"ਖੇਡਾਂ ਵਤਨ ਪੰਜਾਬ ਦੀਆਂ" ਦੇ ਜੇਤੂ ਖਿਡਾਰੀਆਂ ਦਾ ਅਜੀਤਵਾਲ ਪੁੱਜਣ ਤੇ ਹੋਇਆ ਨਿੱਘਾ ਸਵਾਗਤ

---ਕੋਚ ਜਸਬੀਰ ਸਿੰਘ ਅਤੇ ਖਿਡਾਰੀਆਂ 'ਤੇ ਮੋਗਾ ਜ਼ਿਲ੍ਹੇ ਨੂੰ ਮਾਣ --ਚੇਅਰਮੈਨ ਖਣਮੁੱਖ ਭਾਰਤੀ ਪੱਤੋ----

ਮੋਗਾ, 21 ਨਵੰਬਰ ( ਜਸ਼ਨ, ਸਟਰਿੰਗਰ ਦੂਰਦਰਸ਼ਨ ) :ਪੰਜਾਬ ਸਰਕਾਰ ਵਲੋਂ ਕਾਰਵਾਈਆਂ ਜਾ ਰਹੀਆਂ  " ਖੇਡਾਂ ਵਤਨ ਪੰਜਾਬ ਦੀਆਂ " ਦੇ ਰੋਪੜ ਵਿਖੇ ਹੋਏ  ਸੂਬਾ ਪੱਧਰੀ ਮੁਕਾਬਲਿਆਂ ਵਿੱਚ ਜ਼ਿਲ੍ਹਾ ਮੋਗਾ ਦੇ ਖਿਡਾਰੀਆਂ ਨੇ "ਵਾਟਰ ਰੋਇੰਗ" ਖੇਡ ਮੁਕਾਬਲਿਆਂ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕਰਦਿਆਂ  5 ਗੋਲਡ, 7 ਸਿਲਵਰ ਅਤੇ 7 ਬਰਾਉਨਜ ਮੈਡਲ ਹਾਸਲ ਕਰਕੇ ਪੰਜਾਬ ਭਰ ਵਿਚ ਮੋਗਾ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ।ਅੱਜ ਆਪਣੇ ਕੋਚ ਜਸਬੀਰ ਸਿੰਘ ਗਿੱਲ ਦੀ ਅਗਵਾਈ ਵਿਚ ਅਜੀਤਵਾਲ ਪੁੱਜਣ 'ਤੇ ਖਿਡਾਰੀਆਂ ਦਾ ਨਿੱਘਾ ਸਵਾਗਤ ਕਰਨ ਵਾਲਿਆਂ ਵਿਚ ਸਾਬਕਾ ਚੇਅਰਮੈਨ ਖਣਮੁੱਖ ਭਾਰਤੀ ਪੱਤੋ, ਮੋਗਾ ਹਾਕੀ ਐਸੋਸੀਏਸ਼ਨ ਦੇ ਜਨਰਲ ਸੈਕਟਰੀ ਮਾਸਟਰ ਗੁਰਚਰਨ ਸਿੰਘ ਸਟੇਟ ਅਵਾਰਡੀ ,ਲੈਕਚਰਾਰ ਤੇਜਿੰਦਰ ਸਿੰਘ ਜਸ਼ਨ ਸਟੇਟ ਅਵਾਰਡੀ,ਜਸਮਿੰਦਰ ਕੌਰ ਗਿੱਲ,ਜਗਤਾਰ ਸਿੰਘ ਘਾਲੀ,ਚਰਨ ਸਿੰਘ,ਰਣਜੀਤ ਸਿੰਘ ਐੱਨ ਆਰ ਆਈ ਅਤੇ ਪਿੰਡਾਂ ਦੇ ਪਤਵੰਤੇ ਹਾਜ਼ਰ ਸਨ। ਇਸ ਮੌਕੇ ਖਣਮੁੱਖ ਭਾਰਤੀ ਪੱਤੋ ਨੇ ਖਿਡਾਰੀਆਂ ਨੂੰ ਨਗਦ ਇਨਾਮ ਦੇ ਕੇ ਨਵਾਜਦਿਆਂ ਆਖਿਆ ਕਿ ਕੋਚ ਜਸਬੀਰ ਸਿੰਘ ਗਿੱਲ ਦੀ ਨਿਰੰਤਰ ਅਗਵਾਈ ਅਤੇ ਪੇਂਡੂ ਪਿੱਠਭੂਮੀ ਵਾਲੇ ਖਿਡਾਰੀਆਂ ਦੀ ਸਖਤ ਮਿਹਨਤ ਸਦਕਾ, ਪੂਰੇ ਮੋਗਾ ਜ਼ਿਲ੍ਹੇ ਨੂੰ ਮਾਣ ਮਿਲਿਆ ਹੈ। ਕੋਚ ਜਸਬੀਰ ਸਿੰਘ ਗਿੱਲ ਨੇ ਦੱਸਿਆ ਕਿ ਪੰਜਾਬ ਦੀਆਂ ਇਹਨਾਂ ਖੇਡਾਂ ਵਿਚ ਜ਼ਿਲ੍ਹਾ ਮੋਗਾ ਦੇ ਖਿਡਾਰੀਆਂ ਨੇ ਵਾਟਰ ਰੋਇੰਗ ਵਿੱਚ 20 ਈਵੈਂਟਸ ਵਿਚ ਭਾਗ ਲਿਆ ਤੇ 5 ਗੋਲਡ, 7 ਸਿਲਵਰ ਅਤੇ 7 ਬਰਾਉਨਜ ਮੈਡਲ ਹਾਸਲ ਕਰਕੇ ਪੰਜਾਬ ਵਿੱਚੋ ਮੋਗਾ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ । ਉਹਨਾਂ ਦੱਸਿਆ ਕਿ ਇਹਨਾਂ ਖਿਡਾਰੀਆਂ ਦੀ ਚੋਣ  7 ਵੀਂ   ਚੈਲੰਜਰ ਨੈਸ਼ਨਲ ਰੋਇੰਗ ਚੈਂਪੀਅਨਸ਼ਿਪ ਪੂਨੇ ਲਈ ਵੀ  ਹੋਈ ਹੈ ।ਲੈਕਚਰਾਰ ਤੇਜਿੰਦਰ ਸਿੰਘ ਜਸ਼ਨ ਸਟੇਟ ਅਵਾਰਡੀ ਨੇ ਆਖਿਆ ਕਿ ਮੋਗਾ ਜ਼ਿਲ੍ਹੇ ਦੇ ਇਹਨਾਂ ਖਿਡਾਰੀਆਂ ਅਤੇ ਉਹਨਾਂ ਦੇ ਕੋਚਾਂ ਦਾ ਸਵਾਗਤ ਕਰਕੇ ਅਤੇ  ਢੋਲ ਦੀ ਤਾਲ ਤੇ ਸਵਾਗਤੀ ਫੇਰੀ ਲਗਾਉਣ ਨਾਲ  ਖਿਡਾਰੀਆਂ ਦਾ ਉਤਸ਼ਾਹ ਵਧਿਆ ਹੈ ਤੇ ਭਵਿੱਖ ਵਿਚ ਇਹ ਖਿਡਾਰੀ ਦੇਸ਼ ਦਾ ਨਾਮ ਰੌਸ਼ਨ ਕਰਨਗੇ। ਇਸ ਮੌਕੇ ਗੋਲ੍ਡ ਮੈਡਲ ਜਿੱਤਣ ਵਾਲੇ ਗਗਨਦੀਪ ਸਿੰਘ ,ਜੋਬਨਪ੍ਰੀਤ ਸਿੰਘ,ਏਕਮਜੋਤ ਸਿੰਘ,ਪ੍ਰੀਆਂਸਪੀ੍ਤ ਸਿੰਘ,ਗੁਰਪੀ੍ਤ ਸ਼ਾਹ,ਮਹਿਕਪੀ੍ਤ ਕੌਰ ਤੋਂ ਇਲਾਵਾ ਸਿਲਵਰ ਮੈਡਲ ਜਿੱਤਣ ਵਾਲੇ ਸਿਮਰਨ ਕੌਰ,ਪ੍ਹਭਜੋਤ ਕੌਰ, ਖੁਸ਼ਪ੍ਰੀਤ ਕੌਰ, ਤਰਨਜੀਤ ਕੌਰ,ਅਰਵਿੰਦਰ ਸਿੰਘ,ਹਰਜੋਤ ਸਿੰਘ ਅਤੇ ਕਾਂਸੀ ਦਾ ਤਗਮਾ ਜਿੱਤਣ ਵਾਲੇ ਦੀਪਕ ਸਿੰਘ, ਮਨਜੋਤ ਸਿੰਘ ,ਤੀਰਥ ਸਿੰਘ ,ਸੁਖਪ੍ਰੀਤ ਸਿੰਘ, ਸੰਦੀਪ ਕੌਰ, ਜਸਕਰਨ ਸਿੰਘ, ਦਮਨਪ੍ਰੀਤ ਸਿੰਘ,ਚਮਕੌਰ ਸਿੰਘ, ਅਰਸ਼ਪ੍ਰੀਤ ਸਿੰਘ, ਹਰਵਿੰਦਰ ਸਿੰਘ ,ਗੁਰਦੇਵ ਸਿੰਘ ਅਤੇ ਸ਼ੌਕਤ ਬਰਮਨ ਦੇ ਗਲ਼ਾਂ ਵਿਚ ਮੈਡਲ ਪਾ ਕੇ ਸਨਮਾਨ ਕਰਨ ਦੀਆਂ ਰਸਮਾਂ ਸਾਬਕਾ ਚੇਅਰਮੈਨ ਖਣਮੁੱਖ ਭਾਰਤੀ ਪੱਤੋ ਨੇ ਨਿਭਾਈਆਂ ।