏ ਹੋਏ ਮਹਿਮਾਨਾਂ ਨੂੰ ਡਾ. ਹਰਜੋਤ ਕਮਲ ਨੇ ਜੀ ਆਇਆ ਨੂੰ ਆਖਿਆ ਅਤੇ ਭਾਰੀ ਗਿਣਤੀ ਵਿੱਚ ਪਹੁੰਚੇ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਉਪਰੰਤ ਅਸ਼ਵਨੀ ਸ਼ਰਮਾ ਨੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਇਕੱਠ ਭਾਜਪਾ ਦੇ ਪ੍ਰਤੀ ਲੋਕਾਂ ਦੀ ਜਾਗੀ ਉਮੀਦ ਦਾ ਨਵਾਂ ਸੂਰਜ ਹੈ। ਉਨ੍ਹਾਂ ਕਿਹਾ ਕਿ ਜੋ ਲੋਕ ਕਹਿੰਦੇ ਸਨ ਕਿ ਭਾਜਪਾ ਦਾ ਪਿੰਡਾਂ ਵਿੱਚ ਕੋਈ ਜਨ ਆਧਾਰ ਨਹੀਂ ਹੈ, ਉਹ ਅੱਜ ਮੋਗਾ ਰੈਲੀ ਨੂੰ ਆਕੇ ਦੇਖਣ ਤਾਂ ਉਨ੍ਹਾਂ ਦਾ ਜਵਾਬ ਮਿਲ ਜਾਵੇਗਾ। ਉਨ੍ਹਾਂ ਕਿਹਾ ਕਿ ਦੂਸਰੇ ਰਾਜਨੀਤਿਕ ਦਲਾਂ ਨੇ ਲੋਕਾਂ ਨੂੰ ਗੁੰਮਰਾਹ ਕੀਤਾ ਹੈ ਹੁਣ ਲੋਕ ਉਨ੍ਹਾਂ ਦੇ ਜਾਲ ਵਿੱਚ ਨਹੀਂ ਫਸਣਗੇ। ਉਨ੍ਹਾਂ ਕਿਹਾ ਕਿ ਸਰਕਾਰ ਨਸ਼ਿਆਂ ਵਿਰੁੱਧ ਮਹਿਜ ਡਰਾਮਾ ਹੀ ਕਰ ਰਹੀ ਹੈ, ਜਦਕਿ ਨਸ਼ੇ ਨਾਲ ਮੌਤਾਂ ਦਾ ਸਿਲਸਿਲ ਤਾਂ ਉਸੇ ਤਰ੍ਹਾਂ ਜਾਰੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਸੰਭਾਲਣ ਵਿੱਚ ਨਾਕਾਮਯਾਬ ਸਾਬਿਤ ਹੋਈ ਹੈ ਅਤੇ ਹੁਣ ਪੰਜਾਬ ਦੇ ਲੋਕ ਯੋਗੀ ਵਰਗਾ ਰਾਜ ਚਾਹੁੰਦੇ ਹਨ ਤਾਂ ਕਿ ਉਹ ਆਪਣੇ ਘਰਾਂ ਅੰਦਰ ਸੁਰੱਖਿਅਤ ਰਹਿ ਸਕਣ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਮਜ਼ਬੂਤ ਕਰਨ ਵਿੱਚ ਵਪਾਰੀਆਂ ਦਾ ਵੱਡਾ ਹੱਥ ਹੁੰਦਾ ਹੈ ਪਰ ਅੱਜ ਵਪਾਰੀ ਹੀ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਮਹਿਸੂਸ ਕਰ ਰਿਹਾ, ਉਹ ਪੰਜਾਬ ਛੱਡ ਕੇ ਬਾਹਰ ਜਾਣ ਲਈ ਮਜ਼ਬੂਰ ਹੈ। ਕਿਉਂਕਿ ਆਏ ਦਿਨ ਉਨ੍ਹਾਂ ਨੂੰ ਧਮਕੀਆਂ ਮਿਲ ਰਹੀਆਂ ਹਨ, ਪੰਜਾਬ ਦਾ ਵਪਾਰੀ ਪੰਜਾਬ ਵਿੱਚ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ ਹੈ। ਰੈਲੀ ਵਿੱਚ ਸਭ ਤੋਂ ਖਾਸ ਗੱਲ ਇਹ ਰਹੀ ਕਿ ਪ੍ਰਦੇਸ਼ ਸਕੱਤਰ ਡਾ. ਹਰਜੋਤ ਕਮਲ ਦਾ ਪਿੰਡਾਂ ਵਿੱਚ ਚੰਗਾ ਪ੍ਰਭਾਵ ਹੈ, ਜਿਸ ਕਾਰਨ ਪਿੰਡਾਂ ਤੋਂ ਵੱਧ ਗਿਣਤੀ ਵਿੱਚ ਲੋਕ ਉਥੇ ਆਏ ਜੋ ਇਸ ਗੱਲ ਇਸ਼ਾਰਾ ਕਰਦਾ ਹੈ ਕਿ ਹੁਣ ਭਾਜਪਾ ਪਿੰਡਾਂ ਵਿੱਚੋਂ ਵੀ ਪੂਰੀ ਮਜ਼ਬੂਤੀ ਨਾਲ ਜੜ੍ਹਾਂ ਪੱਕੀਆ ਕਰ ਚੁੱਕੀ ਹੈ। ਜਿਕਰਯੋਗ ਹੈ ਕਿ ਕੇਂਦਰ ਸਰਕਾਰ ਦੇ ਫੰਡ ਹੀ ਪੰਜਾਬ ਵਿੱਚ ਆ ਰਹੇ ਹਨ ਚਾਹੇ ਉਹ ਲਖਪਤੀ ਦੀਦੀ ਦਾ ਮਾਮਲਾ ਹੋਵੇ, ਸਰਕਾਰੀ ਸਕੂਲਾਂ ਦੇ ਇੰਫਰਾਸਟ੍ਰਕਟਚਰ ਦਾ ਮਾਮਲਾ ਹੋਵੇ, ਸਰਕਾਰੀ ਰਾਸ਼ਨ, ਸਿਹਤ ਸਹੂਲਤਾਂ, ਕਿਸਾਨਾਂ ਲਈ ਛੇ ਹਜਾਰ, ਆਯੂਸ਼ਮਾਨ ਕਾਰਡ ਕੇਂਦਰ ਸਰਕਾਰ ਹੀ ਪੰਜਾਬ ਨੂੰ ਬੇਹਤਰ ਬਣਾ ਸਕਦੀ ਹੈ। ਉਨ੍ਹਾਂ ਨੇ ਸਾਰਿਆਂ ਦਾ ਇਸ ਰੈਲੀ ਵਿੱਚ ਪਹੁੰਚਣ ਲਈ ਧੰਨਵਾਦ ਕੀਤਾ।


