ਡਾ. ਹਰਜੋਤ ਕਮਲ ਸਿੰਘ ਨੇ ਦਿੱਤਾ ਨਵੇਂ ਵਰ੍ਹੇ ਦਾ ਤੋਹਫਾ, ਪੈਨਸ਼ਨਰਾਂ ਨੂੰ ਵੰਡੇ ਮਨਜੂਰੀ ਪੱਤਰ

ਮੋਗਾ 01 ਜਨਵਰੀ, (JASHAN) ਪੰਜਾਬ ਭਾਜਪਾ ਦੇ ਸੈਕਟਰੀ ਅਤੇ ਮੋਗਾ ਤੋਂ ਸਾਬਕਾ ਵਿਧਾਇਕ ਡਾ. ਹਰਜੋਤ ਕਮਲ ਸਿੰਘ ਨੇ ਨਵੇ ਸਾਲ ਦੇ ਮੌਕੇ ਤੇ
ਸ਼ੁਭਕਾਮਨਾਵਾਂ ਦਿੰਦੇ ਹੋਏ ਆਪਣੇ ਬਾਹਰਲੀ ਮੰਡੀ ਵਿੱਚ ਸਥਿੱਤ ਦਫ਼ਤਰ ਵਿੱਚੋਂ ਲਗਵਾਈਆਂ ਪੈਨਸ਼ਨਾਂ ਦੇ ਮਨਜੂਰੀ ਪੱਤਰ ਲਾਭਪਾਤਰੀਆਂ
ਨਵੇਂ ਵਰ੍ਹੇ ਦੇ ਤੋਹਫੇ ਵਜੋ ਪ੍ਰਦਾਨ ਕੀਤੇ। ਉਨ੍ਹਾਂ ਦੱਸਿਆ ਕਿ ਕੁਲ 22 ਪੈਨਸ਼ਨਾਂ ਦੇ ਲਾਭਪਾਤਰੀਆਂ ਨੂੰ ਮਨਜੂਰੀ ਪੱਤਰ ਦਿੱਤੇ ਗਏ ਹਨ। ਇਸ
ਮੌਕੇ ਤੇ ਪੈਨਸ਼ਨਾਂ ਦੇ ਮਨਜੂਰੀ ਪੱਤਰ ਮਿਲਣ ਤੇ ਬਜੁਰਗਾਂ, ਵਿਧਵਾਵਾਂ ਅਤੇ ਅੰਗਹੀਣ ਵਿਅਕਤੀਆਂ ਦੇ ਚੇਹਰਿਆਂਤੇ ਆਈ ਖੁਸ਼ੀ ਬਿਆਨ
ਕਰਦੀ ਸੀ ਕਿ ਉਨ੍ਹਾਂ ਲਈ ਇਹ ਪੈਨਸ਼ਨ ਕਿੰਨੀ ਵੱਡੀ ਰਾਹਤ ਲੈ ਕੇ ਆਈ ਹੈ। ਇੱਕ ਬਜੁਰਗ ਔਰਤ ਨੇ ਤਾਂ ਮਨਜੂਰੀ ਪੱਤਰ ਲੈਣ ਪਿੱਛੋਂ ਡਾ.
ਹਰਜੋਤ ਕਮਲ ਸਿੰਘ ਨੂੰ ਆਪਣੇ ਬੇਟੇ ਦੀ ਤਰ੍ਹਾਂ ਗਲ ਲਗਾਇਆ। ਇਸ ਮੌਕੇ ਤੇ ਡਾ. ਹਰਜੋਤ ਕਮਲ ਸਿੰਘ ਨੇ ਕਿਹਾ ਕਿ ਉਹ ਸੇਵਾ ਦੇ
ਮਨੋਰਥ ਨਾਲ ਹੀ ਰਾਜਨੀਤੀ ਵਿੱਚ ਆਏ ਸਨ, ਵਿਧਾਇਕ ਬਣਨ ਤੋਂ ਪਹਿਲਾਂ ਅਤੇ ਵਿਧਾਇਕ ਬਣਨ ਤੋਂ ਬਾਅਦ ਜਿੰਨਾਂ ਵੀ ਉਹ ਸਮਾਜ
ਸੇਵਾ ਲਈ ਕਰ ਸਕੇ ਉਨ੍ਹਾਂ ਨੇ ਕੀਤਾ ਅਤੇ ਅੱਜ ਵੀ ਉਨ੍ਹਾਂ ਦੇ ਸੇਵਾ ਦਾ ਮਨੋਰਥ ਇਸੇ ਤਰ੍ਹਾਂ ਚੱਲ ਰਿਹਾ ਹੈ ਅਤੇ ਹਮੇਸ਼ਾ ਨਿਰੰਤਰ ਜਾਰੀ
ਰਹੇਗਾ। ਉਨ੍ਹਾਂ ਕਿਹਾ ਕਿ ਹਮੇਸ਼ਾ ਦੀ ਤਰ੍ਹਾਂ ਉਨ੍ਹਾਂ ਦਾ ਦਫ਼ਤਰ ਜਰੂਰਤਮੰਦ ਲੋਕਾਂ ਦੀ ਸੇਵਾ ਲਈ ਖੁੱਲ੍ਹਾ ਰਹੇਗਾ ਅਤੇ ਜੇਕਰ ਕੋਈ ਵੀ
ਸਰਕਾਰੀ ਸੁਵਿਧਾ ਦਾ ਲਾਭ ਲੈਣ ਤੋਂ ਵਾਂਝਾ ਰਹਿ ਗਿਆ ਹੈ ਤਾਂ ਉਨ੍ਹਾਂ ਦੇ ਦਫ਼ਤਰ ਜਰੂਰ ਪਹੁੰਚੇ। ਉਨ੍ਹਾਂ ਕਿਹਾ ਕਿ ਮੇਰਾ ਪੂਰਾ ਸਟਾਫ਼ ਲੋਕਾਂ ਦੀ
ਮਦਦ ਲਈ ਹਮੇਸ਼ਾ ਹਾਜਰ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜਰੂਰਤਮੰਦ ਲੋਕਾਂ ਦੇ ਕੰਮ ਆ ਕੇ ਜੋ ਖੁਸ਼ੀ ਮਿਲਦੀ ਹੈ ਅਤੇ ਉਦਾਸ ਚੇਹਰੇ ਜਦੋਂ ਖੁਸ਼ੀ
ਨਾਲ ਖਿਲ ਜਾਂਦੇ ਹਨ ਤਾਂ ਇਹੀ ਚੀਜ ਉਨ੍ਹਾਂ ਨੂੰ ਲਗਾਤਾਰ ਕੁਝ ਚੰਗਾ ਕਰਨ ਲਈ ਪ੍ਰੇਰਿਤ ਕਰਦੀ ਰਹਿੰਦੀ ਹੈ। ਇਸ ਮੌਕੇ ਤੇ ਉਨ੍ਹਾਂ ਦੇ ਨਾਲ
ਸਟਾਫ਼ ਮੈਂਬਰ ਮਨਪ੍ਰੀਤ ਸਿੰਘ ਕਪੂਰੇ, ਸਤਨਾਮ ਸਿੰਘ ਮਹੇਸ਼ਰੀ, ਰਾਜ ਕੌਰ, ਧੀਰਜ ਕੁਮਾਰ, ਗੁਰਪ੍ਰੀਤ ਸਿੰਘ, ਬਹਾਦਰ ਸਿੰਘ, ਰਵਿੰਦਰ ਸਿੰਘ
ਤੋਂ ਇਲਾਵਾ ਵੱਖ ਵੱਖ ਪਿੰਡਾਂ ਤੋਂ ਆਏ ਹੋਏ ਲਾਭਪਾਤਰੀ ਹਾਜ਼ਰ ਸਨ।