ਮਹਾਦੇਵ ਸੇਵਾ ਸੁਸਾਇਟੀ ਵੱਲੋਂ ਦੂਜੇ ਸਲਾਨਾ ਜਾਗਰਣ ਦਾ ਸੱਦਾ ਪੱਤਰ ਹਲਕਾ ਵਿਧਾਇਕ ਡਾ: ਅਮਨਦੀਪ ਕੌਰ ਅਰੋੜਾ ਨੂੰ ਭੇਟ ਕੀਤਾ

ਮੋਗਾ, 28 ਦਸੰਬਰ ( jashan  )- ਮਹਾਦੇਵ ਸੇਵਾ ਸੁਸਾਇਟੀ ਵੱਲੋਂ ਦੂਜਾ ਸਾਲਾਨਾ ਮਾਂ ਭਗਵਤੀ ਜਾਗਰਣ 1 ਜਨਵਰੀ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਅੱਜ ਸੁਸਾਇਟੀ ਵੱਲੋਂ ਹਲਕਾ ਮੋਗਾ ਦੀ ਵਿਧਾਇਕਾ ਡਾ: ਅਮਨਦੀਪ ਕੌਰ ਅਰੋੜਾ ਨੂੰ ਸੱਦਾ ਪੱਤਰ ਭੇਟ ਕੀਤਾ ਗਿਆ | ਇਸ ਮੌਕੇ ਹਲਕਾ ਵਿਧਾਇਕ ਡਾ: ਅਮਨਦੀਪ ਕੌਰ ਅਰੋੜਾ ਨੇ ਮਹਾਦੇਵ ਸੇਵਾ ਸੁਸਾਇਟੀ ਵੱਲੋਂ ਕਰਵਾਏ ਜਾ ਰਹੇ ਸਮਾਜ ਸੇਵਾ ਅਤੇ ਧਾਰਮਿਕ ਸਮਾਗਮਾਂ ਦੀ ਸ਼ਲਾਘਾ ਕਰਦਿਆਂ ਆਪਣੇ ਵੱਲੋਂ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ | ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਸਾਹਿਲ ਵਰਮਾ ਨੇ ਦੱਸਿਆ ਕਿ ਜਾਗਰਣ ਤੋਂ ਪਹਿਲਾਂ ਝੰਡਾ ਪੂਜਨ ਕੀਤਾ ਜਾਵੇਗਾ। ਜਾਗਰਣ ਵਿੱਚ ਭਜਨ ਗਾਇਕ ਤਰੁਣ ਗਿੱਲ, ਭਜਨ ਗਾਇਕ ਸੰਧਿਆ ਗਰਗ ਅਤੇ ਮੋਗਾ ਦੇ ਅਸ਼ੋਕ ਚੰਚਲ ਮਾਂ ਭਗਵਤੀ ਦਾ ਗੁਣਗਾਨ ਕਰਨਗੇ। ਜਾਗਰਣ ਵਿੱਚ ਸੰਗਤਾਂ ਲਈ ਭੰਡਾਰੇ ਦਾ ਆਯੋਜਨ ਕੀਤਾ ਜਾਵੇਗਾ। ਇਸ ਮੌਕੇ ਸਾਹਿਲ ਵਰਮਾ, ਸ਼ੀਤਲ ਕੁਮਾਰ, ਸਾਹਿਲ ਮੋਂਗਾ, ਅੰਕਿਤ ਚਾਵਲਾ, ਰੋਹਿਤ ਵਰਮਾ, ਅਮਨ, ਸਾਹਿਲ ਮਨਚੰਦਾ, ਹੈਪੀ ਜੱਸਲ ਆਦਿ  ਹਾਜ਼ਰ ਸਨ।