ਮਾਰਕੀਟ ਕਮੇਟੀ ਦੇ ਸਾਬਕਾ ਸਕੱਤਰ ਵਜੀਰ ਸਿੰਘ ਨੂੰ ਸਦਮਾ, ਪਤਨੀ ਦਾ ਦੇਹਾਂਤ

ਮੋਗਾ 20 ਨਵੰਬਰ  (ਜਸ਼ਨ, ਸਟਰਿੰਗਰ ਦੂਰਦਰਸ਼ਨ) : ਮਾਰਕੀਟ ਕਮੇਟੀ ਦੇ ਸਾਬਕਾ ਸਕੱਤਰ ਵਜ਼ੀਰ ਸਿੰਘ ਨੂੰ ਅੱਜ ਉਸ ਸਮੇਂ ਵੱਡਾ ਸਦਮਾ ਲੱਗਾ ਜਦ ਉਨਾਂ ਦੀ ਧਰਮ ਪਤਨੀ ਮਹਿੰਦਰ ਕੌਰ  ਅਚਾਨਕ ਸਵਰਗਵਾਸ ਹੋ ਗਏ। ਮੋਗਾ ਦੇ ਗਾਂਧੀ ਰੋਡ ਦੇ ਸਵਰਗ ਆਸ਼ਰਮ ਵਿਖੇ ਉਹਨਾਂ ਨੂੰ ਧਾਰਮਿਕ ਰਸਮਾਂ ਨਾਲ ਉਹਨਾਂ ਦੇ ਸਪੁੱਤਰ ਵਰਿੰਦਰ ਸਿੰਘ ਤੂਰ ਨੇ ਅਗਨੀ ਦਿੱਤੀ। ਇਸ ਮੌਕੇ ਗ੍ਰੰਥੀ ਸਿੰਘ ਵੱਲੋਂ ਅੰਤਿਮ ਅਰਦਾਸ ਕੀਤੀ ਗਈ। ਇਸ ਮੌਕੇ ਸ਼ਹਿਰ ਦੇ ਧਾਰਮਿਕ, ਰਾਜਨੀਤਿਕ, ਸਮਾਜ ਸੇਵੀ ਅਤੇ ਆਮ ਲੋਕ ਵੱਡੀ ਗਿਣਤੀ 'ਚ ਪਹੁੰਚੇ। ਇਸ ਮੌਕੇ ਸਾਬਕਾ ਸਕੱਤਰ ਮਾਰਕੀਟ ਕਮੇਟੀ ਵਜੀਰ ਸਿੰਘ ਅਤੇ ਉਨਾਂ ਦੇ ਸਪੁੱਤਰ ਵਰਿੰਦਰ ਸਿੰਘ ਤੂਰ ਤੋਂ ਇਲਾਵਾ ਵਜੀਰ ਸਿੰਘ ਦੀਆਂ ਧੀਆਂ ਅਮਨਦੀਪ ਕੌਰ, ਕਿਰਨਦੀਪ ਕੌਰ, ਰਾਜਨਦੀਪ ਕੌਰ ਅਤੇ ਭਤੀਜੇ   ਰਮਨਜੀਤ ਸਿੰਘ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਵਿੱਚ ਸਾਬਕਾ ਵਿਧਾਇਕ ਅਤੇ ਭਾਰਤੀ ਜਨਤਾ ਪਾਰਟੀ ਦੇ ਸੂਬਾ ਸਕੱਤਰ ਡਾ. ਹਰਜੋਤ ਕਮਲ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਗਿੱਲ ਲੰਢੇ ਕੇ ,ਲੈਕਚਰਾਰ ਤੇਜਿੰਦਰ ਸਿੰਘ ਜਸ਼ਨ, ਮਾਰਕੀਟ ਕਮੇਟੀ ਸਕੱਤਰ ਮੋਗਾ ਗੁਰਲਾਲ ਸਿੰਘ, ਸਕੱਤਰ ਬਾਘਾ ਪੁਰਾਣਾ ਹਰਜੀਤ ਸਿੰਘ ਖਹਿਰਾ, ਲੇਖਾਕਾਰ ਪਰਮਿੰਦਰ ਸਿੰਘ ਦਾਤਾ, ਜਸਪ੍ਰੀਤ ਸਿੰਘ ਫਤਿਹਗੜ ਤਤਾਰੀਏ ਵਾਲਾ, ਨਿਰਮਲ ਸਿੰਘ, ਜਗਰੂਪ ਸਿੰਘ ਬਹੋਨਾ, ਜਤਿੰਦਰ ਸਿੰਘ ਜੱਜੀ, ਕੁਲਦੀਪ ਸਿੰਘ, ਜਗਦੀਪ ਸਿੰਘ , ਆੜਤੀ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਰਘਵੀਰ  ਸਿੰਘ ਲਾਲੀ, ਰਾਮ ਨਿਵਾਸ ਗਰਗ,ਵਿਦਿਆ ਸਾਗਰ, ਸੰਚਿਤ ਧੀਰ, ਅੰਗਰੇਜ਼ ਸਿੰਘ ਸਮਰਾ, ਪ੍ਰਧਾਨ ਸਮੀਰ ਜੈਨ, ਮਾਰਕਿਟ ਕਮੇਟੀ ਦਾ ਸਾਬਕਾ ਸਟਾਫ, ਐਡਵੋਕੇਟ ਬੇਅੰਤ ਸਿੰਘ, ਡੀ ਈ ਓ ਗੁਰਦਰਸ਼ਨ ਸਿੰਘ ਆਦਿ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।