ਇਲੈਕਟ੍ਰੋਹੋਮਿਉਪੈਥਿਕ ਡਾਕਟਰਾਂ ਦੀ ਮੀਟਿੰਗ ਦੌਰਾਨ ਹਿਮਾਚਲ ਪ੍ਰਦੇਸ਼ ਤੋਂ ਐਸੋਸੀਏਸ਼ਨ ਦੇ ਚੈਅਰਮੈਨ ਡਾ. ਸੁਰਿੰਦਰ ਠਾਕੁਰ ਅਤੇ ਪ੍ਰਧਾਨ ਉੱਤਮ ਚੰਦ ਉਚੇਚੇ ਤੌਰ ਤੇ ਪਹੁੰਚੇ
ਮੋਗਾ 19 ਨਵੰਬਰ (ਜਸ਼ਨ, ਸਟਰਿੰਗਰ ਦੂਰਦਰਸ਼ਨ ) : ਇਲੈਕਟ੍ਰੋਹੋਮਿਉਪੈਥਿਕ ਡਾਕਟਰ ਮੈਡੀਕਲ ਐਸੋਸੀਏਸ਼ਨ ਪੰਜਾਬ ਦੀ ਨਵੰਬਰ ਮਹੀਨੇ ਦੀ ਚੋਖਾ ਅੰਪਾਇਰ ਬੁੱਘੀਪੁਰਾ ਚੌਂਕ ਮੋਗਾ ਵਿਖੇ ਹੋਈ ਜਿਸ ਵਿੱਚ ਪੰਜਾਬ ਹਰਿਆਣਾ ਦਿੱਲੀ ਤੋਂ 100 ਤੋਂ ਵੱਧ ਡਾਕਟਰਾਂ ਨੇ ਹਿੱਸਾ ਲਿਆ। ਮੀਟਿੰਗ ਦੀ ਸਰੂਆਤ ਡਾ. ਜਗਜੀਤ ਸਿੰਘ ਗਿੱਲ ਦੁਆਰਾ ਕੀਤੀ ਗਈ। ਉਹਨਾਂ ਇਲੈਕਟ੍ਰੋਹੋਮਿਉਪੈਥੀ ਦੇ ਜਨਮਦਾਤਾ ਕਾਉਂਟ ਸੀਜਰ ਮੈਟੀ ਜੀ ਦੇ ਜਨਮ ਸਥਾਨ ਤੇ ਹੋਣ ਵਾਲੀ ਕੋਨਫ੍ਰੈਸ ਸਬੰਧੀ ਚਾਨਣਾ ਪਾਇਆ ਅਤੇ ਐਸੋਸੀਏਸ਼ਨ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਇਸ ਸਮੇਂ ਡਾ. ਤਰਲੋਕ ਸਿੰਘ ਸਿੱਧੂ ਨੇ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਉਹਨਾਂ ਦੀ ਜੀਵਨੀ ਤੇ ਸੰਖੇਪ ਸਬਦਾ ਵਿੱਚ ਚਾਨਣਾ ਪਾਇਆ। ਇਸ ਸਮੇਂ ਐਸੋਸੀਏਸ਼ਨ ਦੇ ਚੈਅਰਮੈਨ ਡਾ. ਜਗਤਾਰ ਸਿੰਘ ਸੇਖੋਂ ਨੇ ਨਬਜ ਦੀ ਜਾਂਚ ਕਰਨ ਦੇ ਅਡਵਾਂਸ ਤਰੀਕੇ ਬਾਰੇ ਜਾਣਕਾਰੀ ਦਿੱਤੀ। ਡਾ. ਕਮਲਜੀਤ ਕੌਰ ਸੇਖੋਂ ਨੇ ਇਲੈਕਟ੍ਰੋਹੋਮਿਉਪੈਥੀ ਦੇ 2 ਪੌਦਿਆਂ ਬਾਰੇ ਜਾਣਕਾਰੀ ਦਿੱਤੀ। ਡਾ. ਪਰਮਿੰਦਰ ਕੁਮਾਰ ਪਾਠਕ ਨੇ ਇਲੈਕਟ੍ਰੋਹੋਮਿਉਪੈਥੀ ਦੀ ਦਵਾਈ ਕੈਨਸਰੋਸੋ 15 ਦੇ ਕੰਮਾਂ ਬਾਰੇ ਦੱਸਿਆ। ਡਾ. ਮਨਪ੍ਰੀਤ ਸਿੰਘ ਨਿਹਾਲ ਸਿੰਘ ਵਾਲਾ ਨੇ ਡੇਗੂ ਰੋਗ ਅਤੇ ਸਿੱਲਾਂ ਦਾ ਘਟਨਾ ਸਬੰਧੀ ਜਾਣਕਾਰੀ ਦਿੱਤੀ। ਐਸੋਸੀਏਸ਼ਨ ਦੇ ਪ੍ਰਧਾਨ ਡਾ. ਜਗਮੋਹਨ ਸਿੰਘ ਦੁਆਰਾ ਐਸੋਸੀਏਸ਼ਨ ਵੱਲੋਂ ਜਾਰੀ ਹੋਈਆਂ ਨਵੀਆਂ ਹਦਾਇਤਾ ਬਾਰੇ ਦੱਸਿਆ।
ਇਸ ਸਮੇਂ ਡਾ. ਮਨਦੀਪ ਸਿੰਘ ਦੁਆਰਾ ਡੇਂਗੂ ਰੋਗ, ਡਾ. ਐਸ ਕੇ ਕਟਾਰੀਆ ਦੁਆਰਾ ਬੱਚਿਆਂ ਦੇ ਕਪੋਸ਼ਨ ਅਤੇ ਮੋਟਾਪਾ,ਡਾ ਪ੍ਰਦੀਪ ਸਿੰਘ ਦੁਆਰਾ ਕੈਂਸਰ, ਡਾ. ਜਗਪ੍ਰੀਤ ਸਿੰਘ ਖੌਖਰ ਦੁਆਰਾ ਮੋਟਾਪਾ ਰੋਗ ਸਬੰਧੀ ਕਾਰਨ ਅਤੇ ਇਲਾਜ ਸਬੰਧੀ ਜਾਣਕਾਰੀ ਸਾਂਝੀ ਕੀਤੀ।
ਇਸ ਸਮੇਂ ਮੀਟਿੰਗ ਦੌਰਾਨ ਡਾ.ਜਸਵਿੰਦਰ ਸਿੰਘ, ਡਾ. ਅਵਤਾਰ ਸਿੰਘ ਦੇਵਗਨ, ਡਾ.ਨਰੇਸ਼ ਭੰਡਾਰੀ, ਡਾ.ਰੋਬਿਨ ਅਰੋੜਾ, ਡਾ. ਹਰਦੇਵ ਸਿੰਘ ਸੈਣੀ, ਡਾ.ਵਰਿੰਦਰ ਸਿੰਘ, ਡਾ.ਰਣਧੀਰ ਸਿੰਘ, ਡਾ.ਕੁਲਦੀਪ ਸ਼ਰਮਾ, ਡਾ.ਮੋਹਨ ਸਿੰਘ, ਡਾ.ਜਸਵੀਰ ਸ਼ਰਮਾ, ਡਾ.ਗੁਰਪਾਲ ਸਿੰਘ, ਡਾ.ਲਵਪ੍ਰੀਤ ਸਿੰਘ, ਡਾ.ਸੁਖਜਿੰਦਰ ਸਿੰਘ, ਡਾ.ਗੁਰਮੀਤ ਸਿੰਘ, ਡਾ. ਰਮੇਸ਼ ਸ਼ਰਮਾ, ਡਾ.ਜਸਪਾਲ ਸਿੰਘ, ਡਾ.ਰਾਜਬੀਰ ਸ਼ਰਮਾ, ਡਾ. ਸ਼ਿਵਮ ਸ਼ਰਮਾ, ਡਾ.ਦਵਿੰਦਰ ਕੁਮਾਰ, ਡਾ.ਸ਼ਮਸ਼ੇਰ ਸਿੰਘ, ਡਾ.ਸੰਤੋਖ ਸਿੰਘ, ਡਾ.ਮਨਜੀਤ ਸਿੰਘ, ਡਾ.ਕੁਲਦੀਪ ਸਿੰਘ, ਡਾ.ਹਰਪਾਲ ਸਿੰਘ ਆਦਿ ਹਾਜਰ ਸਨ ।
ਅੰਤ ਵਿੱਚ ਐਸੋਸੀਏਸ਼ਨ ਦੇ ਕੋਰ ਕਮੇਟੀ ਮੈਂਬਰ ਡਾ. ਸ਼ਿੰਦਰ ਸਿੰਘ ਦੁਆਰਾ ਆਏ ਹੋਏ ਡਾਕਟਰਾਂ ਦਾ ਧੰਨਵਾਦ ਕੀਤਾ ਅਤੇ ਅਗਲੇ ਮਹੀਨੇ ਦੀ 15 ਤਰੀਖ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ।