ਭਾਜਪਾ ਦੀ ਮੋਗਾ ਵਿੱਚ ਰਿਕਾਰਡ ਤੋੜ ਰੈਲੀ ਲਈ ਡਾ. ਹਰਜੋਤ ਕਮਲ ਨੇ ਕੀਤਾ ਧੰਨਵਾਦ

ਮੋਗਾ, 2 ਅਗਸਤ (ਜਸ਼ਨ):  ਮੋਗਾ ਤੋਂ ਸਾਬਕਾ ਵਿਧਾਇਕ ਅਤੇ ਪੰਜਾਬ ਭਾਜਪਾ ਸਕੱਤਰ ਡਾ. ਹਰਜੋਤ ਕਮਲ ਨੇ ਭਾਰਤੀ ਜਨਤਾ ਪਾਰਟੀ ਦੀ ਰੈਲੀ ਨੂੰ ਕਾਮਯਾਬ ਕਰਨ ਲਈ ਸਾਰੇ ਹੀ ਵਰਕਰਾਂ ਅਤੇ ਸਮਰਥਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਰੈਲੀ ਇਕੱਠੇ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ, ਜਿਸ ਨਾਲ ਪੰਜਾਬ ਵਿੱਚ ਭਾਜਪਾ ਨੂੰ ਵੱਡਾ ਹੁੰਘਾਰਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਸਮਾਗਮ ਦੇ ਮੁੱਖ ਮਹਿਮਾਨ ਅਸ਼ਵਨੀ ਸ਼ਰਮਾ ਜੀ ਵੀ ਇਕੱਠ ਨੂੰ ਦੇਖ ਕੇ ਜੋਸ਼ ਵਿੱਚ ਆ ਗਏ ਹਨ ਅਤੇ ਹੁਣ ਪੰਜਾਬ ਵਿੱਚ ਭਾਜਪਾ ਦੀ ਜਿੱਤ ਦਾ ਆਗਾਜ ਇਸ ਰੈਲੀ ਨੂੰ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਸਾਰੇ ਹੀ ਵਰਕਰਾਂ, ਸਾਥੀਆਂ ਅਤੇ ਸਮਰਥਕਾਂ ਦਾ ਧੰਨਵਾਦ ਕਰਦਿਆਂ ਕਿਹਾ ਜਦੋਂ ਵੀ ਉਹ ਵਰਕਰਾਂ ਨੂੰ ਸੱਦਾ ਭੇਜਦੇ ਹਨ ਤਾਂ ਵਰਕਰ ਚਾਹੇ ਕਿਸੇ ਹਲਾਤਾਂ ਵਿੱਚ ਹੋਣ ਉਹ ਜਰੂਰ ਪਹੁੰਚਦੇ ਹਨ। ਉਨ੍ਹਾਂ ਕਿਹਾ ਕਿ ਅੱਜ ਮੇਰਾ ਹੌਸਲਾ ਹੋਰ ਵੀ ਦੁੱਗਣਾ ਹੋ ਗਿਆ ਹੈ ਅਤੇ ਆਪਣੇ ਵਰਕਰਾਂ ਸਮਰਥਕਾਂ ਨਾਲ ਵਾਅਦਾ ਕਰਦੇ ਹਨ ਕਿ ਜਦੋਂ ਵੀ ਉਨ੍ਹਾਂ ਨੂੰ ਨੁੰਮਾਇੰਦਗੀ ਮਿਲੀ ਤਾਂ ਉਹ ਆਪਣੇ ਵਰਕਰਾਂ ਨਾਲ ਚੱਟਾਨ ਬਣ ਕੇ ਖੜ੍ਹਨਗੇ ਅਤੇ ਉਨ੍ਹਾਂ ਦੇ ਦੁੱਖ ਸੁੱਖ ਵਿੱਚ ਹਮੇਸ਼ਾ ਹਾਜ਼ਰ ਹੁੰਦੇ ਰਹਿਣਗੇ।