ਕੈਬਰਿਜ ਇੰਟਰਨੈਸ਼ਨਲ ਸਕੂਲ ਵਿਖੇ ਵਿਦਿਆਰਥੀਆਂ ਨੂੰ ਕੁਦਰਤੀ ਆਫਤਾਂ ਨਾਲ ਸੰਬੰਧਿਤ ਪਰਿਸਥਿਤੀਆਂ ਨਜਿੱਠਣ ਲਈ ਮੌਕ ਡਰਿਲ ਕਰਵਾਈ ਗਈ

moga7dec (jashan)ਕੈਬਰਿਜ ਇੰਟਰਨੈਸ਼ਨਲ ਸਕੂਲ, ਮੋਗਾ ਵਿਖੇ ਸਕੂਲ ਦੇ ਚੇਅਰਮੈਨ ਸਰਦਾਰ ਦਵਿੰਦਰ ਪਾਲ ਸਿੰਘ, ਜਨਰਲ ਸੈਕਟਰੀ ਪਰਮਜੀਤ ਕੌਰ, ਮੈਡਮ ਹਰਪ੍ਰੀਤ ਕੌਰ, ਪ੍ਰਿੰਸੀਪਲ ਸਤਵਿੰਦਰ ਕੌਰ ਤੇ ਵਾਈਸ ਪ੍ਰਿੰਸੀਪਲ ਅਮਨਦੀਪ ਗਿਰਧਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਵਿਦਿਆਰਥੀਆਂ ਲਈ ਕੁਦਰਤੀ ਆਫਤਾਂ (ਭੁਚਾਲ,ਅੱਗ ਲੱਗਣ ਆਦਿ)ਨਾਲ ਸੰਬੰਧਿਤ ਪਰਿਸਥਿਤੀਆਂ ਨਜਿੱਠਣ ਲਈ ਮੌਕ ਡਰਿੱਲ ਆਯੋਜਿਤ ਕੀਤੀ ਗਈ। ਸਕੂਲ ਦੇ ਐਕਟੀਵਿਟੀ ਕੋਆਰਡੀਨੇਟਰ ਜਸਪ੍ਰੀਤ ਕੌਰ, ਸਮਾਜਿਕ ਵਿਗਿਆਨ ਦੇ ਮੁਖੀ ਮਿਸਟਰ ਫਰਾਂਸਿਸ ਮਸੀਹ ਅਤੇ ਵਿਗਿਆਨ ਵਿਭਾਗ ਦੇ ਮੁਖੀ ਸ਼ਿੰਦਰ ਸਿੰਘ ਬਰਾੜ ਦੀ ਅਗਵਾਈ ਹੇਠ ਮੌਕ ਡਰਿਲ ਕਰਵਾਉਣ ਲਈ ਸਾਰੇ ਪ੍ਰਬੰਧ ਕੀਤੇ ਗਏ। ਇਸ ਪ੍ਰੋਗਰਾਮ ਨੂੰ ਆਯੋਜਿਤ ਕਰਵਾਉਣ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਅਸਲ ਸਥਿਤੀਆਂ ਵਿੱਚ ਸਮੱਸਿਆ ਨਾਲ ਨਿਪਟਣ ਬਾਰੇ ਟਰੇਨਿੰਗ ਦੇਣਾ ਸੀ। ਸੰਕਟ ਕਾਲੀਨ ਅਲਾਰਮ ਵੱਜਦੇ ਹੀ ਵਿਦਿਆਰਥੀ ਜਮਾਤਾਂ ਵਿੱਚੋਂ ਬਾਹਰ ਆ ਕੇ ਗਰਾਉਂਡ ਵਿੱਚ ਇਕੱਠੇ ਹੋ ਗਏ । ਵਿਦਿਆਰਥੀਆਂ ਨੂੰ ਦੱਸਿਆ ਗਿਆ ਕਿ ਜੇਕਰ ਕੋਈ ਵਿਦਿਆਰਥੀ ਜ਼ਖਮੀ ਹੁੰਦਾ ਹੈ ਤਾਂ ਉਸਦੀ ਮੱਲਮ ਪੱਟੀ ਕਿਵੇਂ ਕਰਨੀ ਹੈ। ਫਸਟ ਏਡ ਦੀ ਜਾਣਕਾਰੀ ਵੀ ਦਿੱਤੀ ਗਈ। ਜੇਕਰ ਕੋਈ ਵਿਦਿਆਰਥੀ ਇਮਾਰਤ ਅੰਦਰ ਰਹਿ ਜਾਂਦਾ ਹੈ ਤਾਂ ਉਸਨੂੰ ਕਿਸ ਤਰ੍ਹਾਂ ਸੁਰੱਖਿਆ ਜਗ੍ਹਾ ਤੇ ਲਿਆਂਦਾ ਜਾਵੇਗਾ। ਸੁਰੱਖਿਅਤ ਅਮਲੇ ਦੀ ਟੀਮ ਅਤੇ ਸਿਹਤ ਵਿਭਾਗ ਦੇ ਅਮਲੇ ਦੀ ਟੀਮ ਵੀ ਤਿਆਰ ਕੀਤੀ ਗਈ ਸੀ। ਸਕੂਲ ਦੇ ਪ੍ਰਿੰਸੀਪਲ ਸਤਵਿੰਦਰ ਕੌਰ ਨੇ ਜਾਣਕਾਰੀ ਸਾਂਝੇ ਕਰਦੇ ਹੋਏ ਦੱਸਿਆ ਕਿ ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਸੰਕਟ ਸਮੇਂ ਅਸਲ ਸਥਿਤੀਆਂ ਨਾਲ ਨਿਪਟਣ ਲਈ ਜਾਣਕਾਰੀ ਦੇਣਾ ਸੀ ਤਾਂ ਜੋ ਵਿਦਿਆਰਥੀ ਬਿਨਾਂ ਕਿਸੇ ਘਬਰਾਹਟ ਅਤੇ ਡਰ ਤੋਂ ਇਸ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਆਪਣੇ ਆਪ ਨੂੰ ਤਿਆਰ ਕਰ ਸਕਣ।