ਬਾਬਾ ਕੁੰਦਨ ਸਿੰਘ ਮੈਮੋਰੀਅਲ ਲਾਅ ਕਾਲਜ ਵਿੱਚ ਸੰਵਿਧਾਨ ਦਿਵਸ ਮਨਾਇਆ ਗਿਆ

ਮੋਗਾ,6 ਦਸੰਬਰ (ਜਸ਼ਨ)ਮਾਨਯੋਗ ਮੈਂਬਰ ਸਕੱਤਰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐਸ. ਏ. ਐਸ. ਨਗਰ ਜੀਆਂ ਦੇ ਤਹਿਤ ਬਾਬਾ ਕੁੰਦਨ ਸਿੰਘ ਮੈਮੋਰੀਅਲ ਲਾਅ ਕਾਲਜ ਵਿੱਚ ਸੰਵਿਧਾਨ ਦਿਵਸ ਮਨਾਇਆ ਗਿਆ। ਇਸ ਦਿਵਸ ਨੂੰ ਮਨਾਉਣ ਦਾ ਸਹਿਯੋਗ ਮਾਨਯੋਗ ਮਿਸ ਕਿਰਨ ਜੋਅਤੀ ਸਿਵਲ ਜੱਜ ਸੀਨੀਅਰ ਡਿਵੀਜ਼ਨ ਸੀ. ਜੀ.ਐਮ. ਕਮ-ਸੈਕਟਰੀ ਡੀ. ਐਲ.ਐਸ. ਏ. ਮੋਗਾ ਨੇ ਦਿੱਤਾ। ਉਨਾਂ ਨੇ ਦੱਸਿਆ ਕਿ ਨੈਸ਼ਨਲ ਸੰਵਿਧਾਨ ਦਿਵਸ, ਜਿਹੜਾ ਸੰਵਿਧਾਨ ਦਿਵਸ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ, ਹਰ ਸਾਲ 26 ਨਵੰਬਰ ਨੂੰ ਮਨਾਇਆ ਜਾਂਦਾ ਹੈ। ਉਨ੍ਹਾਂ ਦੇ ਨਾਲ ਮੈਡਮ ਸਨਦੀਪ ਕੌਰ ਪੈਨਲ ਐਡਵੋਕੇਟ ਡੀ. ਐਲ. ਐਸ. ਏ. ਮੋਗਾ ਨੇ ਸੰਵਿਧਾਨ ਵਿੱਚ ਸ਼ਾਮਿਲ ਮੌਲਿਕ ਅਧਿਕਾਰਾਂ ਅਤੇ ਕਰਤੱਵਾਂ ਬਾਰੇ ਦੱਸਿਆ। ਉਨ੍ਹਾਂ ਨੇ ਸਮਾਨਤਾ ਦੇ ਅਧਿਕਾਰ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਸੰਵਿਧਾਨ ਵਿੱਚ ਸਾਡੇ ਅਧਿਕਾਰਾਂ ਅਤੇ ਕਰਤੱਵਾਂ ਦਾ ਬਿਓਰਾ ਦਿੱਤਾ ਹੈ ਜੋ ਨਾ ਸਿਰਫ ਲੋਕਾਂ ਨੂੰ ਇੱਕਜੁੱਟ ਰੱਖਦਾ ਹੈ ਬਲਕਿ ਸਾਨੂੰ ਸਭ ਤੋਂ ਵੱਡਾ ਲੋਕਤੰਤਰਿਕ ਦੇਸ਼ ਵੀ ਬਣਾਉਂਦਾ ਹੈ। ਅੰਤ ਵਿੱਚ ਡਾ. ਦਿਲੀਪ ਕੁਮਾਰ ਪੱਤੀ ਕਾਲਜ ਪ੍ਰਿੰਸੀਪਲ ਨੇ ਮੈਨੇਜਮੈਂਟ, ਕਾਲਜ ਫੈਕਲਟੀ ਤੇ ਵਿਦਿਆਰਥੀਆਂ ਵੱਲੋਂ ਧੰਨਵਾਦ ਕੀਤਾ।