ਸਾਬਕਾ ਮਾਰਕੀਟ ਕਮੇਟੀ ਸਕੱਤਰ ਵਜੀਰ ਸਿੰਘ ਦੀ ਪਤਨੀ ਨਮਿੱਤ ਸ਼ਰਧਾਂਜਲੀ ਸਮਾਗਮ ਹੋਇਆ

ਮੋਗਾ 28 ਨਵੰਬਰ (ਜਸ਼ਨ, ਸਟਰਿੰਗਰ ਦੂਰਦਰਸ਼ਨ ) : ਮਾਤਾ ਮਹਿੰਦਰ ਕੌਰ ਤੂਰ ਪਤਨੀ ਸਾਬਕਾ ਸਕੱਤਰ ਸਰਦਾਰ ਵਜੀਰ ਸਿੰਘ ਮਾਰਕੀਟ ਕਮੇਟੀ ਮੋਗਾ ਨਮਿਤ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਸ੍ਰੀ ਦਸ਼ਮੇਸ਼ ਨਗਰ ਅੰਮ੍ਰਿਤਸਰ ਰੋਡ ਵਿਖੇ ਹੋਇਆ। ਵੱਖ-ਵੱਖ ਬੁਲਾਰਿਆਂ ਨੇ ਮਾਤਾ ਮਹਿੰਦਰ ਕੌਰ ਤੂਰ ਦੇ ਜੀਵਨ ਬਾਰੇ ਦੱਸਿਆ ਕਿ ਉਹ ਗਰੀਬ ਗੁਰਬਿਆਂ ਦੀ ਸਹਾਇਤਾ ਕਰਨ ਵਿੱਚ ਹਮੇਸ਼ਾ ਮੋਹਰੀ ਰਹਿੰਦੇ ਸਨ। ਉਹਨਾਂ ਆਪਣੇ ਜੀਵਨ ਵਿੱਚ ਬਹੁਤ ਹੀ ਧਾਰਮਿਕ ਤੇ ਸਮਾਜ ਸੇਵਾ ਦੇ ਕਾਰਜ ਕੀਤੇ ਉੱਥੇ ਉਹਨਾਂ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਵੀ ਬਹੁਤ ਹੀ ਸੁਚੱਜੇ ਢੰਗ ਨਾਲ ਕੀਤਾ ਤੇ ਆਪਣੇ ਪਤੀ ਨਾਲ ਵੀ ਮੋਢਾ ਲਾ ਕੇ ਹਮੇਸ਼ਾ ਸਾਥ ਦਿੱਤਾ ਆਪਣੇ ਬੱਚਿਆਂ ਨੂੰ ਉੱਚ ਤਾਲੀਮ ਦੇ ਕੇ ਵਿਦੇਸ਼ ਕਨੇਡਾ ਵਿੱਚ ਭੇਜਿਆ ਤੇ ਆਪਣੀਆਂ ਤਿੰਨੇ ਲੜਕੀਆਂ ਦੇ ਵਿਆਹ ਵੀ ਕਨੇਡਾ ਵਿਖੇ ਵਧੀਆ ਸੰਪੰਨ ਪਰਿਵਾਰਾਂ ਵਿੱਚ ਕੀਤੇ ਉਹਨਾਂ ਦਾ ਸਪੁੱਤਰ ਵਰਿੰਦਰ ਸਿੰਘ ਤੂਰ ਵੀ ਕਨੇਡਾ ਵਿੱਚ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰ ਰਿਹਾ ਹੈ। ਇਸ ਮੌਕੇ ਉਹਨਾਂ ਨੂੰ ਸ਼ਰਧਾਂਜਲੀ ਦੇਣ ਵਾਲਿਆਂ ਵਿੱਚ ਧਾਰਮਿਕ ਰਾਜਨੀਤਿਕ, ਸਮਾਜਿਕ ਸ਼ਖਸੀਅਤਾਂ ਵਿੱਚ ਬਾਬਾ ਗੁਰਮੀਤ ਸਿੰਘ ਖੋਸਾ ਕੋਟਲਾ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਲੰਡੇਕੇ, ਰਣਜੀਤ ਸਿੰਘ ਭਾਊ, ਜਿਲ੍ਹਾ ਮੰਡੀ ਅਫਸਰ ਜਸ਼ਨਦੀਪ ਸਿੰਘ ਨੇਨੇ, ਮਾਰਕੀਟ ਕਮੇਟੀ ਮੋਗਾ ਦੇ ਸਕੱਤਰ ਗੁਰਲਾਲ ਸਿੰਘ, ਸਕੱਤਰ ਬਾਘਾਪੁਰਾਣਾ ਹਰਜੀਤ ਸਿੰਘ ਖਹਿਰਾ, ਲੇਖਾਕਾਰ ਪਰਮਿੰਦਰ ਸਿੰਘ ਦਾਤਾ, ਲੈਕਚਰਾਰ ਤਜਿੰਦਰ ਸਿੰਘ ਜਸ਼ਨ, ਸਾਬਕਾ ਤਹਿਸੀਲਦਾਰ ਲਖਬੀਰ ਸਿੰਘ, ਆੜਤੀ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਰਣਵੀਰ ਸਿੰਘ ਲਾਲੀ,
ਸੰਚਿਤ ਧੀਰ ਆੜਤੀਆ, ਮਾਰਕੀਟ ਕਮੇਟੀ ਦੇ ਸੁਪਰਵਾਈਜ਼ਰ ਜਸਪ੍ਰੀਤ ਸਿੰਘ, ਨਿਰਮਲ ਸਿੰਘ, ਅੰਮ੍ਰਿਤਾ ਸਿੰਘ, ਜਗਤਾਰ ਸਿੰਘ, ਸਾਬਕਾ ਮਾਰਕੀਟ ਕਮੇਟੀ ਸਟਾਫ ਅੰਗਰੇਜ਼ ਸਿੰਘ ਸੰਧੂ, ਮੁਕੰਦ ਸਿੰਘ, ਗੁਰਮੇਲ ਸਿੰਘ, ਦਰਸ਼ਨ ਸਿੰਘ, ਪਰਮਜੀਤ ਸਿੰਘ,ਰਜਿੰਦਰ ਸਿੰਘ, ਸਾਬਕਾ ਬੈਂਕ ਮੈਨੇਜਰ ਬੂਟਾ ਸਿੰਘ ਔਲਖ, ਸੁਖਦੇਵ ਸਿੰਘ ਖੋਸਾ, ਹਰਜਿੰਦਰ ਸਿੰਘ ਦੋਸਾਂਝ,ਕੁਲਵਿੰਦਰ ਸਿੰਘ ਚੱਕੀਆ ਕੌਂਸਲਰ, ਕੁਲਦੀਪ ਸਿੰਘ ਸਾਬਕਾ ਸਕੱਤਰ, ਬਰਜਿੰਦਰ ਸਿੰਘ ਤੂਰ, ਮਾਸਟਰ ਤੇਜਾ ਸਿੰਘ, ਸੁਰਜੀਤ ਸਿੰਘ ਪੰਜਾਬ ਪੁਲਿਸ, ਮਾਸਟਰ ਸ਼ਿੰਦਰ ਸਿੰਘ ਭੁਪਾਲ ,ਰਾਜ ਮੁਖੀਜਾ ਕੌਂਸਲਰ, ਹਰਨੇਕ ਸਿੰਘ ਰੋਡੇ, ਸੁਰਿੰਦਰ ਕੁਮਾਰ ਲੂੰਬਾ, ਗੁਰਸੇਵਕ ਸਿੰਘ ਚੀਮਾ, ਸੁਰਿੰਦਰ ਸਿੰਘ ਡੀ.ਟੀ.ਐਫ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਹਿਰ ਦੇ ਤੇ ਇਲਾਕੇ ਦੇ ਪਤਵੰਤੇ ਹਾਜ਼ਰ ਸਨ। ਇਸ ਮੌਕੇ ਸਟੇਜ ਦਾ ਸੰਚਾਲਨ ਲੇਖਾਕਾਰ ਪਰਮਿੰਦਰ ਸਿੰਘ ਦਾਤਾ ਨੇ ਬਖੂਬੀ ਨਿਭਾਇਆ।