ਬਲੂਮਿੰਗ ਬਡਜ਼ ਸਕੂਲ ਦੀ ਮੈਗਜ਼ੀਨ ‘ਸਨਬੀਮ’ ਦਾ 15ਵਾਂ ਅੰਕ ਰਿਲੀਜ਼ ਕੀਤਾ ਗਿਆ
‘ਸਨਬੀਮ’ ਅਸਲ ਵਿੱਚ ਸਕੂਲ ਦੇ ਕਾਰਜ ਕਲਾਵਾਂ ਦਾ ਬਿਓਰਾ ਹੈ : ਕਮਲ ਸੈਣੀ
ਮੋਗਾ, 31 ਦਸੰਬਰ (ਜਸ਼ਨ )-ਮੋਗਾ ਸ਼ਹਿਰ ਦੀ ਨਾਮਵਰ ਵਿਿਦਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿਖੇ ਵਿਸ਼ੇਸ਼ ਸਮਾਰੋਹ ਦੌਰਾਨ
ਸਲਾਨਾ ਸਕੂਲ ਮੈਗਜ਼ੀਨ ‘ਸਨਬੀਮ’ ਦਾ 15ਵਾ ਅੰਕ ਰਿਲੀਜ਼ ਕੀਤਾ ਗਿਆ। ਇਸ ਮੌਕੇ ਮੁੱਖ
ਮਹਿਮਾਨ ਰਾਸ਼ਟਰੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ, ਬੀ.ਬੀ.ਐਸ. ਗਰੁੱਪ ਦੇ ਚੇਅਰਮੈਨ
ਡਾ. ਸੰਜੀਵ ਕੁਮਾਰ ਸੈਣੀ, ਚੇਅਰਪਰਸਨ ਮੈਡਮ ਕਮਲ ਸੈਣੀ, ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ,
ਗਰੁੱਪ ਸੀ.ਈ.ਓ. ਸ਼੍ਰੀ ਰਾਹੁਲ ਛਾਬੜਾ ਅਤੇ ਮੈਨੇਜਮੈਂਟ ਮੈਂਬਰਾਨ ਮੌਜੂਦ ਸਨ । ‘ਸਨਬੀਮ-
15’ ਦੀ ਰਿਲੀਜ਼ ਤੋਂ ਬਾਅਦ ਮੁੱਖ ਮਹਿਮਾਨ ਹਰਮਨਪ੍ਰੀਤ ਸਿੰਘ ਵੱਲੋਂ ਸਨਬੀਮ-15 ਦੀਆਂ
ਪ੍ਰਤੀਆਂ ਤੇ ਆਪਣੇ ਹਸਤਾਖਰ ਕੀਤੇ ਗਏ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਚੇਅਰਮੈਨ ਡਾ.
ਸੰਜੀਵ ਕੁਮਾਰ ਸੈਣੀ, ਚੇਅਰਪਰਸਨ ਮੈਡਮ ਕਮਲ ਸੈਣੀ ਅਤੇ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ
ਵੱਲੋਂ ਉਚੇਚੇ ਤੌਰ ਤੇ ਦੱਸਿਆ ਕਿ ‘ਸਨਬੀਮ’ ਬੀ.ਬੀ.ਐਸ. ਸਕੂਲ ਵਿੱਚ ਹਰ ਸਾਲ ਹੋਣ ਵਾਲੀਆਂ
ਬਹੁਪੱਖੀ ਪ੍ਰਤੀਯੋਗਤਾਵਾਂ, ਸੱਭਿਆਚਾਰਕ ਸਮਾਗਮਾਂ, ਵੱਖ-ਵੱਖ ਤਿਉਹਾਰਾਂ ਤੇ ਹੋਣ
ਵਾਲੀਆਂ ਪੇਸ਼ਕਾਰੀਆਂ ਦੀ ਝਲਕ ਪੇਸ਼ ਕਰਦੀ ਹੈ। ਇਹ ‘ਸਨਬੀਮ’ ਅਸਲ ਵਿੱਚ ਸਕੂਲ ਦੇ ਕਾਰਜ ਕਲਾਵਾਂ
ਦਾ ਬਿਓਰਾ ਹੈ। ਉਹਨਾਂ ਅੱਗੇ ਦੱਸਿਆ ਕਿ ਸਨਬੀਮ ਦਾ ਮੁੱਖ ਉਦੇਸ਼ ਵਿਿਦਆਰਥੀਆਂ ਅੰਦਰਲੀ
ਪ੍ਰਤਿਭਾ ਉਜਾਗਰ ਕਰਨਾ ਹੈ। ਸਭ ਤੋਂ ਮਹੱਤਵਪੂਰਨ ਹੈ ਕਿ ਵਿਿਦਆਰਥੀ ਵੱਲੋਂ ਲਿਖੀਆਂ ਗਈਆਂ
ਰਚਨਾਵਾਂ ਲੇਖ, ਚੁਟਕਲੇ, ਕਹਾਣੀਆਂ, ਕਵਿਤਾਵਾਂ, ਆਰਟੀਕਲ, ਵਿਅੰਗ ਆਦਿ ਤੇ ਅਨੇਕਾਂ ਸਕੂਲ
ਰਿਪੋਰਟਾਂ ਵੀ ‘ਸਨਬੀਮ’ ਵਿੱਚ ਪੇਸ਼ ਕੀਤੀਆਂ ਜਾਂਦੀਆਂ ਹਨ ਜਿਸ ਨਾਲ ਵਿਿਦਆਰਥੀਆਂ ਵਿੱਚ ਆਪਣੀ ਇਸ
ਵਿਲੱਖਣ ਪ੍ਰਤਿਭਾ ਪ੍ਰਤੀ ਹੋਰ ਵੀ ਆਤਮਵਿਸ਼ਵਾਸ ਪੈਦਾ ਹੂੰਦਾ ਹੈ ਅਤੇ ਉਹਨਾਂ ਅੰਦਰਲੀ ਇਸ
ਪ੍ਰਤਿਭਾ ਨੂੰ ਹੋਰ ਵੀ ਬਲ ਮਿਲਦਾ ਹੈ। ਵਿਿਦਆਰਥੀ ਬੜੇ ਚਾਅ ਨਾਲ ਇਸ ‘ਸਨਬੀਮ’ ਵਿੱਚ ਲੇਖ,
ਕਹਾਣੀਆਂ, ਕਵਿਤਾਵਾਂ ਆਦਿ ਲਿਖਦੇ ਹਨ ਤਾਂ ਜੋ ਉਹ ਆਪਣੇ ਅੰਦਰਲੇ ਭਾਵ ਲਿਖ ਕੇ ਬਿਆਨ ਕਰ
ਸਕਣ। ਇਸ ‘ਸਨਬੀਮ’ ਵਿਚਲੀਆਂ ਕਹਾਣੀਆਂ, ਕਵਿਤਾਵਾਂ, ਲੇਖ, ਚੁਟਕਲੇ, ਗਿਆਨ ਵਰਧਕ ਜਾਣਕਾਰੀ
ਆਦਿ ਵਿਿਦਆਰਥੀਆਂ ਵੱਲੋਂ ਬੜੇ ਚਾਅ ਨਾਲ ਪੜੀਆਂ ਤੇ ਲਿਖੀਆਂ ਜਾਂਦੀਆਂ ਹਨ। ਇਸ ਮੌਕੇ
ਸਮੂਹ ਸਟਾਫ ਤੇ ਵਿਿਦਆਰਥੀ ਵੀ ਮੌਜੂਦ ਸਨ।