ਪਰਮਜੀਤ ਕੌਰ ਪੰਮੀ ਨੇ ਆਪਣੀਆਂ ਦੋ ਕਿਤਾਬਾਂ ਪਰਮਜੀਤ ਸਿੰਘ ਰੰਧਾਵਾ ਨੂੰ ਭੇਟ ਕੀਤੀਆਂ
ਮੋਗਾ, 10 ਦਸੰਬਰ (Jashan)ਪਰਮਜੀਤ ਕੌਰ ਜਨਰਲ ਸਕੱਤਰ ਕੈਂਬਰਿਜ ਇੰਟਰਨੈਸ਼ਨਲ ਸਕੂਲ ਮੋਗਾ ਨੇ ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਪੰਜਾਬੀ ਦੇ ਹੈਡ ਆਫ ਡਿਪਾਰਟਮੈਂਟ ਤੇ ਯੂਟਿਊਬਰ ਸਰਦਾਰ ਪਰਮਜੀਤ ਸਿੰਘ ਰੰਧਾਵਾ ਨੂੰ ਦੋ ਕਿਤਾਬਾਂ ਜਾਇਜ਼ ਨਜਾਇਜ ਤੇ ਸਾਡਾ ਚਿੜੀਆਂ ਦਾ ਚੰਬਾ ਭੇਟ ਕੀਤੀਆਂ । ਰੰਧਾਵਾ ਜੀ ਪੰਜਾਬੀ ਸਾਹਿਤ ਨੂੰ ਯੂਟਿਊਬ ਦੀ ਹਿੱਕ ਵਿੱਚ ਸੰਭਾਲਣ ਲਈ ਬੜੇ ਹੀ ਸੁਚੱਜੇ ਤਰੀਕੇ ਨਾਲ ਉਪਰਾਲੇ ਕਰਦੇ ਰਹਿੰਦੇ ਹਨ,ਉਹਨਾਂ ਦਾ ਵਿਚਾਰ ਹੈ ਕਿ ਇਹਨਾਂ ਪੰਜਾਬੀ ਲੋਕ ਗੀਤਾਂ ਨੂੰ ਆਉਣ ਵਾਲੀ ਪੀੜ੍ਹੀ ਤੱਕ ਪਚਾਉਣਾ ਬੜਾ ਜਰੂਰੀ ਹੈ।ਉਹਨਾਂ ਦੇ ਨਾਲ ਉਹਨਾਂ ਦੀ ਧਰਮ ਪਤਨੀ ਸ੍ਰੀ ਮਤੀ ਰਾਜਦੇਵਿੰਦਰ ਕੌਰ ਵੀ ਸਨ। ਇਸ ਮੌਕੇ ਤੇ ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਚੇਅਰਮੈਨ ਸਰਦਾਰ ਦੇਵਿੰਦਰ ਪਾਲ ਸਿੰਘ,ਪੰਜਾਬੀ ਦੇ ਹਾਸਰਸ ਲਿਖਾਰੀ ਕੇ.ਐੱਲ.ਗਰਗ ਤੇ ਉਹਨਾ ਦੀ ਧਰਮਪਤਨੀ ਵੀ ਹਾਜ਼ਰ ਸਨ । ਰੰਧਾਵਾ ਜੀ ਨੇ ਕਿਹਾ ਕਿ ਇਹ ਗੀਤਾਂ ਦੀ ਕਿਤਾਬ ਉਹਨਾਂ ਲਈ ਬੜੇ ਕੰਮ ਦੀ ਕਿਤਾਬ ਹੈ।