ਹੇਮਕੁੰਟ ਸਕੂਲ ਵਿਖੇ ਛੋਟੇ ਸਾਹਿਬਜਾਦਿਆਂ ਦੀ ਯਾਦ ‘ਚ ਮਨਾਇਆਂ “ਵੀਰ ਬਾਲ ਦਿਵਸ”
ਮੋਗਾ ,28 ਦਸੰਬਰ(JASHAN) ਇਲਾਕੇ ਦੀ ਨਾਮਵਰ ਸੰਸਥਾ ਸ੍ਰੀ ਹੇਮਕੁੰਟ ਸੀਨੀ.ਸੈਕੰ.ਸਕੂਲ ਕੋਟ-ਈਸੇ-ਖਾਂ
ਵਿਖੇ ਅੱਜ ਸ੍ਰੀ ਗੁਰੂੁ ਗਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਾਰ
ਸਿੰਘ ਅਤੇ ਬਾਬਾ ਫਤਿਹ ਸਿੰਘ ਦੀ ਸ਼ਹੀਦੀ ਨੂੰ ਯਾਦ ਕਰਦੇ ਹੋਏ “ਵੀਰ ਬਾਲ ਦਿਵਸ”
ਬਹੁਤ ਸ਼ਰਧਾ ਪੂਰਵਕ ਮਨਾਇਆਂ ਗਿਆ।ਵਿਿਦਆਰਥੀਆਂ ਨੇ ਕੇਸਰੀ ਦੁਪੱਟੇ,ਪਟਕੇ
ਅਤੇ ਦਸਤਾਰ ਬਹੁਤ ਹੀ ਸੋਹਣੇ ਢੰਗ ਨਾਲ ਸਜਾਏ ਅਤੇ ਵਿਿਦਆਰਥੀਆਂ ਵੱਲੋਂ ਇਸ
ਮੌਕੇ ਜਪੁਜੀ ਸਾਹਿਬ ਦੇ ਪਾਠ ਕੀਤੇ ਗਏ।ਸ੍ਰੀ ਹੇਮਕੁੰਟ ਸੰਸਥਾਵਾਂ ਦੇ
ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਅਤੇ ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ
ਨੇ ਇਸ “ਵੀਰ ਬਾਲ ਦਿਵਸ” ਮੌਕੇ ਵਿਿਦਆਰਥੀਆਂ ਨੂੰ ਧੰਨ-ਧੰਨ ਗੁਰੂੁ
ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦਿਆਂ ਆਪਣੇ
ਵਿਚਾਰ ਸਾਂਝੇ ਕਰਦੇ ਹੋਏ ਦੱਸਿਆ ਕਿ ਸਰਹਿੰਦ ਦੇ ਨਵਾਜ਼ ਵਜ਼ੀਰ ਖਾਨ ਨੇ ਮਾਤਾ
ਗੁਜ਼ਰ ਕੌਰ ਅਤੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਾਰ ਸਿੰਘ ਅਤੇ ਬਾਬਾ
ਫਤਿਹ ਸਿੰਘ ਨੂੰ ਠੰਡੇ ਬੁਰਜ਼ ਵਿੱਚ ਕੈਦ ਕਰ ਲਿਆ।ਵਜ਼ੀਰ ਖਾਂ ਨੇ ਦੋਨੋ
ਸਹਿਬਜ਼ਾਦਿਆਂ ਨੂੰ ਆਪਣੀ ਕਚਹਿਰੀ ਵਿੱਚ ਬੁਲਾਇਆ ਅਤੇ ਡਰਾ-ਧਮਕਾ ਕੇ ਧਰਮ
ਬਦਲਣ ਲਈ ਕਿਹਾ ਪਰ ਦੋਨੇ ਸਹਿਬਜ਼ਾਦਿਆਂ ਨੇ “ਜੋ ਬੋਲੋ ਸੋ ਨਿਹਾਲ,ਸਤਿ ਸ੍ਰੀ ਅਕਾਲ”
ਦਾ ਜੈਕਾਰਾ ਲਗਾਉਦੇ ਹੋਏ ਧਰਮ ਬਦਲਣ ਤੋਂ ਨਾਂਹ ਕਰ ਦਿੱਤੀ।ਅਧਿਆਪਕਾਂ ਦੀ
ਨਿਗਰਾਨੀ ਹੇਠ 16 ਦਸੰਬਰ ਤੋਂ 24 ਦਸੰਬਰ ਤੱਕ “ਵੀਰ ਬਾਲ ਦਿਵਸ” ਨਾਲ ਸਬੰਧਿਤ ਕਈ
ਪ੍ਰਕਾਰ ਦੀਆ ਗਤੀਵਿਧੀਆ ਜਿਵੇਂ ਪਂੇਟਿੰਗ,ਸਵੇਰ ਦੀ ਵਿਸ਼ੇਸ਼ ਪ੍ਰਰਾਥਨਾ ਸਭਾ,
ਲੇਖ,ਕਵਿਤਾ,ਪੋਸਟਰ ਮੇਕਿੰਗ ਮੁਕਾਬਲੇ ਅਦਿ ਕਰਵਾਏ ਗਏ।ਪ੍ਰਿੰਸਪਲ ਮੈਡਮ
ਰਮਨਜੀਤ ਕੌਰ ਨੇ ਦੱਸਿਆ ਕਿ ਕਿਸ ਤਰ੍ਹਾਂ ਸ੍ਰੀ ਗੁਰੂੁ ਗੋਬਿੰਦ ਸਿੰਘ ਜੀ ਦੇ ਚਾਰੇ
ਸਪੱੁਤਰ ਅਤੇ ਮਾਤਾ ਗੁਜ਼ਰ ਕੌਰ ਨੇ ਕੌਮ ਦੀ ਖਾਤਰ ਆਪਣਾ ਸੀਸ ਵਾਰਿਆ
ਉਹਨਾਂ ਨੇ ਸੀਸ ਝੁਕਾਇਆ ਨਹੀਂ ਸਗੋ ਸਿੱਖ ਕੌਮ ਅਤੇ ਇਨਸਾਨੀਅਤ ਨੂੰ
ਕਾਇਮ ਰੱਖਿਆ ।