ਸਟੇਟ ਅਵਾਰਡੀ ਅਧਿਆਪਕ ਹੇਮਕੁੰਟ ਸਕੂਲ ਵੱਲੋਂ ਸਨਮਾਨਿਤ

ਕੋਟ ਈਸੇ ਖਾਂ 28  ਦਸੰਬਰ ( ਜਸ਼ਨ ) ਸ੍ਰੀ ਹੇਮਕੁੰਟ ਸੀਨੀ.ਸੰਕੈ.ਸਕੂਲ ਕੋਟ-ਈਸੇ-ਖਾਂ ਜੋ ਕਿ ਇਲਾਕੇ ਦੀ ਹੀ ਨਹੀ ਪੰਜਾਬ ਦੀ ਨਾਮਵਰ

ਸੰਸਥਾ ਹੈ ਬੱਚਿਆਂ ਨੂੰ ਇੰਟਰਨੈਸ਼ਨਲ ਲੈਵਲ ਦੀ ਪੜ੍ਹਾਈ ਕਰਾਉਂਦਾ ਹੈ ਜੋ ਕਿ ਕੈਬਰਿਜ਼
ਇੰਟਰਨੈਸ਼ਨਲ ਯੂਨੀਵਰਸਿਟੀ ਇੰਗਲੈਂਡ ਤੋਂ ਮਾਨਤਾ ਪ੍ਰਾਪਤ ਹੈ।ਇਸ ਵਾਰ ਹੇਮਕੁੰਟ ਇੰਟਰਨੈਸ਼ਨਲ
ਸਕੂਲ ਵਿੱਚ “ਯੂਫੋਰਿਆ” ਸਲਾਨਾ ਇਨਾਮ ਵੰਡ ਸਮਾਰੋਹ 14 ਦਸੰਬਰ, 2024 ਨੂੰ ਸ਼ਾਨਦਾਰ ਤਰੀਕੇ
ਨਾਲ ਆਗਾਜ਼ ਕੀਤਾ ਗਿਆ ।ਇਸ ਪ੍ਰੋਗਰਾਮ ਵਿੱਚ ਸਕੂਲ ਤੋਂ ਪੜ੍ਹਾਈ ਪੂਰੀ ਕਰ ਚੁੱਕੇ ਬੱਚਿਆਂ ਨੂੰ ਅਧਿਆਪਕ ਬਾਨਾਂ ਉਪਰੰਤ ਸਟੇਟ
ਅਵਾਰਡ ਮਿਲਣ ਤੇ  ਸਨਮਾਨਿਤ ਕਰਨ ਦਾ ਉਪਰਾਲਾ ਕੀਤਾ ਗਿਆ।ਇਸ ਮੌਕੇ ਹਲਕਾ ਧਰਮਕੋਟ ਦੇ
ਵਿਧਾਇਕ ਦਵਿੰਦਰਜੀਤ ਸਿੰਘ ਲਾਡੀ (ਢੋਸ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ੳੇੁਹਨਾਂ ਨੇ
ਕਿਹਾ ਕਿ ਇਹ ਸਕੂਲ ਮੋਗਾ ਜ਼ਿਲ੍ਹੇ ਵਿੱਚ ਨਿਵੇਕਲਾ ਹੈ, ਜਿਹੜਾ ਇੰਟਰਨੈਸ਼ਨਲ ਲੈਵਲ ਦੀ ਪੜ੍ਹਾਈ
ਅਤੇ ਗਤੀਵਿਧੀਆਂ ਬੱਚਿਆਂ ਨੂੰ ਕਰਵਾ ਰਿਹਾ ਹੈ ਤੇ ਉਹਨਾਂ ਦਾ ਬਹੁਪੱਥੀ ਵਿਕਾਸ ਕਰ ਰਿਹਾ ਹੈ।
ਇਸ ਸਮਾਰੋਹ ਨੂੰ ਚਾਰ ਚੰਦ ਲਗਾਉਣ ਲਈ ਸਿਖਿਆ  ਖੇਤਰ ਵਿੱਚ ਸਟੇਟ ਅਵਾਰਡ ਨਾਲ ਸਨਮਾਨਿਤ
: ਕੰਚਨ ਬਾਲਾ ਬੀ.ਪੀ.ਈ. ਅਫਸਰ ਧਰਮਕੋਟ-2 , ਸ. ਸਵਰਨਜੀਤ ਸਿੰਘ ਹੈਡਮਾਸਟਰ ਸਰਕਾਰੀ
ਪ੍ਰਾਇਮਰੀ ਸਕੂਲ (ਮਹਿਲ) ਅਤੇ ਸਰਕਾਰ ਵੱਲੋਂ ਫਿੱਲ-ਲੈਂਡ ਵਿੱਚ ਟਰੇਨਿੰਗ ਲੈਣ ਲਈ ਗਏ ,
ਡਾਕਟਰ ਦੀਪਕ ਸ਼ਰਮਾ ਲੈਕਚਰਾਰ, ਸੁਤੰਤਰਤਾ ਸੰਗਰਾਮੀ ਰਣਜੀਤ ਸਿੰਘ  , ਸ੍ਰੀਮਤੀ ਜਸਵੀਰ ਕੌਰ, ਸਰਕਾਰੀ ਪ੍ਰਾਇਮਰੀ ਸਕੂਲ
(ਦੋਲੇਵਾਲਾ ਮਾਇਰ), ਪਲਵਿੰਦਰ ਸਿੰਘ  ਲੈਕਚਰਾਰ, ਸਰਕਾਰੀ ਸੀਨੀ.ਸੈਕੰ.ਸਕੂਲ ( ਗਲੋਟੀ)  ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ
ਗਿਆ। ਇਹਨਾ ਸਾਰੇ ਮਹਿਮਾਨਾਂ ਨੂੰ ਸਕੂਲ ਦੇ ਚੇਅਰਮੈਨ ਸ. ਕੁਲਵੰਤ ਸਿੰਘ  ਸੰਧੂ ਨੇ ਕਿਹਾ ਕਿ
ਅਧਿਆਪਕ ਉਹ ਲੋਅ ਹੈ ਜਿਹੜਾ ਸਮਾਜ ਵਿੱਚ ਫੈਲੇ ਹਨੇਰੇ ਦੀਆਂ  ਕੁਰੀਤੀਆਂ ਨੂੰ ਦੂਰ ਕਰਦਾ ਹੈ 


ਇਸ ਮੌਕੇ ਮੈਨੇਜਿੰਗ ਡਾਇਰੈਕਟਰ ਸ੍ਰੀਮਤੀ ਰਣਜੀਤ ਕੌਰ ਸੰਧੂ , ਪ੍ਰਿੰਸੀਪਲ ਸੋਨੀਆ ਸ਼ਰਮਾ
,ਪ੍ਰਿੰਸੀਪਲ ਰਮਨਜੀਤ ਕੌਰ ਅਤੇ ਪ੍ਰਿੰਸੀਪਲ ਅਮਰਦੀਪ ਸਿੰਘ  ਨੇ ਇਹਨਾਂ ਅਧਿਆਪਕਾਂ ਦਾ ਸਤਿਕਾਰ
ਕੀਤਾ ਅਤੇ ਕਿਹਾ ਕਿ ਇਹਨਾਂ ਅਧਿਆਪਕਾਂ ਨੇ ਆਪੋ ਆਪਣੇ ਸਕੂਲ ਦਾ ਮਾਣ ਵਧਾਇਆ।